Friday, April 19, 2024

64ਵੇਂ ਨੈਸ਼ਨਲ ਸਕੂਲ ਖੇਡ ਮੁਕਾਬਲੇ ਆਰੰਭ

ਖੇਡਾਂ ਹੀ ਪੈਦਾ ਕਰਦੀਆਂ ਨੇ ਅਨੁਸਾਸ਼ਨ – ਡੀ.ਪੀ.ਆਈ ਐਲੀਮੈਂਟਰੀ
ਅੰਮ੍ਰਿਤਸਰ, 8 ਅਪ੍ਰੈਲ  (ਪੰਜਾਬ ਪੋਸਟ –  ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਸਿਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ PUNJ080420190464ਵੀਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ ਇੰਦਰਜੀਤ ਸਿੰਘ ਡੀ.ਪੀ.ਆਈ ਐਲੀਮੈਂਟਰੀ ਨੇ ਕੀਤਾ। ਇਨ੍ਹਾਂ ਖੇਡਾਂ ਵਿੱਚ 24 ਰਾਜਾਂ ਦੇ ਲੱਗਭੱਗ 925 ਖਿਡਾਰੀ ਅਤੇ 150 ਕੋਚ ਭਾਗ ਲੈ ਰਹੇ ਹਨ।ਅੰਮਿ੍ਰਤਸਰ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਕਰਾਟੇ, ਫੈਸਿੰਗ (ਅੰਡਰ 19 ਸਾਲ ਲੜਕੇ ਤੇ ਲੜਕੀਆਂ) ਅਤੇ ਕਿੱਕ ਬਾਕਸਿੰਗ (ਅੰਡਰ 14 ਸਾਲ ਲੜਕੇ ਤੇ ਲੜਕੀਆਂ) ਦੇ ਮੁਕਾਬਲੇ ਹੋਣਗੇ।ਇਹ ਖੇਡਾਂ 7 ਅਪ੍ਰੈਲ ਤੋਂ ਲੈ ਕੇ 12 ਅਪ੍ਰੈਲ ਤੱਕ ਹੋਣਗੀਆਂ।
     ਇਨ੍ਹਾਂ ਖੇਡਾਂ ਦਾ ਉਦਘਾਟਨ ਇੰਦਰਜੀਤ ਸਿੰਘ ਡੀ.ਪੀ.ਆਈ ਐਲੀਮੈਂਟਰੀ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ।ਸਕੂਲੀ ਬੱਚਿਆਂ ਵੱਲੋਂ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ।ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਨੈਸ਼ਨਲ ਸਕੂਲੀ ਖੇਡਾਂ ਪੰਜਾਬ ਵਿੱਚ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸਕੂਲੀ ਖੇਡਾਂ ਹਾਕੀ, ਸਕੇਅ ਮਾਰਸ਼ਲ ਆਰਟ ਅਤੇ ਮਿੰਨੀ ਗੌਲਫ ਖੇਡਾਂ ਲੁਧਿਆਣਾ ਵਿਖੇ ਅਤੇ ਕਰਾਟੇ, ਫੈਂਸਿੰਗ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਅੰਮਿ੍ਰਤਸਰ ਵਿਖੇ ਹੋ ਰਹੇ ਹਨ।ਪਹਿਲਾਂ ਇਹ ਖੇਡਾਂ ਜਨਵਰੀ, ਫਰਵਰੀ ਦੌਰਾਨ ਕਰਵਾਈਆਂ ਜਾਣੀਆਂ ਸਨ, ਪ੍ਰੰਤੂ ਇਨ੍ਹਾਂ ਮਹੀਨਿਆਂ ਦੌਰਾਨ ਇਮਤਿਹਾਨਾਂ ਦਾ ਸਮਾਂ ਹੋਣ ਕਾਰਨ ਹੁਣ ਅਪ੍ਰੈਲ `ਚ ਕਰਵਾਈਆਂ ਜਾ ਰਹੀਆਂ ਹਨ। ਉਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਾਡੇ ਅੰਦਰ ਅਨੁਸਾਸ਼ਨ ਪੈਦਾ ਕਰਦੀਆਂ ਹਨ ।
     ਇੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਸਕੂਲ ਪੱਧਰ ’ਤੇ ਖੇਡ ਨੀਤੀ ਤਿਆਰ ਕੀਤੀ ਗਈ ਹੈ, ਜਿਸ ਅਨੁਸਾਰ ਹਰੇਕ ਵਿਦਿਆਰਥੀ ਨੂੰ ਕੋਈ ਨਾ ਕੋਈ ਗੇਮ ਰੱਖਣੀ ਲਾਜ਼ਮੀ ਹੋਵੇਗੀ।ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵਿਰਾਸਤੀ ਖੇਡਾਂ ਨੂੰ ਪਹਿਲ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਆਏ ਸਾਰੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਖਿਡਾਰੀ ਸੰਤੁਸ਼ਟ ਹੋ ਕੇ ਜਾਣਗੇ।ਡੀ.ਪੀ.ਆਈ ਨੇ ਦੱਸਿਆ ਕਿ ਖਿਡਾਰੀਆਂ ਦੇ ਰਹਿਣ-ਸਹਿਣ ਦੇ ਵਧੀਆ ਇੰਤਜ਼ਾਮ ਕੀਤੇ ਗਏ ਹਨ।
     ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਕਰਾਟੇ ਦੇ ਮੁਕਾਬਲੇ ਪੀ.ਬੀ.ਐਨ ਸਕੂਲ, ਕਿੱਕ ਬਾਕਸਿੰਗ ਦੇ ਮੁਕਾਬਲੇ ਐਸ.ਐਲ ਭਵਨ ਸਕੂਲ ਅਤੇ ਫੈਂਸਿੰਗ ਦੇ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸਕੈਂਡਰੀ ਸਕੂਲ ਵਿਖੇ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ ਅਤੇ ਕਿਸੇ ਵੀ ਖਿਡਾਰੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਸਮਰਾ ਨੇ ਇੰਦਰਜੀਤ ਸਿੰਘ ਡੀ.ਪੀ.ਆਈ ਐਲੀਮੈਂਟਰੀ ਨੰੂ `ਜੀ ਆਇਆ` ਕਿਹਾ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
     ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ, ਇੰਦਰਪਾਲ ਡੀ.ਪੀ.ਆਈ (ਪ੍ਰਸਾਸ਼ਨਿਕ ),  ਰੁਪਿੰਦਰ ਸਿੰਘ, ਰਾਜੇਸ਼ ਸ਼ਰਮਾ ਉਪ ਜਿਲ੍ਹਾ ਸਿਖਿਆ ਅਫਸਰ, ਸ੍ਰੀਮਤੀ ਸੰਦੀਪ ਕੌਰ ਜਿਲ੍ਹਾ ਸਾਇੰਸ ਸੁਪਰਵਾਈਜਰ, ਹਰਭਗਵੰਤ ਸਿੰਘ, ਉਪ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ, ਸ੍ਰੀਮਤੀ ਰੇਖਾ ਮਹਾਜਨ ਤੋਂ ਇਲਾਵਾ ਜਿਲੇ੍ਹ ਦੇ ਸਮੂਹ ਪ੍ਰਿੰਸਪੀਲ ਅਤੇ ਮੁੱਖ ਅਧਿਆਪਕ  ਹਾਜ਼ਰ ਸਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply