Friday, April 19, 2024

ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਸੰਗਰੂਰ ਤੋਂ ਟਿਕਟ ਮਿਲਣ ਤੇ ਵੰਡੇ ਲੱਡੂ

ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਦੇ ਅਕਾਲੀ ਵਰਕਰਾਂ ਅੰਦਰ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਨੂੰ ਪਤਾ PUNJ0604201908ਲੱਗਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਮਿਲ ਗਈ ਹੈ।ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਦੁਲਟ ਦੀ ਦੁਕਾਨ `ਤੇ ਇਕੱਠੇ ਹੋਏ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਪ੍ਰਗਟਾਈ ।ਜਥੇਦਾਰ ਦੁੱਲਟ ਤੇ ਸੁਖਵਿੰਦਰ ਸਿੰਘ ਚਹਿਲ ਸਰਪੰਚ ਪਿੰਡੀ ਸਤੀਪੁਰਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਲੌਂਗੋਵਾਲ ਇਲਾਕੇ ਦੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ। ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ ਮੰਡੇਰ, ਗੁਰਪਾਲ ਸਿੰਘ ਕਾਲਾ, ਭੋਲਾ ਸਿੰਘ ਨਹਿਰੂ, ਕਾਲਾ ਸਿੰਘ ਭੁੱਲਰ, ਨੀਟੂ ਸ਼ਰਮਾ, ਹਾਕਮ ਸਿੰਘ ਦੁਲਟ, ਗੁਰਸੇਵਕ ਸਿੰਘ, ਜਗਦੇਵ ਸਿੰਘ ਸਰਪੰਚ, ਬੁੱਧ ਸਿੰਘ ਧਾਲੀਵਾਲ, ਸੁਖਦੇਵ ਸਿੰਘ ਧਨੋਆ, ਗੁਰਲਾਲ ਸਿੰਘ, ਪਿ੍ਰਥੀ ਸਿੰਘ ਸਰਪੰਚ, ਪ੍ਰੀਤਮ ਸਿੰਘ, ਸੂਬਾ ਸਿੰਘ ਭੁੱਲਰ ਆਦਿ ਅਕਾਲੀ ਆਗੂ ਤੇ ਵਰਕਰ ਵੀ ਮੌਜੂਦ ਸਨ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply