Saturday, April 20, 2024

ਵੇਰਕਾ ਵੈਲਫੇਅਰ ਸੁਸਾਇਟੀ ਵਲੋਂ ਦਿਮਾਗੀ ਰੋਗਾਂ ਦਾ ਮੁਫਤ ਮੈਡੀਕਲ ਕੈਂਪ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਵੇਰਕਾ ਵੈਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਡਾ. ਗੁਰਪ੍ਰੀਤ ਸਿੰਘ ਦੀ ਦੇਖ PUNJ0304201918ਰੇਖ ਵਿਖੇ ਦਿਮਾਗੀ ਰੋਗਾਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿਚ ਉਤਰ ਭਾਰਤ ਦੇ ਪ੍ਰਸਿੱਧ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ ਲਗਭਗ 250 ਮਰੀਜਾਂ ਦਾ ਮੁਫਤ ਚੈਕਅਪ ਕਰਕੇ ਮੁਫਤ ਦਵਾਈਆ ਦਿੱਤੀਆਂ।ਕੈਂਪ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਤੇ ਕੌਂਸਲਰ ਬੀਬੀ ਪਰਮਿੰਦਰ ਕੌਰ ਨੇ ਕੀਤਾ। ਕੈਂਪ ਵਿਚ ਬੀ.ਪੀ ਸ਼ੂਗਰ, ਬੀ.ਐਮ.ਆਈ, ਈ.ਸੀ.ਜੀ ਆਦਿ ਟੈਸਟ ਮੁਫਤ ਕੀਤੇ ਗਏ।ਡਾ. ਰਾਘਵ ਵਾਧਵਾ ਨੇ ਆਏ ਲੋਕਾਂ ਨੂੰ ਰੀੜ ਦੀ ਹੱਡੀ, ਦਿਮਾਗੀ ਰੋਗਾਂ ਅਤੇ ਸਰਵਾਈਕਲ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਰਵਾਈਕਲ ਦਰਦ ਦਾ ਕਾਰਨ ਖਰਾਬ ਲਾਈਫ ਸਟਾਈਲ ਹੈ ਘੰਟਿਆਬੱਧੀ ਇਕੋ ਜਗ੍ਹਾ `ਤੇ ਬੈਠ ਕੇ ਕੰਮ ਕਰਨਾ ਅਤੇ ਲਗਾਤਾਰ ਇੱਕ ਹੀ ਚੀਜ `ਤੇ ਨਜ਼ਰ ਟਿਕਾਈ ਰੱਖਣ ਵਾਲੇ ਲੋਕਾਂ ਨੂੰ ਇਹ ਸਮੱਸਿਆ ਜਲਦ ਹੋ ਜਾਂਦੀ ਹੈ।
 ਸਰਵਾਈਕਲ ਦੇ ਲੱਛਣਾਂ ਵਿੱਚ ਗਰਦਨ ਵਿਚ ਖਿਚਾਅ, ਗਰਦਨ ਝੁਕਾਉਣ ਤੇ ਹਿਲਾਉਣ `ਚ ਦਰਦ ਹੋਣਾ, ਜਕੜਨ ਮਹਿਸੂਸ ਹੋਣਾ, ਚੱਕਰ, ਉਲਟੀਆ ਆਉਣਾ, ਸਿਰ ਦੇ ਪਿਛਲੇ ਪਾਸੇ ਦਰਦ ਹੋਣਾ, ਮੋਢਿਆਂ ਵਿਚ ਦਰਦ ਅਤੇ ਜਕੜਣ ਪੈਦਾ ਹੋਣਾ ਸ਼ਾਮਲ ਹੈ।ਮਾਸਟਰ ਹਰਪਾਲ ਸਿੰਘ ਵੇਰਕਾ ਅਤੇ ਡਾ. ਗੁਰਪ੍ਰੀਤ ਸਿੰਘ ਨੇ ਡਾ. ਵਾਧਵਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
 ਇਸ ਮੌਕੇ ਸਚਿਨ ਭਾਟੀਆ, ਠੇਕੇਦਾਰ ਸੁਭਾਸ਼ ਰਾਏ ਬਾਲੀ, ਲਵ ਦੋਧੀ, ਕਮਲਦੀਪ ਸਿੰਘ ਰਾਣਾ, ਸੁਖਵਿੰਦਰ ਸਿੰਘ ਮੱਲੀ, ਪ੍ਰਭਜੋਤ ਸਿੰਘ, ਦਿਨੇਸ਼ ਕੁਮਾਰ, ਡਾ. ਪਲਵੀ ਭਾਟੀਆ, ਡਾ. ਜਸਪ੍ਰੀਤ ਕੌਰ, ਸੋਰਵ ਘਈ, ਰਵੀ ਕੁਮਾਰ, ਸੁਨੀਲ ਕਪੂਰ, ਜਸਕੀਰਤ ਕੌਰ, ਦਿਨੇਸ਼ ਰਪੋਤਰਾ, ਰਾਜਬੀਰ ਜਾਫਲ, ਭਾਈ ਮਹਿਤਾਬ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply