Friday, March 29, 2024

ਖਾਲਸਾ ਕਾਲਜ ਵਿਖੇ ‘ਐਕਸਪਲੋਰ ਕਾਮ ਫੈਸਟ-2019’ ਕਰਵਾਇਆ ਗਿਆ

ਵਿਦਿਆਰਥੀ ਵਿਦੇਸ਼ਾਂ ਨੂੰ ਰੁਖ ਕਰਨਗੇ ਤਾਂ ਭਾਰਤ ਦਾ ਵਿਕਾਸ ਕੌਣ ਕਰੇਗਾ – ਕੁੰਵਰ ਵਿਜੈ ਪ੍ਰਤਾਪ ਸਿੰਘ
 ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਿਖੇ ਕਾਮਰਸ ਐਂਡ ਬਿਜਨੈਸ ਵਿਭਾਗ ਵੱਲੋਂ ‘ਐਕਸਪਲੋਰ PUNJ0104201906ਕਾਮ ਫੈਸਟ-2019’ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਦਾ ਉਦਘਾਟਨ ਉਚੇਚੇ ਤੌਰ ’ਤੇ ਇੰਸਪੈਕਟਰ ਜਰਨਲ ਆਫ਼ ਪੁਲਿਸ ਕੁੰਵਰ ਵਿਜੈ ਪ੍ਰਤਾਪ ਸਿੰਘ ਮੁੱਖ ਮਹਿਮਾਨ, ਡਾ. ਐਚ.ਐਸ ਭੱਲਾ ਡਿਪਟੀ ਡਾਇਰੈਕਟਰ ਕਾਲਜਿਜ਼ ਪੰਜਾਬ ਤੇ ਚੰਡੀਗੜ੍ਹ ਅਤੇ ਅਰਵਿੰਦਰ ਭੱਟੀ ਪ੍ਰਸਿੱਧ ਅਦਾਕਾਰ ਨੇ ਵਿਸ਼ੇਸ਼ ਮਹਿਮਾਨ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
     ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਬੁੱਕੇ ਭੇਟ ਕਰਕੇ ਜੀ ਆਇਆ ਕਿਹਾ ਅਤੇ ਉਨ੍ਹਾਂ ਪ੍ਰਾਪਤੀਆਂ ਸਬੰਧੀ ਵਿਦਿਆਰਥੀਆਂ ਨੂੰ ਚਾਨਣਾ ਪਾਇਆ।ਉਨ੍ਹਾਂ ਇਸ ਮੌਕੇ ਕਾਮਰਸ ਮੁੱਖੀ ਅਤੇ ਡੀਨ ਡਾ. ਜੋਗਿੰਦਰ ਸਿੰਘ ਅਰੋੜਾ, ਕਨਵੀਨਰ-ਕਮ-ਕਲਚਰਲ ਸੈਕਟਰੀ ਪ੍ਰੋ: ਆਂਚਲ ਅਰੋੜਾ ਵੱਲੋਂ ‘ਫ਼ੈਸਟ-2019’ ਪ੍ਰੋਗਰਾਮ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਦੀ ਸ਼ਲਾਘਾ ਕੀਤੀ।
     ਆਪਣੇ ਸੰਬੋੋਧਨੀ ਭਾਸ਼ਣ ’ਚ ਕੁੰਵਰ ਪ੍ਰਤਾਪ ਸਿੰਘ ਨੇ ਵਿਦੇੇਸ਼ਾਂ ਦਾ ਰੁਖ ਕਰ ਰਹੇ ਨੌਜਵਾਨਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਦੀ ਉਨਤੀ ਤੇ ਤਰੱਕੀ ’ਚ ਪੜ੍ਹੀ-ਲਿਖੀ ਪੀੜ੍ਹੀ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਜੇਕਰ ਸਾਡੇ ਦੇਸ਼ ਦੇ ਵਿਦਿਆਰਥੀ ਪੜ੍ਹ-ਲਿਖ ਕੇ ਬਾਹਰਲੀਆਂ ਕੰਟਰੀਆਂ ਨੂੰ ਆਪਣਾ ਭਵਿੱਖ ਸਮਝਣਗੇ ਤਾਂ ਹਿੰਦੁਸਤਾਨ ਨੂੰ ਕੌਣ ਸੰਭਾਲੇਗਾ? ਪ੍ਰਤਾਪ ਨੇ ਦਿਨੋਂ-ਦਿਨ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ’ਤੇ ਵਿਦੇਸ਼ੀ ਵੀਜ਼ੇ ਲਗਾ ਕੇ ਉਥੋਂ ਦੀ ਨਾਗਰਿਕਤਾ ਨੂੰ ਪਹਿਲ ਦੇਣ ’ਤੇ ਗਹਿਰੀ ਚਿੰਤਾ ਜਤਾਉਂਦਿਆ ਕਿਹਾ ਕਿ ਹਿੰਦੁਸਤਾਨ ’ਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਅਤੇ ਅਜੋਕੇ ਆਧੁਨਿਕ ਯੁੱਗ ’ਚ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ ਜਿਸ ਨੂੰ ਪੜ੍ਹੀ-ਲਿਖੀ ਪੀੜ੍ਹੀ ਹੀ ਸੰਭਾਲ ਸਕਦੀ ਹੈ ਇਸ ਲਈ ਵਿਦਿਆਰਥੀ ਭਾਰਤ ’ਚ ਰਹਿ ਕੇ ਸੁਨਿਹਰੇ ਭਵਿੱਖ ਨੂੰ ਤ੍ਰਾਸ਼ਣ।
     ਆਪਣੇ ਭਾਸ਼ਣ ’ਚ ਡਾ. ਭੱਲਾ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਅੰਦਰਲੇ ਹੁਨਰਾਂ ਨੂੰ ਉਜਾਗਰ ਕਰਨਾ ਹੀ ਵਿੱਦਿਆ ਦਾ ਮੁੱਖ ਮੰਤਵ ਹੈ।ਉਨ੍ਹਾਂ ਨੇ ਨੌਜਵਾਨ ਵਰਗ ਨੂੰ ਲਾਮਬੱਧ ਕਰਕੇ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਦੇ ਸੁਪਨਿਆਂ ਦਾ ਸੰਸਾਰ ਸਿਰਜਨ ਲਈ ਕਿਹਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚਹੁਪੱਖੀ ਸਖਸ਼ੀਅਤ ਨੂੰ ਨੁਹਾਰਨ ਲਈ ਅਧਿਆਪਕਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।
     ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿਚਲੀ ਕਾਬਲੀਅਤ ਨੂੰ ਜਗ-ਜਾਹਿਰ ਕਰਨ ਲਈ ਪਲੇਟਫ਼ਾਰਮ ਮੁਹੱਈਆ ਕਰਨਾ ਹੈ। ਉਨ੍ਹਾਂ ਕਾਲਜ ’ਚ ਆਯੋਜਿਤ ਇਸ ਪ੍ਰੋਗਰਾਮ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਦੱਸਦਿਆ ਕਿਹਾ ਕਿ ਸੈਮੀਨਾਰ ’ਚ ਪੰਜਾਬ ਦੇ 25 ਕਾਲਜਾਂ ਤੋਂ ਕਰੀਬ 150 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਨ੍ਹਾਂ ਨੇ ਫ਼ੋਟੋਗ੍ਰਾਫ਼ੀ, ਪੀ.ਪੀ.ਟੀ, ਪੇਟਿੰਗ ਅਤੇ ਬਾਗਬਾਨੀ, ਸਲੋਗਨ ਲਿਖਣਾ, ਕਾਵਿ ਸਿੰਪੋਜ਼ੀਅਮ, ਰੰਗੋਲੀ, ਲੋਕ ਗੀਤ, ਗਰੁੱਪ ਨਾਚ ਅਤੇ ਸੱਭਿਆਚਾਰਕ ਫ਼ੈਸ਼ਨ ਸ਼ੋਅ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ।
     ਦੂਜੇ ਪੜਾਅ ’ਚ ਮੁੱਖ ਮਹਿਮਾਨ ਏ.ਡੀ.ਸੀ.ਪੀ ਸਲਖਬੀਰ ਸਿੰਘ, ਵਿਸ਼ੇਸ਼ ਮਹਿਮਾਨ ਡਾ. ਵਿਕਰਮ ਸੰਧੂ ਅਸਿਸਟੈਂਟ ਪ੍ਰੋਫੈਸਰ ਯੂ.ਪੀ.ਐਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਿਲ ਕੇ ਮੁਕਾਬਲਿਆਂ ’ਚ ਜੇਤੂ ਆਉਣ ’ਤੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੂੰ ਓਵਰ ਆਲ ਟਰਾਫ਼ੀ ਅਤੇ ਹੋਰਨਾਂ ਜੇਤੂ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਆਂਚਲ ਅਰੋੜਾ ਨੇ ਬਾਖੂਬੀ ਨਿਭਾਉਂਦਿਆ ਸ਼ੇਅਰ-ਸ਼ਾਇਰੀ ਦੇ ਦਿਲਖਿੱਚਵੇਂ ਬੋਲਾਂ ਨਾਲ ਹਾਜ਼ਰ ਦਰਸ਼ਕਾਂ ਤੋਂ ਵਾਹ-ਵਾਹ ਖੱਟੀ।
 
    ਇਸ ਮੌਕੇ ਲਾਚੀ ਬਾਵਾ ਅਤੇ ਗਲੋਰੀ ਬਾਵਾ ਪੰਜਾਬੀ ਗਾਇਕ, ਡਾ. ਗਾਇਤਰੀ ਸੂਰ, ਡਾ. ਗੌਰਵ ਭੰਡਾਰੀ ਨਿਊ ਭੰਡਾਰੀ ਹਸਪਤਾਲ, ਕੋਆਰਡੀਨੇਟਰ ਪ੍ਰੋ: ਰਛਪਾਲ ਸਿੰਘ, ਡਾ. ਏ. ਕੇ. ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਵਰਾਜ ਕੌਰ, ਡਾ. ਅਜੈ ਸਹਿਗਲ, ਪ੍ਰੋ: ਰੀਮਾ ਸਚਦੇਵਾ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਪ੍ਰੋ: ਮੀਨੂੰ ਚੋਪੜਾ, ਡਾ. ਨਿਧੀ ਸਭਰਵਾਲ, ਪ੍ਰੋ: ਸੁਖਦੀਪ ਕੌਰ, ਡਾ. ਮੇਘਾ, ਡਾ. ਰਵੀਜੋਤ, ਪ੍ਰੋ: ਸਾਖ਼ਸ਼ੀ ਸ਼ਰਮਾ, ਪ੍ਰੋ: ਸਿਖ਼ਾ ਚੌਧਰੀ, ਡਾ. ਕੋਮਲ ਨਾਰੰਗ, ਪ੍ਰੋ: ਸ਼ਿਵਾਨੀ ਨਿਹਚਲ, ਪ੍ਰੋ: ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ, ਪ੍ਰੋ: ਹਰਤੇਜਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply