Friday, April 19, 2024

ਪਾਖਰਪੁਰਾ ਵਿਖੇ 5 ਰੋਜ਼ਾ ਪਲੇਠਾ ਰਾਜ ਪੱਧਰੀ ਹਾਕੀ ਟੂਰਨਾਮੈਂਟ ਸ਼ੁਰੂ

ਧਾਰੀਵਾਲ, ਲਹਿਰਕਾ, ਮਰੜ, ਤਲਵੰਡੀ ਤੇ ਚੀਮਾ ਅਕੈਡਮੀ ਨੇ ਮੈਚ ਜਿੱਤੇ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਹਾਕੀ ਸਟੇਡੀਅਮ ਵਿਖੇ ਰਾਜ PUNJ0304201920ਪੱਧਰੀ 5 ਰੋਜ਼ਾ ਪਲੇਠਾ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਵ. ਤਸੱਵਰਜੀਤ ਸਿੰਘ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ।ਜੋ ਕਿ 6 ਅਪ੍ਰੈਲ ਤੱਕ ਚੱਲੇਗਾ।ਪਹਿਲੇ ਦਿਨ ਅੰਡਰ-17 ਸਾਲ ਉਮਰ ਵਰਗ ਦੀਆਂ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਤੇ ਉਦਘਾਟਨੀ ਮੈਚਾਂ ਵਿੱਚ ਹਾਜ਼ਰੀ ਭਰੀ।
ਉਘੇ ਖੇਡ ਪ੍ਰਮੋਟਰ ਜਸਬੀਰ ਸਿੰਘ ਹੁੰਦਲ ਕੈਨੇਡਾ, ਸੁਰਜੀਤ ਸਿੰਘ ਸੋਖੀ ਕੈਨੇਡਾ, ਸਰਪੰਚ ਗੁਰਮੀਤ ਸਿੰਘ ਬਲ, ਮਨਦੀਪ ਸਿੰਘ ਯੂ.ਐਸ.ਏ ਤੇ ਅਨੂਪ ਸਿੰਘ ਤੋਂ ਇਲਾਵਾ ਇਲਾਕੇ ਦੇ ਹਾਕੀ ਖੇਡ ਪ੍ਰੇਮੀਆਂ ਅਤੇ ਹਾਕੀ ਖੇਡ ਪ੍ਰਮੋਟਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਰਾਜ ਪੱਧਰੀ ਇਸ ਟੂਰਨਾਮੈਂਟ ਦਾ ਉਦਘਾਟਨ ਬ੍ਰਿਗੇਡੀਅਰ ਅਰਜੁਨ ਐਵਾਰਡੀ ਹਾਕੀ ਓੁਲੰਪੀਅਨ ਹਰਚਰਨ ਸਿੰਘ, ਹਾਕੀ ਓੁਲੰਪੀਅਨ ਸੀ.ਆਈ.ਟੀ. ਰੇਲਵੇ ਬਲਵਿੰਦਰ ਸਿੰਘ ਸ਼ੰਮੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।
ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਖੇਡ ਪ੍ਰਮੋਟਰ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਦੱਸਿਆ ਕਿ ਪਹਿਲੇ ਦਿਨ ਚੋਟੀ ਦੇ ਹਾਕੀ ਖਿਡਾਰੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਜਦੋਂ ਕਿ ਬਾਕੀ ਦਿਨ ਅੰਡਰ-17 ਸਾਲ ਉਮਰ ਵਰਗ ਤੋਂ ਇਲਾਵਾ ਮਹਿਲਾ-ਪੁਰਸ਼ਾ ਦੇ ਓੁਪਨ ਹਾਕੀ ਖੇਡ ਮੁਕਾਬਲੇ ਕਰਵਾਏ ਜਾਣ ਦੇ ਨਾਲ-ਨਾਲ ਹੋਰਨਾਂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।ਜੇਤੂਆਂ ਨੂੰ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਹਿਲੇ ਉਦਘਾਟਨੀ ਮੈਚ ਵਿੱਚ ਧਾਰੀਵਾਲ ਦੀ ਟੀਮ ਆਪਣੀ ਵਿਰੋਧੀ ਬੱਜ਼ੂਮਾਨ ਦੀ ਟੀਮ ਨੂੰ 4 ਦੇ ਮੁਕਾਬਲੇ 6 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ।ਦੂਜੇ ਮੁਕਾਬਲੇ ਵਿੱਚ ਲਹਿਰਕਾ ਦੀ ਟੀਮ ਆਪਣੀ ਵਿਰੋਧੀ ਉਦੋਨੰਗਲ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਮਰੜ ਦੀ ਟੀਮ ਆਪਣੀ ਵਿਰੋਧੀ ਸ.ਸ.ਸ.ਸ ਛੇਹਰਟਾ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ, ਤਲਵੰਡੀ ਦੀ ਟੀਮ ਆਪਣੀ ਵਿਰੋਧੀ ਐਸ.ਬੀ.ਐਸ.ਸੀ ਪਾਖਰਪੁਰਾ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜੂਨੀਅਰ ਵਰਗ ਵਿੱਚ ਅਬਦਾਲ ਦੀ ਟੀਮ ਆਪਣੀ ਵਿਰੋਧੀ ਚੀਮਾ ਅਕੈਡਮੀ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਮਰੜ, ਮਹਿਤਾ, ਜਲੰਧਰ ਤੇ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀਆਂ ਟੀਮਾਂ ਦਾ ਲੀਗ ਮੈਚਾਂ ਵਿੱਚ ਬੇਹਤਰ ਪ੍ਰਦਰਸ਼ਨ ਰਿਹਾ।
 ਇਸ ਮੌਕੇ ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਕਿਰਪਾਲ ਦਾਸ ਸਰਹਾਲੇ ਵਾਲੇ,  ਬਾਬਾ ਹਰਮੀਤ ਸਿੰਘ, ਬਾਬਾ ਸਵਿੰਦਰ ਸਿੰਘ, ਬਾਬਾ ਦੀਦਾਰ ਸਿੰਘ, ਸਰਪੰਚ ਕੁਲਵੰਤ ਸਿੰਘ ਚੱਬਾ, ਸਰਪੰਚ ਰਣਜੀਤ ਸਿੰਘ, ਸਰਪੰਚ ਭਜਨ ਕੌਰ, ਮਨਜੀਤ ਸਿੰਘ, ਮਨਮੋਹਨ ਸਿੰਘ ਬਲ, ਅਜੀਤਪਾਲ ਸਿੰਘ ਚੱਬਾ, ਮਹਿੰਦਰਪਾਲ ਸਿੰਘ, ਪਰਸਨ ਸਿੰਘ ਰੇਲਵੇ, ਦਲਜੀਤ ਸਿੰਘ ਔਲਖ, ਜੱਥੇਦਾਰ ਬਲਵੰਤ ਸਿੰਘ, ਬਚਿੱਤਰ ਸਿੰਘ, ਹਰਜੋਤ ਸਿੰਘ, ਗੋਪੀ ਔਲਖ, ਬਿਕਰਮਜੀਤ ਸਿੰਘ ਕਾਕਾ ਰੇਲਵੇ, ਸਲਵਿੰਦਰ ਸਿੰਘ ਰੇਲਵੇ, ਮਾਤਾ ਬਲਵਿੰਦਰ ਕੌਰ ਪਾਖਰਪੁਰਾ, ਪ੍ਰੋਫੈ. ਪਰਮਜੀਤ ਸਿੰਘ ਹੁੰਦਲ, ਅਰਾਏਜੀਤ ਸਿੰਘ ਹੁੰਦਲ, ਦੁਲਾਰਾ ਹੁੰਦਲ, ਬਾਵਲਾ ਹੁੰਦਲ ਕੈਨੇਡਾ, ਏਕਮਜੀਤ ਸਿੰਘ ਹੁੰਦਲ, ਸ਼ਰਨਜੀਤ ਸਿੰਘ ਗਿੱਲ, ਕੁਲਵੰਤ ਸਿੰਘ ਚੱਬਾ, ਜਫਰ ਹੁੰਦਲ, ਏਜ਼ਲ ਹੁੰਦਲ, ਰਾਣੀ ਹੁੰਦਲ, ਬਲਵੰਤ ਸਿੰਘ ਭਗਤ, ਸਲਵਿੰਦਰ ਸਿੰਘ, ਕੁਲਜਿੰਦਰ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply