Wednesday, April 24, 2024

6ਵੀਂ ਸੂਬਾ ਪੱਧਰੀ `ਆਰਟ ਪ੍ਰਦਰਸ਼ਨੀ-2019` ਲਈ ਚੁਣੀਆਂ ਕਲਾਕ੍ਰਿਤਾਂ ਦੇ ਵੰਡੇ ਇਨਾਮ

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ 6ਵੀਂ ਸੂਬਾ ਪੱਧਰੀ `ਆਰਟ ਪ੍ਰਦਰਸ਼ਨੀ-2019` ਦੇ ਵੱਖ-ਵੱਖ ਵਰਗਾਂ PUNJ0204201903ਲਈ ਚੁਣੀਆਂ ਗਈਆਂ ਕਲਾਕ੍ਰਿਤਾਂ ਦੇ ਇਨਾਮ ਵੰਡੇ ਗਏ।ਇਸ ਸਮਾਗਮ ਵਿੱਚ ਉਤਰੀ ਖੇਤਰ ਕਲਚਰਲ ਸੈਂਟਰ ਦੇ ਡਇਰੈਕਟਰ ਡਾ. ਸੌਭਾਗਿਆ ਵਰਧਨ ਬਤੌਰ ਮੁੱਖ ਮਹਿਮਾਨ ਅਤੇ ਹੈਦਰਾਬਾਦ ਤੋਂ ਉਘੇ ਆਰਟਿਸਟ ਡਾ. ਜੀ.ਵਾਈ ਗਿਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ  ਇਸ ਪ੍ਰਦਰਸ਼ਨੀ ਵਿੱਚ 250 ਦੇ ਕਰੀਬ ਕਲਾਕਾਰਾਂ ਨੇ 275 ਕਲਾਕ੍ਰਿਤਾਂ ਭੇਜੀਆਂ ਸਨ, ਜਿੰਨਾਂ ਵਿਚੋਂ 81 ਆਰਟਿਸਟਾਂ ਦੀਆਂ 150 ਕਲਾਕ੍ਰਿਤਾਂ ਪ੍ਰਦਰਸ਼ਨੀ ਲਈ ਚੁਣੀਆਂ ਗਈਆਂ।ਉਨਾਂ ਕਿਹਾ ਕਿ ਚੁਣੀਆਂ ਕਲਾਕ੍ਰਿਤਾਂ ਲਈ ਬਣਾਈ ਆਰਟਿਸਟ ਕੈਟਗਰੀ ਗਰੁੱਪ-ਏ ਅਤੇ ਸਟੂਡੈਂਟ ਕੈਟੇਗਰੀ ਗਰੁੱਪ-ਬੀ ਦੇ ਪਹਿਲੇ ਪੰਜ-ਪੰਜ ਜੇਤੂਆਂ ਨੂੰ ਨਕਦ ਇਨਾਮ ਅਤੇ ਪੰਜ-ਪੰਜ ਕਲਾਕਾਰਾਂ ਨੂੰ ਸਰਟੀਫੀਕੇਟ ਦਿੱਤੇ ਗਏ।ਗਰੁੱਪ-ਏ ਕੈਟੇਗਰੀ ਵਿੱਚ ਡਰਾਇੰਗ ਦਾ ਪਹਿਲਾ 21000/- ਦਾ ਇਨਾਮ ਅੰਮ੍ਰਿਤਸਰ ਦੇ ਗਗਨਦੀਪ ਸਿੰਘ, 11000/- ਦਾ ਦੂਜਾ ਪੇਟਿੰਗ ਦਾ ਇਨਾਮ ਲੁਧਿਆਣਾ ਦੀ ਹਰਪ੍ਰੀਤ ਕੌਰ, 5000/- ਦਾ ਤੀਜਾ ਗ੍ਰਾਫਿਕਸ ਦਾ ਇਨਾਮ ਮੁਹਾਲੀ ਦੇ ਜਸਕਰਨ ਪ੍ਰੀਤ ਸਿੰਘ, 5000/- ਦਾ ਚੌਥਾ ਫੋਟੋਗ੍ਰਾਫੀ ਦਾ ਇਨਾਮ ਮੁਹਾਲੀ ਦੇ ਪ੍ਰਮੋਦ ਕੁਮਾਰ ਗੌਤਮ ਅਤੇ 5000/- ਦਾ ਪੰਜਵਾਂ ਇਨਾਮ ਅੰਮ੍ਰਿਤਸਰ ਦੇ ਮੂਰਤੀਕਾਰ ਪਲਵਿੰਦਰ ਸਿੰਘ ਨੂੰ ਦਿੱਤਾ ਗਿਆ।ਇਸ ਦੇ ਨਾਲ ਹੀ ਆਰਟਿਸਟ ਕੈਟੇਗਰੀ ਦੇ ਹਾਈਲੀ ਕੋਮੈਂਡਿਡ ਆਰਟਿਸਟ ਗਰੁੱਪ-ਏ ਦੇ ਚਾਰ ਪੇਟਿੰਗ ਸਰਟੀਫੀਕੇਟ ਐਵਾਰਡ ਲੁਧਿਆਣਾ ਦੀ ਅਲਕਾ ਚੱਢਾ ਹਰਪਲਾਨੀ, ਹੁਸ਼ਿਆਰਪੁਰ ਦੇ ਅਸਵਨੀ ਵਰਮਾ, ਜਲੰਧਰ ਦੇ ਕੁਲਦੀਪ ਕੁਮਾਰ ਤੇ ਮੁਹਾਲੀ ਦੇ ਰਿਸ਼ੀ ਤੋਮਰ ਅਤੇ ਪੰਜਵਾਂ ਮੂਰਤੀਕਲਾ ਦਾ ਸਰਟੀਫੀਕੇਟ ਐਵਾਰਡ ਅੰਮ੍ਰਿਤਸਰ ਦੀ ਟੀਨਾ ਸ਼ਰਮਾ ਦੇ ਹਿੱਸੇ ਆਇਆ।
    ਸਟੂਡੈਂਟ ਕੈਟੇਗਰੀ ਗਰੁੱਪ-ਬੀ ਦਾ ਪਹਿਲਾ 11000/- ਦਾ ਨਕਦ ਇਨਾਮ ਮੂਰਤੀਕਲਾ `ਚ ਅੰਮ੍ਰਿਤਸਰ ਦੀ ਇੰਦਰਪ੍ਰੀਤ ਕੌਰ, 7000/- ਦਾ ਦੂਜਾ ਪੇਟਿੰਗ ਇਨਾਮ ਅੰਮ੍ਰਿਤਸਰ ਦੀ ਅਨੰਨਿਆ ਬਜੌਰੀਆ, 5000/- ਦਾ ਤੀਜਾ ਗ੍ਰਾਫਿਕਸ ਇਨਾਮ ਕਪੂਰਥਲਾ ਦੀ ਚਰਨਜੀਤ ਕੌਰ, 5000/- ਦਾ ਚੌਥਾ ਫੋਟੋਗ੍ਰਾਫੀ ਜਲੰਧਰ ਦੇ ਕੁੰਜ ਅਰੋੜਾ ਅਤੇ 5000/- ਦਾ ਪੰਜਵਾਂ ਫੋਟੋਗ੍ਰਾਫੀ ਇਨਾਮ ਜਲੰਧਰ ਦੇ ਹੀ ਸਰਤਾਜ ਸਿੰਘ ਨੂੰ ਮਿਲਿਆ।ਇਸ ਤੋਂ ਇਲਾਵਾ ਹਾਈਲੀ ਕੋਮੈਂਡਿਡ ਸਟੂਡੈਂਟ ਗਰੁੱਪ-ਬੀ  ਚ` ਪੇਟਿੰਗ ਸਰਟੀਫੀਕੇਟ ਐਵਾਰਡ ਦਾ ਪਹਿਲਾ ਤੇ ਦੂਜਾ ਇਨਾਮ ਜਲੰਧਰ ਦੀ ਤਾਨੀਆ ਤੇ ਬਠਿੰਡਾ ਦੀ ਰਮਨਦੀਪ ਕੌਰ ਨੂੰ, ਡਰਾਇੰਗ `ਚ ਤੀਜਾ ਅੰਮ੍ਰਿਤਸਰ ਦੀ ਸ਼ੈਰਾਜ਼, ਗ੍ਰਾਫਿਕਸ `ਚ ਚੌਥਾ ਅੰਮ੍ਰਿਤਸਰ ਦੀ ਗੁਰਲੀਨ ਕੌਰ ਢਿਲੋਂ ਅਤੇ ਫੋਟੋਗ੍ਰਾਫੀ `ਚ ਪੰਜਵਾਂ ਸਰਟੀਫੀਕੇਟ ਐਵਾਰਡ ਕਨਿਕਾ ਗੁਪਤਾ ਨੂੰ ਦਿੱਤਾ ਗਿਆ।
    ਮੁੱਖ ਮਹਿਮਾਨ ਡਾ. ਸੌਭਾਗਿਆ ਵਰਧਨ, ਵਿਸ਼ੇਸ਼ ਮਹਿਮਾਨ ਡਾ. ਜੀ.ਵਾਈ ਗਿਰੀ, ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਜੇਤੂਆਂ ਇਨਾਮ ਤਕਸੀਮ ਕੀਤੇ ਅਤੇ ਉਨਾਂ ਨੂੰ ਭਵਿੱਖ `ਚ ਤਰੱਕੀ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply