Tuesday, April 16, 2024

ਸ਼੍ਰੀ ਬਾਲਾ ਜੀ ਮਹਾਰਾਜ ਦਾ ਜਨਮ ਉਤਸਵ 18 ਤੇ 19 ਅਪ੍ਰੈਲ ਨੂੰ ਮਨਾਇਆ ਜਾਵੇਗਾ

ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੰਦਿਰ ਇੱਛਾ-ਪੂਰਤੀ ਸ਼੍ਰੀ ਬਾਲਾ ਜੀ ਧਾਮ `ਚ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਸਾਧੂ-ਸੰਤਾਂ ਦੇ PUNJ0604201907ਸੱਦੇ `ਤੇ ਭਗਤਾਂ ਵਲੋਂ ਪਹਿਲੇ ਨਰਾਤੇ ਚੇਤਰ ਸ਼ੁਕਲ ਪ੍ਰਤੀਪਦਾ ਨੂੰ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੀਆਂ 13 ਮਾਲਾਵਾਂ ਦਾ ਜਾਪ ਕੀਤਾ ਗਿਆ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਆਰ.ਐਸ.ਐਸ ਦੇ ਸਹਿ ਪ੍ਰਾਂਤ ਪ੍ਰਚਾਰਕ ਨਰਿੰਦਰ ਨੇ ਦੱਸਿਆ ਕਿ ਪ੍ਰਯਾਗਰਾਜ ਮਹਾਂ ਕੁੰਭ ਮੌਕੇ ਸੰਤ ਸਮਾਜ ਦੀ ਧਰਮ ਸੰਸਦ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਨਵੇਂ ਸੰਮਤ ਤੇ ਸੂਰਜ ਉਗਣ ਦੇ ਨਾਲ ਸ਼੍ਰੀ ਰਾਮ ਨਾਮ ਦੀਆਂ 13 ਮਾਲਾਵਾਂ ਦਾ ਜਾਪ ਦਾ ਸ਼ੁਭ ਮਹੂਰਤ ਕੱਢਿਆ ਗਿਆ ਸੀ।ਸ਼੍ਰੀ ਰਾਮ ਨਾਮ ਦਾ ਜਾਪ ਕਰਨ ਨਾਲ ਸ਼੍ਰੀ ਰਾਮ ਮੰਦਿਰ ਬਣਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ।ਉਨ੍ਹਾਂ ਦੱਸਿਆ ਕਿ ਦੇਸ਼ ਵਾਸੀਆਂ ਦੀਆਂ ਸ਼੍ਰੀ ਰਾਮ ਮੰਦਿਰ ਨਾਲ ਬਹੁਤ ਆਸਥਾ ਜੁੜੀਆਂ ਹੋਈਆਂ ਹਨ।ਇਸ ਮੰਦਿਰ ਦਾ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਹੈ।
   ਇਸ ਮੌਕੇ ਤੇ ਮੰਦਿਰ ਟਰੱਸਟ ਦੀ ਅਹਿਮ ਮੀਟਿੰਗ ਹੋਈ।ਜਿਸ ਵਿੱਚ ਟਰੱਸਟ ਦੇ ਮੈਂਬਰਾਂ ਸੋਨੂੰ ਸਿੰਗਲਾ ਅਤੇ ਬਿੱਟੂ ਗੁਪਤਾ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਨਮ ਉਤਸਵ 18 ਅਤੇ 19 ਅਪ੍ਰੈਲ ਨੂੰ ਮੰਦਿਰ ਇੱਛਾ-ਪੂਰਤੀ ਸ਼੍ਰੀ ਬਾਲਾ ਜੀ ਧਾਮ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ਼੍ਰੀ ਬਾਲਾ ਜੀ ਮਹਾਰਾਜ ਦੇ ਵਿਸ਼ਾਲ ਜਨਮ ਉਤਸਵ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਬਾਲਾ ਜੀ ਮਹਾਰਾਜ ਨੂੰ ਦੇਣ ਲਈ ਲਗਭਗ 100 ਭਗਤਾਂ ਦਾ ਇੱਕ ਜੱਥਾ 7 ਅਪ੍ਰੈਲ ਦਿਨ ਐਤਵਾਰ ਨੂੰ ਰਾਤ ਨੂੰ ਰੇਲਵੇ ਸਟੇਸ਼ਨ ਤੋਂ ਸ਼੍ਰੀ ਮਹਿੰਦੀਪੁਰ ਬਾਲਾ ਜੀ ਰਾਜਸਥਾਨ ਲਈ ਰਵਾਨਾ ਹੋਵੇਗਾ।ਉਨ੍ਹਾਂ ਦੱਸਿਆ ਕਿ ਸ਼੍ਰੀ ਸੀਤਾ ਰਾਮ ਜੀ ਮਹਾਰਾਜ, ਸ਼੍ਰੀ ਬਾਲਾ ਜੀ ਮਹਾਰਾਜ, ਸ਼੍ਰੀ ਪ੍ਰੇਤ ਰਾਜ, ਸ਼੍ਰੀ ਭੈਰੋਂ ਬਾਬਾ, ਸਮਾਧੀ ਵਾਲੇ ਬਾਬਾ ਨੂੰ ਸੱਦਾ ਪੱਤਰ ਭੇਂਟ ਕੀਤੇ ਜਾਣਗੇ।ਗੌਰਵ ਜਨਾਲੀਆ ਨੇ ਦੱਸਿਆ ਕਿ ਉਥੇ ਸ਼੍ਰੀ ਬਾਲਾ ਜੀ ਮਹਾਰਾਜ ਦੀ ਦਰਖਾਸਤ ਲਗਾ ਕੇ ਇਸ ਜਨਮ ਉਤਸਵ ਨੂੰ ਵਿਧੀ ਅਨੁਸਾਰ ਕਰਨ ਦੀ ਆਗਿਆ ਲਈ ਜਾਵੇਗੀ।ਉਨ੍ਹਾਂ ਦੱਸਿਆ ਕਿ 18 ਅਪ੍ਰੈਲ ਦਿਨ ਵੀਰਵਾਰ ਸ਼ਾਮ ਨੂੰ ਸਵਾ 4 ਵਜੇ ਸ਼੍ਰੀ ਨੈਨਾਂ ਦੇਵੀ ਮੰਦਿਰ ਤੋਂ ਵਿਸ਼ਾਲ ਝੰਡਾ ਯਾਤਰਾ ਚੱਲੇਗੀ।ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼੍ਰੀ ਬਾਲਾ ਜੀ ਧਾਮ ਪਹੁੰਚ ਕੇ ਸੰਪੰਨ ਹੋਵੇਗੀ।
ਇਸ ਮੌਕੇ ਸ਼ੀਤਲ ਮਿੱਤਲ, ਦੇਵਰਾਜ ਸਿੰਗਲਾ, ਅਨਿਲ ਕੁਮਾਰ, ਅਮਰਨਾਥ, ਸਤੀਸ਼ ਸਿੰਗਲਾ, ਅਮਨ ਬਾਂਸਲ, ਰਾਜੀਵ ਜੈ, ਮਹਾਂਵੀਰ ਬਾਂਗਰੂ, ਸੁਰਿੰਦਰ ਕੁਮਾਰ, ਪ੍ਰਵੇਸ਼ ਅਗਰਵਾਲ, ਰਾਜੀਵ ਬਿੰਦਲ, ਸੰਜੀਵ ਨਾਗਰਾ, ਰਜਤ ਜੈਨ, ਨਿਰਮਲ ਬਾਂਸਲ, ਸੁਨੀਲ ਸਿੰਗਲਾ, ਰੋਹਿਤ ਗਰਗ, ਅਰਸ਼ ਸ਼ਰਮਾ, ਕੇਸ਼ਬ ਗੁਪਤਾ, ਸਕਸ਼ਮ ਬਾਂਸਲ, ਗੁਲਸ਼ਨ ਗੁਪਤਾ, ਹਨੀ ਗਰਗ, ਯੁਵੀ ਗੋਇਲ, ਮਹਿਕ ਬਾਂਸਲ, ਭਾਵਿਕਾ ਬਾਂਸਲ, ਕੇਸ਼ਵ ਸਿੰਗਲਾ ਆਦਿ ਵੀ ਮੌਜੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply