Friday, March 29, 2024

ਸ਼ਰਾਬ ਠੇਕਾ ਚੁੱਕਵਾਉਣ ਲਈ ਪਿੰਡ ਵਾਸੀਆਂ ਨੇ ਵਿੱਢਿਆ ਸੰਘਰਸ਼

ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਗ੍ਰਾਮ ਪੰਚਾਇਤ, ਸਮਾਜਿਕ ਅਤੇ ਖੇਡ ਕਲੱਬ ਵੱਖ-ਵੱਖ ਰਾਜਨੀਤਕ PUNJ3103201909ਧਿਰਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁੱਕਵਾਉਣ ਦਾ ਤਹੱਈਆ ਕੀਤਾ ਹੈ।ਗ੍ਰਾਮ ਪੰਚਾਇਤ ਪਿੰਡ ਵਿੱਚੋਂ ਠੇਕਾ ਚੁੱਕਵਾਉਣ ਲਈ ਸਤੰਬਰ 2018 ਤੋਂ ਡਿਪਟੀ ਕਮਿਸ਼ਨਰ ਮਾਨਸਾ ਪਾਸੋ ਲਗਾਤਾਰ ਲਿਖਤੀ ਮੰਗ ਕਰਦੀ ਆ ਰਹੀ ਹੈ ਹੁਣ 1 ਅਪ੍ਰੈਲ ਤੋਂ ਚਾਲੂ ਹੋ ਰਹੇ ਵਿੱਤੀ ਸਾਲ ਦੇ ਮੱਦੇਨਜ਼ਰ ਪਿੰਡ ਵਿੱਚ ਠੇਕਾ ਨਾ ਖੋਲਣ ਲਈ ਸ਼ੰਘਰਸ ਸ਼ੁਰੂ ਕਰਕੇ ਠੇਕੇ ਦੇ ਅੱਗੇ ਰੋਸ ਮੁਜ਼ਾਹਰਾ ਸ਼ੁਰੂ ਕੀਤਾ ਹੈ ਅਤੇ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਣ ਦਾ ਅਹਿਦ ਲਿਆ ਹੈ।ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਿੱਕਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਪਿੰਡ ਵਾਸੀਆ ਦੀ ਮੰਗ ਤੇ ਕਿ ਪਿੰਡ ਵਿੱਚ ਠੇਕਾ ਨਾ ਖੋਲਿਆ ਜਾਵੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ।ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਿੰਡ ਵਿੱਚ ਠੇਕਾ ਦੋਬਾਰਾ ਚਲਾਇਆ ਤਾ ਇਸ ਦਾ ਸ਼ਖਤ ਲਹਿਜੇ ਵਿੱਚ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਦਸਮੇਸ਼ ਯੂਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਇਕਬਾਲ ਸਿੰਘ ਬਾਲੀ ਨੇ ਕਿਹਾ ਕਿ ਪਿੰਡ ਦੇ ਜਿਆਦਾਤਰ ਨੋਜਵਾਨ ਕਿਸੇ ਵੀ ਨਸ਼ੇ ਦੇ ਆਦੀ ਨਹੀ ਹਨ ਪ੍ਰੰਤੂ ਸਰਕਾਰ ਪਿੰਡ-ਪਿੰਡ ਠੇਕੇ ਖੋਲ ਕੇ ਨੋਜਵਾਨਾਂ ਨੂੰ ਨਸ਼ੇ ਵੱਲ ਆਕਰਸ਼ਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਠੇਕੇ ਦਾ ਨੋਜਵਾਨ ਸ਼ਖਤ ਵਿਰੋਧ ਕਰਨਗੇ।ਧਰਨਾਕਾਰੀਆਂ `ਚ ਪਿੰਡ ਦੀਆਂ ਔਰਤਾਂ ਨੇ ਠੇਕੇ ਦਾ ਜੋਰਦਾਰ ਵਿਰੋਧ ਕੀਤਾ ਅਤੇ ਠੇਕੇ ਕਾਰਨ ਹੁੰਦੀ ਗੁੰਡਾਗਰਦੀ ਪ੍ਰਤੀ ਦੁੱਖੜੇ ਰੋਏ।
ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਛੱਜੂ ਸਿੰਘ, ਸੀ.ਪੀ.ਆਈ.ਐਮ.ਐਲ ਦੇ ਮੇਲਾ ਸਿੰਘ, ਸਾਬਕਾ ਪੰਚ ਮੁਖਤਿਆਰ ਸਿੰਘ, ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਬੰਤ ਸਿੰਘ ਧਾਲੀਵਾਲ, ਸਰਪੰਚ ਗੁਰਮੇਲ ਕੌਰ, ਸਾਬਕਾ ਸਰਪੰਚ ਚਰਨਜੀਤ ਸਿੰਘ, ਮੇਜਰ ਸਿੰਘ ਧਾਲੀਵਾਲ, ਪੰਚ ਮਹਿੰਦਰ ਕੌਰ, ਪੰਚ ਹਾਕਮ ਸਿੰਘ, ਪੰਚ ਸੁਖਵਿੰਦਰ ਸਿੰਘ ਬਾਬੇਕਾ, ਪੰਚ ਕੁਲਦੀਪ ਕੌਰ, ਮਲਕੀਤ ਸਿੰਘ ਧਾਲੀਵਾਲ, ਸਾਬਕਾ ਪੰਚ ਦਰਸ਼ਨ ਸਿੰਘ, ਰਣਜੀਤ ਸਿੰਘ ਫੋਜੀ, ਗੁਰਦੀਪ ਸਿੰਘ ਧਲਿਓ, ਕੇਵਲ ਸਿੰਘ ਕੂੰਨਰ, ਤਰਕਸ਼ੀਲ ਸੁਸਾਇਟੀ ਦੇ ਬਲਜੀਤ ਸਿੰਘ ਭੁੱਲਰ, ਜੋਧਾ ਸਿੰਘ, ਡਾ. ਮਨਿੰਦਰ ਸਿੰਘ ਮਨੀ, ਡਾ. ਮੱਖਣ ਸਿੰਘ ਧਾਲੀਵਾਲ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply