Friday, March 29, 2024

ਖ਼ਾਲਸਾ ਕਾਲਜ ਵੂਮੈਨ ਨੂੰ ਖੋਜ਼ ਕਾਰਜ਼ਾਂ ਲਈ ਮਿਲੀ 12 ਲੱਖ ਦੀ ਪ੍ਰੋਜੈਕਟ ਗ੍ਰਾਂਟ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਰਿਤੂ Mandeep Kaur KCਧਵਨ ਲਈ ਆਈ.ਸੀ.ਸੀ.ਐਸ.ਆਰ ਨੇ ‘ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ’ ਇਕ ਸਮਾਜਿਕ ਅਤੇ ਸੱਭਿਆਰਕ ਪੱਖ ਵਿਸ਼ੇ ’ਤੇ ਖੋਜ਼ ਲਈ 12,00,000/- ਰੁਪਏ ਦੀ ਪ੍ਰੋਜੈਕਟ ਗ੍ਰਾਂਟ ਮੰਜ਼ੂਰੀ ਕੀਤੀ ਹੈ।
    ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਡਾ. ਧਵਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂ.ਜੀ.ਸੀ ਦੀ ਇਮਪ੍ਰੈਸ ਸਕੀਮ ਤਹਿਤ ਆਈ.ਸੀ.ਸੀ.ਐਸ.ਆਰ ਦਿੱਲੀ ਦੀ ਸਟੇਅਰਿੰਗ ਕਮੇਟੀ ਵੱਲੋਂ 3000 ਤੋਂ ਵਧੇਰੇ ਪ੍ਰਾਰਥੀਆਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ।ਉਨ੍ਹਾਂ ਕਿਹਾ ਕਿ ਕਰੜੀ ਜਦੋ-ਜਹਿਦ ਉਪਰੰਤ ਕਾਲਜ ਨੂੰ ਇਹ ਗ੍ਰਾਂਟ ਹਾਸਲ ਹੋਈ ਹੈ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply