Thursday, April 18, 2024

ਡੀ.ਏ.ਵੀ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਇਨਾਮ ਵੰਡ ਸਮਾਗਮ ਕਰਵਾਇਆ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਇਨਾਮ ਵੰਡ ਸਮਾਰੋਹ 2018-19 PUNJ0604201914ਆਯੋਜਿਤ ਕੀਤਾ ਗਿਆ।ਜਿਸ ਦੌਰਾਨ 50 ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫੀ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
                 ਇਸ ਸਮੇਂ ਸੁਪਰ ਸਪੈਲਿੰਗ ਚੈਂਪਿਅਨਸ਼ਿਪ, ਓਪਨ ਹਾਉਸ ਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਮਾਣਿਕ ਸਰੀਨ ਬੀ.ਐਸ ਸੀ ਸਮੈਸਟਰ-6 ਨੇ ਸੁਪਰ ਸਪੈਲਿੰਗ ਚੈਂਪਿਅਨਸ਼ਿਪ ਵਿੱਚ ਪਹਿਲਾ ਸਥਾਨ ਲੈ ਕੇ ਟਰਾਫੀ ਅਤੇ 1000/- ਰੁਪਏ ਦਾ ਨਕਦ ਇਨਾਮ, ਰਜ਼ਤ ਕਰਵਾਲ ਨੇ ਦੂਜੇ ਸਥਾਨ `ਤੇ ਆ ਕੇ 700/-  ਰੁਪਏ ਦਾ ਨਕਦ ਇਨਾਮ ਅਤੇ ਰੋਹਿਤ ਅਰੜਾ ਨੇ ਤੀਜੇ ਸਥਾਨਕ ਰਹਿ ਕੇ 500 ਦਾ ਨਕਦ ਇਨਾਮ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਦਿੱਤੇ ਗਏ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ ਅਰੋੜਾ ਨੇ ਅੰਗਰੇਜ਼ੀ ਵਿਭਾਗ  ਦੇ ਪ੍ਰੋ. ਪ੍ਰਦੀਪ ਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜਾਈ ਕਰ ਕੇ ਅਹਿਮ ਪੁਜੀਸ਼ਨਾਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
  ਸਮਾਗਮ ਵਿੱਚ ਡਾ. ਜੀ.ਐਸ ਸਿੱਧੂ, ਡਾ. ਬੀ.ਬੀ ਯਾਦਵ, ਡਾ. ਗੁਰਦਾਸ ਸਿੰਘ ਸੇਖੋਂ, ਡਾ. ਰਾਜੀਵ ਅਰੋੜਾ, ਡਾ. ਆਰ.ਕੇ ਝਾਅ, ਡਾ. ਨੀਰਜ਼ ਗੁਪਤਾ, ਡਾ. ਅਨੀਤਾ ਪ੍ਰਭਾਕਰ, ਡਾ. ਰੁਪਿੰਦਰ ਕੌਰ, ਪ੍ਰੋ. ਸੁਰਿੰਦਰ ਕੁਮਾਰ, ਪ੍ਰੋ. ਮੀਨੂ ਅਗਰਵਾਲ, ਡਾ. ਸਰਦਾਰਾ ਸਿੰਘ, ਡਾ. ਅਸ਼ਵਨੀ ਵਰਮਾ, ਪ੍ਰੋ. ਨੈਨਾ ਹਾਂਡਾ ਅਤੇ ਹੋਰ ਵਿਭਾਗਾਂ ਦੇ ਮੁਖੀ ਵੀ ਮੋਜੂਦ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply