Saturday, April 20, 2024

ਪਲੇਠੇ 5 ਰੋਜ਼ਾ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਰੌਚਕ ਤੇ ਸ਼ੰਘਰਸ਼ਪੂਰਨ ਮੁਕਾਬਲੇ

ਪਾਖਰਪੁਰਾ, ਮਰੜ, ਖਡੂਰ ਸਾਹਿਬ, ਜਰਖੜ, ਐਸ.ਆਰ.ਸੀ ਤੇ ਕੇ.ਸੀ ਦੀਆਂ ਟੀਮਾਂ ਨੇ ਜਿੱਤੇ ਮੈਚ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਾਕੀ ਖੇਡ ਖੇਤਰ ਤੇ ਸਮਾਜ ਸੇਵਾ ਨੂੰ ਸਮਰਪਿਤ ਹਸਤੀ ਸਵ. ਬਾਪੂ ਕਰਨੈਲ ਸਿੰਘ ਹੰੁਦਲ PUNJ0404201901ਪਾਖਰਪੁਰਾ ਤੇ ਕੌਮਾਂਤਰੀ ਹਾਕੀ ਖਿਡਾਰੀ ਤਸੱਵਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪਾਖਰਪੁਰਾ ਵਿਖੇ ਚੱਲ ਰਹੇ 5 ਰੋਜ਼ਾ ਰਾਜ ਪੱਧਰੀ ਅੰਡਰ-17 ਸਾਲ ਉਮਰ ਵਰਗ ਤੇ ਓੁਪਨ ਵਰਗ ਦੇ ਹਾਕੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਲੀਗ ਦੇ ਬੜੇ ਹੀ ਰੌਚਕ ਤੇ ਸ਼ੰਘਰਸ਼ਪੂਰਨ ਮੁਕਾਬਲੇ ਹੋਏ।ਸੂਬੇ ਵੱਖ-ਵੱਖ ਥਾਵਾਂ ਤੋਂ ਆਈਆਂ ਹਾਕੀ ਟੀਮਾਂ ਨੂੰ ਖੂਬ ਪਸੀਨਾ ਵਹਾਇਆ। ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਜਦੋਂ ਕਿ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਬੀ.ਬੀ ਯਾਦਵ, ਸਾਬਕਾ ਡੀ.ਐਸ.ਓ ਐਚ.ਐਸ ਮੱਲ੍ਹੀ, ਡਿਪਟੀ ਸੀ.ਆਈ.ਟੀ ਰੇਲਵੇ, ਕੌਮਾਂਤਰੀ ਹਾਕੀ ਖਿਡਾਰੀ ਅਜਿੰਦਰ ਸਿੰਘ ਸੋਨੂੰ ਮੱਲ੍ਹੀ, ਅੰਦਰਰਾਸ਼ਟਰੀ ਖਿਡਾਰੀ ਗੁਰਮੀਤ ਸਿੰਘ ਮੀਤਾ, ਡਿਪਟੀ ਸੀ.ਆਈ.ਟੀ ਰੇਲਵੇ ਤੇ ਕੌਮੀ ਹਾਕੀ ਖਿਡਾਰੀ ਕੁਲਜੀਤ ਸਿੰਘ ਹੁੰਦਲ, ਕੌਮੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ, ਕੌਮੀ ਕੋਚ ਅਮਰਜੀਤ ਸਿੰਘ, ਧਨਵੰਤ ਸਿੰਘ ਪਾਖਰਪੁਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ।
ਜੂਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਪਾਖਰਪੁਰਾ ਦੀ ਟੀਮ ਆਪਣੀ ਵਿਰੋਧੀ ਛੇਹਰਟਾ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ, ਖੰਡੂਰ ਸਾਹਿਬ ਦੀ ਟੀਮ ਆਪਣੀ ਵਿਰੋਧੀ ਕੋਲਕਾਤਾ ਦੀ ਟੀਮ ਨੂੰ 6 ਦੇ ਮੁਕਾਬਲੇ 7 ਗੋਲਾਂ ਦੇ ਫਰਕ ਨਾਲ, ਜਰਖੜ ਅਕੈਡਮੀ ਲੁਧਿਆਣਾ ਦੀ ਟੀਮ ਆਪਣੀ ਵਿਰੋਧੀ ਐਲ.ਕੇ.ਸੀ ਜਲੰਧਰ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਮਰੜ ਦੀ ਟੀਮ ਆਪਣੀ ਵਿਰੋਧੀ ਈ.ਐਮ.ਈ ਜਲੰਧਰ ਦੀ ਟੀਮ ਨੂੰ 1 ਦੇ ਮੁਕਾਬਲੇ 5 ਗੋਲਾਂ ਦੇ ਫਰਕ ਨਾਲ ਸੀ.ਆਰ 2, ਕੇ.ਸੀ ਦੀ ਟੀਮ ਆਪਣੀ ਵਿਰੋਧੀ ਜਲੰਧਰ ਡਵੀਜਨ ਦੀ ਟੀਮ ਨੂੰ 0 ਦੇ ਮੁਕਾਬਲੇ ਦੋ ਗੋਲਾਂ ਦੇ ਫਰਕ ਨਾਲ, ਐਸ.ਆਰ.ਸੀ ਦੀ ਟੀਮ ਆਪਣੀ ਵਿਰੋਧੀ ਤਲਵੰਡੀ ਦੀ ਟੀਮ ਨੂੰ 2 ਦੇ ਮੁਕਾਬਲੇ 4 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਸ਼ਾਹਬਾਦ ਮਾਰਕੰਡਾ ਹਰਿਆਣਾ, ਲਹਿਰਕਾ, ਧਾਰੀਵਾਲ ਤੇ ਜਲੰਧਰ ਸਿਗਨਲ ਦੀਆਂ ਟੀਮਾਂ ਦਾ ਦਬਦਬਾ ਜਾਰੀ ਰਿਹਾ।
ਇਸ ਮੌਕੇ ਸਰਪੰਚ ਭਜਨ ਕੌਰ, ਮਾਤਾ ਬਲਵਿੰਦਰ ਕੌਰ ਹੁੰਦਲ, ਪ੍ਰੋ. ਪਰਮਜੀਤ ਕੌਰ, ਅਰਾਏਜੀਤ ਸਿੰਘ ਹੁੰਦਲ, ਦੁਲਾਰਾ ਹੁੰਦਲ, ਬਾਵਲਾ ਹੁੰਦਲ ਕੈਨੇਡਾ, ਏਕਮਜੀਤ ਹੁੰਦਲ, ਜਫਰ ਹੁੰਦਲ, ਏਂਜਲ ਹੁੰਦਲ, ਸ਼ਰਨਜੀਤ ਸਿੰਘ ਗਿੱਲ, ਕੁਲਵੰਤ ਸਿੰਘ ਚੱਬਾ, ਜੀ.ਐਸ ਸੰਧੂ, ਰਾਣੀ ਹੁੰਦਲ, ਬਲਵੰਤ ਸਿੰਘ ਭਗਤ ਆਦਿ ਹਾਜ਼ਰ ਸਨ।

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply