Friday, April 19, 2024

ਡਾ. ਪਾਲ ਕੌਰ ਦੀ ਪੁਸਤਕ ‘ਹੁਣ ਤਕ’ ਦਾ ਵਿਮੋਚਨ ਤੇ ਰੂਬਰੂ ਸਮਾਗਮ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰੰਘ) – ਡਾ. ਪਾਲ ਕੌਰ ਦੀਆਂ ਕਵਿਤਾਵਾਂ ਦੀ ਪੈੜ ਬਹੁਤ ਡੁੰਘੀ ਹੈ।ਪਿੱਤਰੀ ਸੱਤਾ ਦੇ PUNJ0804201905ਵਿਰੁੱਧ ਅਵਾਜ਼ ਬੁਲੰਦ ਕਰਦੀ ਤੇ ਰਿਸ਼ਤਿਆਂ ਦੀ ਟੁੱਟ ਭੱਜ, ਆਰਥਿਕਤਾ ਤੇ ਸੁਭਾਅ ਨੂੰ ਦਰਸਾਉਂਦੀ ਸ਼ਬਦਾਵਲੀ ਦੀ ਭਾਵਨਾ ਲੋਕਾਂ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਹੈ।ਇਹ ਵਿਚਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਇਕ ਸਾਹਿਤਕ ਸਮਾਗਮ ਵਿੱਚ ਵਿਦਵਾਨ ਲੇਖਕ ਦੇਸ ਰਾਜ ਕਾਲੀ ਨੇ ਪ੍ਰਗਟ ਕੀਤੇ।ਜੋ ਡਾ. ਪਾਲ ਕੌਰ ਦੀ ਪੁਸਤਕ ‘ਹੁਣ ਤਕ’ ਦੇ ਵਿਮੋਚਨ ਤੇ ਰੂਬਰੂ ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।
    ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ’ਚ ਹੋਏ ਇਸ ਸਮਾਗਮ ਵਿੱਚ ਦੇਸ ਰਾਜ ਕਾਲੀ ਨੇ ਬਹੁਤ ਸਾਰੀਆਂ ਮਿੱਥਾਂ ਤੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਵਿਤਾ ਦੀ ਗੰਭੀਰਤਾ ਨੂੰ ਸਮਝਣਾ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਲਈ ਲਾਹੇਵੰਦਾ ਹੈ।ਡਾ. ਪਾਲ ਕੌਰ ਨੇ ਆਪਣੀ ਜ਼ਿੰਦਗੀ ਤੇ ਸਾਹਿਤਕ ਖੇਤਰ ਨੂੰ ਵਿਚਲੇ ਸਾਹਿਤਕ ਪਲਾਂ ਦਾ ਬਾਖੂਬੀ ਜ਼ਿਕਰ ਕੀਤਾ ਤੇ ਪੁਸਤਕ ਵਿੱਚਲੀਆਂ ਕਵਿਤਾਵਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਾਸਲ ਦੱਸਿਆ।ਇਸ ਪੁਸਤਕ ਬਾਰੇੇ ਡਾ. ਨਰੇਸ਼ ਕੁਮਾਰ ਬਟਾਲਾ, ਡਾ. ਹੀਰਾ ਸਿੰਘ ਰੰਧਾਵਾ ਖਾਲਸਾ ਕਾਲਜ, ਡਾ. ਇਕਬਾਲ ਕੌਰ ਸੌਂਦ, ਡਾ. ਸੁਨੀਤਾ ਸ਼ਰਮਾ, ਐਮ.ਫਿਲ ਦੇ ਵਿਦਿਆਰਥੀ ਵਜ਼ੀਰ ਸਿੰਘ ਤੇ ਸ਼ਾਇਰ ਵਿਸ਼ਾਲ ਨੇ ਵੀ ਆਪਣੇ ਆਪਣੇ ਢੰਗ ਨਾਲ ਕਵਿਤਾਵਾਂ ਦੀ ਸਹਾਰਨਾ ਕੀਤੀ।
    ਸਮਾਗਮ ਦੇ ਆਰੰਭ ਵਿੱਚ ਸਭ ਨੂੰ `ਜੀ ਆਇਆ` ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਤੇ ਇਸ ਪ੍ਰੋਗਰਾਮ ਦੀ ਸਾਰਥਿਕਤਾ ਬਾਰੇ ਜਾਣਕਾਰੀ ਦਿੱਤੀ।ਮੰਚ ਸੰਚਾਲਨ ਗੁਰਬਾਜ ਸਿੰਘ ਛੀਨਾ ਨੇ ਕੀਤਾ। ਹਾਜ਼ਰੀਨ ਵਿੱਚ ਰਾਜਵੰਤ ਬਾਜਵਾ, ਡਾ. ਇਕਬਾਲ ਕੌਰ, ਡਾ. ਰਾਣੀ, ਡਾ. ਸੰਦੀਪ ਕੌਰ, ਡਾ. ਰਵਿੰਦਰ ਕੌਰ, ਡਾ. ਬਿਕਰਮ ਸਿੰਘ, ਹਰਮੀਤ ਆਰਟਿਸਟ, ਡਾ. ਪ੍ਰਭਜੋਤ ਕੌਰ, ਧਰਵਿੰਦਰ ਔਲਖ, ਪ੍ਰੋ. ਮਧੂ ਸ਼ਰਮਾ, ਸਿਮਰਨਜੀਤ ਕੌਰ ਸਿਮਰ, ਪ੍ਰੋ. ਸਿਮਰਜੀਤ ਸਿੰਘ, ਸਤਿੰਦਰ ਓਠੀ, ਰਾਜਪਾਲ ਰਮਦਾਸ, ਹਰਜੀਤ ਰਾਜਾਸਾਂਸੀ, ਬਲਬੀਰ ਮੂਧਲ, ਰਾਜਨ, ਕਮਲ ਗਿੱਲ, ਮਨਿੰਦਰ ਕੌਰ, ਹਰੀਸ਼ ਕੈਲਾ, ਡਾ. ਸਤਿੰਦਰ ਸਿੰਘ ਬੇਦੀ, ਹਰਜੀਤ ਕੌਰ ਬੰਮਰਾ, ਮਾਸਟਰ ਭੁਪਿੰਦਰ ਸਿੰਘ ਗਿੱਲ, ਸੁਰਿੰਦਰ ਕੰਵਲ, ਕੁਲਦੀਪ ਦਰਾਜਕੇ, ਸੁਖਬੀਰ ਅੰਮ੍ਰਿਤਸਰੀ, ਯਸ਼ਪਾਲ ਝਬਾਲ, ਸਿਮਰਤ ਗਗਨ, ਟੀ.ਐਸ ਰਾਜਾ ਤੋਂ ਇਲਾਵਾ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ।
ਸਮਾਗਮ ਦੇ ਮੁੱਖ ਮਹਿਮਾਨ ਸ਼੍ਰੋਮਣੀ ਸ਼ਾਇਰ ਐਡਵੋਕੇਟ ਅਜਾਇਬ ਸਿੰਘ ਹੁੰਦਲ ਨੇ ਸਮੁੱਚੇ ਸਮਾਗਮ ਦਾ ਮੁਤਾਲਿਆ ਕੀਤਾ ਤੇ ਕਵਿਤਾਵਾਂ ਤੇ ਉਹਨਾਂ ਦੇ ਵਿਸ਼ਿਆਂ ਦੀ ਚੰਗੀ ਚੋਣ ਦੀ ਭਰਪੂਰ ਸਹਾਰਨਾ ਕੀਤੀ।ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ ਨੇ ਸਭ ਦਾ ਧੰਨਵਾਦ ਕੀਤਾ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply