Thursday, April 25, 2024

ਵਿਮੁਕਤ ਘਮੰਤਰੂ ਸਾਂਸੀ ਸਮਾਜ ਅਧਿਕਾਰ ਮੰਚ ਦੀ ਮੀਟਿੰਗ

PPN10091411

ਪੱਟੀ, 10 ਸਤੰਬਰ (ਰਣਜੀਤ ਮਾਹਲਾ)- ਪਿੰਡ ਭਾਈ ਭੱਠਲ ਕੇ ਜਿਲ੍ਹਾ ਤਰਨਤਾਰਨ ਵਿਖੇ ਸਾਸੀਂ ਸਮਾਜ ਦੇ ਵੱਡੇ-ਵਡੇਰੇ ਬਾਬਾ ਸੋਭਾ ਦਾਸ ਜੀ ਦੇ ਜੋੜ ਮੇਲੇ ਤੇ ਸਾਂਸੀ ਸਮਾਜ ਦੀ ਮੀਟਿੰਗ ਹੋਈ ਜਿਸ ਵਿੱਚ ਨੈਸਨਲ ਕਨਵੀਨਰ ਡਾ: ਰਜਿੰਦਰ ਸਿੰਘ ਮਕਨਾ ਤੇ ਵਿਮੁੱਕਤ ਘਮੰਤਰੂ ਸ਼ਾਸੀ ਸਮਾਜ ਅਧਿਕਾਰ ਮੰਚ ਦੇ ਪੰਜਾਬ ਦੇ ਕਨਵਨੀਰ ਰਣਜੀਤ ਸਿੰਘ ਮਾਹਲਾ ਸਾਮਲ ਹੋਏ ਇਸ ਵਿੱਚ ਉਹਨਾ ਨੇ ਕਿਹਾ ਕਿ ਸਾਡੇ ਸਮਾਜ ਤੇ ਜੋ ਜਰਾਇਮ ਪੇਸ਼ਾ ਐਕਟ ਕਨੂੰਨ 1871 ਨੂੰ 193 ਕਬੀਲਿਆਂ ਉੱਤੇ ਕਿਵੇਂ ਅਤੇ ਕਿਉਂ ਲੱਗਾ ਤੇ ਇਹ ਕਨੂੰਨ ਵਿਮੁੱਕਤ ਤੇ ਘਮੰਤਰੂ ਕਬੀਲਿਆਂ ਦਾ ਪੱਛੜੇ ਹੋਣ ਦਾ ਮੁੱਖ ਕਾਰਨ ਹੈ! ਮਜੂਦਾ ਸਰਕਾਰਾਂ ਪ੍ਰਦੇਸ ਤੇ ਕੇਂਦਰ ਸਰਕਾਰ ਵੱਲੋ ਇਹਨਾ ਨੂੰ ਅਣਗੋਲਿਆ ਕਰਨ ਨਾਲ ਇਹਨਾ ਦੀ ਹਾਲਤ ਦਿਨ-ਬਰ-ਦਿਨ ਬੱਦ ਤਂੋ ਬੱਦ ਤਰ ਹੋ ਰਹੀ ਹੈ!
ਡਾ: ਰਜਿੰਦਰ ਸਿੰਘ ਮਕਨਾ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸਮੇਂ ਦੀ ਨਿਯੁੱਕਤ ਨੂੰ ਮੁੱਖ ਰੱਖਦਿਆ ਆਪਣੇ ਸ਼ਮਾਜ ਨੂੰ ਉੱਚਾ ਚੁੱਕਣ ਲਈ ਸਾਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ।ਉਹਨਾ ਨਾਰਾ ਦਿੱਤਾ ਕੀ ਸਿਆਸੀ ਪਾਰਟੀਆ ਦੀ ਅਗਵਾਹੀ ਵਾਲੀਆ ਜਥੇਬੰਦੀਆ ਨੂੰ ਛੱਡੋ ਅਤੇ ਆਪਣੇ ਵੰਡੇ ਹੋਏ ਸ਼ਾਸੀ ਸਮਾਜ ਨੂੰ ਆਪਣੀ ਸਮਾਜ ਹਿੱਤ ਵਾਲੀ ਅਗਵਾਈ ਹੇਠਾ ਜੋੜੋ ਤੇ ਆਪਣੇ ਪਿੰਡ-ਪਿੰਡ ਵਿਮੁੱਕਤ ਘਮੰਤੂ ਸ਼ਾਸੀ ਸਮਾਜ ਅਧਿਕਾਰ ਮੰਚ ਦੀਆਂ ਇਕਾਈਆ ਬਣਾ ਕੇ ਸਮਾਜਿਕ ਸਕਤੀ ਕਾਇਮ ਕਰਨ ਦਾ ਸੱਦਾ ਦਿੱਤਾ! ਸਮੂਹ ਇਕੱਤਰ ਹੋਏ ਸਾਂਸੀ ਸਮਾਜ ਦੇ ਲੋਕਾ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਅੱਗੇ ਮੰਗ ਕੀਤੀ ਕਿ ਰੇਨਕੇ ਕਮੀਸਨਰ ਦੀ ਮੁੱਖ ਸਫਾਰਿਸ਼ ਅਨੁਸੂਚਿਤ ਜਾਤੀ ਜਨਜਾਤੀ ਦੀ ਤਰ੍ਹਾ ਨਵੀ ਅਨਸੂਚੀ ਅਨੁਸੂਚਿਤ ਵਿਮੁੱਕਤ ਘਮੱਤੂ ਕਬੀਲੇ (ਡੀ.ਐਨ.ਟੀ.ਐਸ) ਤਹਿਤ 10% ਰਾਖਵਾਕਰਨ ਭਾਰਤ ਤੇ ਪ੍ਰਦੇਸ਼ ਸਰਕਾਰਾ ਲਾਗੂ ਕਰਨ।ਇਸ ਮੋਕੇ ਤੇ ਭਗਵਾਨ ਸਿੰਘ ਜੰਡ, ਟਹਿਲ ਸਿੰਘ ਜੰਡ, ਜੱਸਾ ਸਿੰਘ ਬੂਹ, ਬਲਵੀਰ ਸਿੰਘ ਭੱਠਲ ਸਹਿਜਾ ਸਿੰਘ, ਬਾਗ ਸਿੰਘ ਭੱਠਲ ਸਹਿਜਾ ਸਿੰਘ, ਜੱਸ਼ਾ ਸਿੰਘ ਬੂਹ ਆਦਿ ਹਾਜਰ ਸਨ!

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply