Saturday, April 20, 2024

ਜਬਰ ਜਿਨਾਹ ਦੀ ਸ਼ਿਕਾਰ ਅੋਰਤ ਵਲੋਂ ਰਾਜ਼ੀਨਾਮੇ ਤੋਂ ਮੁਕਰਨ ਵਾਲੇ ਖਿਲਾਫ ਪੁਲਿਸ ਕਾਰਵਾਈ ਦੀ ਮੰਗ

PPN10091410

ਜੰਡਿਆਲਾ ਗੁਰੂ , 10 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਨਗਰ  ਵਿਚ ਰਹਿ ਚੁੱਕੇ ਇਕ ਸਿਨੇਮਾ ਘਰ ਦੇ ਮਾਲਿਕ ਉੱਪਰ ਲਗਭਗ 4 ਮਹੀਨੇ ਪਹਿਲਾ ਹਰਨਾਮ ਕੋਰ ‘ਕਾਲਪਨਿਕ ਨਾਮ’ ਪਤਨੀ ਦਵਿੰਦਰ ਸਿੰਘ ਮਾਡਲ ਟਾਊਨ ਨੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਡੀ. ਐਸ. ਪੀ ਜੰਡਿਆਲਾ ਅਤੇ ਐਸ. ਐਚ. ਓ ਜੰਡਿਆਲਾ ਨੂੰ ਦਰਖਾਸਤਾਂ ਦਿੱਤੀਆ ਸਨ ਕਿ ਵਿਨੋਦ ਸ਼ਿੰਗਾਰੀ ਪੁੱਤਰ ਉਮ ਪ੍ਰਕਾਸ਼ ਨੇੜੇ ਆਦਰਸ਼ ਸਿਨੇਮਾ ਅੰਮ੍ਰਿਤਸਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਧੋਖੇ ਨਾਲ ਮੇਰਾ ਬਲਾਤਕਾਰ ਕਰਦਾ ਰਿਹਾ ਅਤੇ ਜਦ ਮੈਨੂੰ ਪਤਾ ਲੱਗਾ ਕਿ ਉਹ ਤਾ ਪਹਿਲਾ ਹੀ ਸ਼ਾਦੀਸ਼ੁਦਾ ਹੈ ਤਾਂ ਮੈਨੂੰ ਅਹਿਸਾਸ ਹੋਇਆ ਕਿ ਵਿਨੋਦ ਸ਼ਿੰਗਾਰੀ ਸਾਡੀ ਮਜ਼ਬੂਰੀ ਅਤੇ ਗਰੀਬੀ ਦਾ ਫਾਇਦਾ ਉਠਾ ਕੇ ਮੇਰੇ ਨਾਲ ਜਿਸਮਾਨੀ ਖੇਡਾਂ ਖੇਡ ਰਿਹਾ ਹੈ।ਹਰਨਾਮ ਕੋਰ ਨੇ ਇਕ ਵਾਰ ਫਿਰ ਪੱਤਰਕਾਰਾਂ ਅੱਗੇ ਆਪਣਾ ਦੁੱਖੜਾ ਰੋਂਦੇ ਹੋਏ ਕਿਹਾ ਕਿ ਉਕਤ ਸਿਨੇਮਾ ਮਾਲਿਕ ਵਿਨੋਦ ਸ਼ਿੰਗਾਰੀ ਨੇ ਸ਼ਹਿਰ ਦੇ ਮੋਹਤਬਰ ਬੰਦਿਆਂ ਵਿਚ ਬੈਠਕੇ ਮੇਰੇ ਨਾਲ ਰਾਜ਼ੀਨਾਮਾ ਕੀਤਾ ਕਿ ਉਹ ‘ਵਿਨੋਦ ਸ਼ਿੰਗਾਰੀ’ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਰਹਿਣ ਲਈ ਉਨ੍ਹੀ ਹੀ ਜਗ੍ਹਾ ਲੈ ਕੇ ਦੇਵੇਗਾ, ਜਿੰਨੀ ਉਸ ਨੇ ਸਾਡੀ ਮਜ਼ਬੂਰੀ ਦਾ ਫਾਇਦਾ ਉਠਾਉਣ ਲਈ ਸਾਨੂੰ ਢਹਿ ਢੇਰੀ ਹੋ ਚੁੱਕੇ ਸਿਨੇਮਾ ਵਿਚ ਰਹਿਣ ਨੂੰ ਦਿੱਤੀ ਹੋਈ ਹੈ।7 ਜੂਨ ਨੂੰ ਹੋਏ ਇਸ ਰਾਜੀਨਾਮੇ ਦੋਰਾਨ ਵਿਨੋਦ ਸ਼ਿੰਗਾਰੀ ਦੀ ਪਤਨੀ ਅਤੇ ਉਸ ਦਾ ਬੇਟਾ ਸਚਿਨ ਵੀ ਮੋਜੂਦ ਸੀ। ਰਾਜ਼ੀਨਾਮੇ ਵਿੱਚ ਇਹ ਵੀ ਇਕਰਾਰਨਾਮਾ ਹੋਇਆ ਸੀ ਕਿ ਅਗਰ ਮੈਂ ਇਸ ਰਾਜ਼ੀਨਾਮੇ ਤੋਂ ਮੁਕਰਦਾ ਹਾਂ ਤਾਂ ਮੇਰੇ ਖਿਲਾਫ ਹਰਨਾਮ ਕੋਰ ਵਲੋਂ ਦਿੱਤੀ ਪੁਲਿਸ ਦਰਖਾਸਤ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪਰ ਹੁਣ ਲਗਭਗ 3 ਮਹੀਨੇ ਬੀਤ ਜਾਣ ਤੇ ਵੀ ਵਿਨੋਦ ਸ਼ਿੰਗਾਰੀ ਮਿਥੀ ਗਈ ਤਰੀਕ ਮੁਤਾਬਿਕ ਆਪਣਾ ਵਾਅਦਾ ਪੂਰਾ ਨਹੀ ਕਰ ਰਿਹਾ। ਜਿਸ ਕਰਕੇ ਉਸ ਦੇ ਆਪਣੇ ਹੀ ਬਿਆਨਾਂ ਦੇ ਆਧਾਰ ‘ਤੇ ਉਸਦੇ ਖਿਆਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਜ਼ੀਨਾਮੇ ਵਿਚ ਵਿਨੋਦ ਸ਼ਿੰਗਾਰੀ ਵਲੋਂ 20 ਜੂਨ ਤੱਕ ਸਮਾਂ ਮੰਗਿਆ ਗਿਆ ਸੀ, ਜਿਸ ਨੂੰ ਲਗਭਗ 45 ਦਿਨ ਬੀਤ ਚੱਕੇ ਹਨ। ਇਸ ਰਾਜ਼ੀਨਾਮੇ ਦੋਰਾਨ ਵਿਨੋਦ ਸ਼ਿੰਗਾਰੀ ਵਲੋਂ ਅਪਨੇ ਪਾਪਾਂ ਦੇ ਪਸ਼ਚਾਤਾਪ ਲਈ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੂੰ ਧਾਰਮਿਕ ਅਸਥਾਨ ਦੀ ਸੇਵਾ ਲਈ ਪੰਜ ਹਾਜ਼ਰ ਰੁਪਏ ਦੀ ਰਕਮ ਵੀ ਦਿੱਤੀ ਗਈ ਸੀ। ਹਰਨਾਮ ਕੋਰ ਨੇ ਆਈ. ਜੀ ਬਾਰਡਰ ਰੇਂਜ ਅੰਮ੍ਰਿਤਸਰ, ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਤੋਂ ਇਲਾਵਾ ਮਹਿਲਾ ਮੰਡਲ ਕੋਲੋ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਮੇਰੀ ਮਜ਼ਬੂਰੀ ਦਾ ਫਾਇਦਾ ਉਠਾਉਣ ਕਰਕੇ ਧੋਖੇ ਨਾਲ ਮੇਰੇ ਨਾਲ ਬਲਾਤਕਾਰ ਕਰਨ ਵਾਲੇ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਜੜਨ ਤੋਂ ਬਚਾਇਆ ਜਾਵੇ।ਇਸ ਸਬੰਧੀ ਜਦ ਵਿਨੋਦ ਸ਼ਿੰਗਾਰੀ ਦੇ ਮੋਬਾਇਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾ ਦੀ ਪਤਨੀ ਜੋ ਰਾਜ਼ੀਨਾਮੇ ਵਿਚ ਮੋਜੂਦ ਸੀ ਨੇ ਕਿਹਾ ਕਿ ਅਸੀਂ ਰਾਜੀਨਾਮੇ ਅਨੁਸਾਰ ਜਗ੍ਹਾ ਦੇ ਰਹੇ ਹਾਂ, ਪਰ ਉਹ ਲੈ ਨਹੀਂ ਰਹੇ। ਡੀ.ਐਸ.ਪੀ ਜੰਡਿਆਲਾ ਅਮਨਦੀਪ ਕੋਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਨਵੇਂ ਆਏ ਐਸ.ਐਚ.ਓ ਇਸ ਕੇਸ ਦੀ ਕਾਰਵਾਈ ਕਰਨਗੇ ਅਤੇ ਉਸ ਨੂੰ ਇਨਸਾਫ ਜਰੂਰ ਮਿਲੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply