Friday, March 29, 2024

ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ ਤਿਆਰੀ ਕਮੇਟੀ ਵਲੋਂ ਮੀਟਿੰਗ

ਸਮਰਾਲਾ, 10 ਅਪ੍ਰੈਲ (ਪੰਜਾਬ ਪੋਸਟ – ਇੰਦਰਜੀਤ ਕੰਗ) – 13 ਅਪ੍ਰੈਲ ਨੂੰ ਜਲ੍ਹਿਆਵਾਲਾ ਬਾਗ਼ ਸ਼ਤਾਬਦੀ ਕਮੇਟੀ ਪੰਜਾਬ ਵਲੋਂ ਰੱਖੇ ਸੂਬਾ ਪੱਧਰੀ ਸਮਾਗਮ ’ਚ PUNJ1004201903ਅੰਮ੍ਰਿਤਸਰ ਵਿਖੇ ਸ਼ਾਮਲ ਹੋਣ ਲਈ ਤਿਆਰੀ ਕਮੇਟੀ ਸਮਰਾਲਾ ਨੇ ਵਿਸ਼ਾਲ ਮੀਟਿੰਗ ਕੀਤੀ। ‘ਰਾਜ ਹੈਲਥ ਕਲੱਬ’ ਖੰਨਾ ਰੋਡ-ਸਮਰਾਲਾ ’ਚ ਅਯੋਜਿਤ ਕੀਤੀ ਗਈ ਮੀਟਿੰਗ ਵਿੱਚ ਵੱਖ-ਵੱਖ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਕਾਰਕੁੰਨਾਂ, ਮੈਂਬਰਾਂ ਤੇ ਹੋਰ ਕਿਰਤੀ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਸ਼ੁਰੂ ਵਿੱਚ ਕੌਮੀ ਸ਼ਹੀਦਾਂ ਨੂੰ ਇੱਕ ਮਿੰਟ ਲਈ ਖੜ੍ਹੇ ਹੋ ਕੇ, ਮੋਨ ਧਾਰ ਕੇ ਇਨਕਲਾਬੀ ਸਰਧਾਂਜਲੀ ਭੇਂਟ ਕੀਤੀ ਗਈ ਤੇ ਸਾਮਰਾਜਬਾਦ-ਮੁਰਦਾਬਾਦ, ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਸਟੇਜ਼ ਦਾ ਸੰਚਾਲਨ ਕਰਦਿਆਂ ਤਿਆਰੀ ਕਮੇਟੀ ਦੇ ਆਗੂ ਕੁਲਵੰਤ ਤਰਕ ਨੇ ਮੀਟਿੰਗ ’ਚ ਹਾਜ਼ਰ ਲੋਕਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਜਲ੍ਹਿਆਵਾਲੇ ਬਾਗ਼ ’ਚ ਜਨਰਲ ਡਾਇਰ ਵੱਲੋਂ ਰਚੇ ਖ਼ੂਨੀ ਕਾਂਡ ਬਾਰੇ ਮੁੱਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਵੀ ਸਾਮਰਾਜੀਆਂ ਦੇ ਝੋਲੀ ਚੁੱਕ ਕਾਲੇ ਅੰਗਰੇਜ਼ ਵੀ ਕਿਵੇਂ ਦੇਸ਼ ਦੇ ਲੋਕਾਂ ’ਤੇ ‘‘ਰੌਲਟ ਐਕਟ’’ ਵਰਗੇ ਕਾਲੇ ਕਨੂੰਨ ਬਰਤਾਨਵੀ ਜਾਬਰ ਹਾਕਮਾਂ ਵਾਂਗ ਮੜ ਰਹੇ ਹਨ ਤੇ ਹੱਕ ਮੰਗਦੇ ਲੋਕਾਂ ਤੇ ਹਰ ਕਿਸਮ ਦਾ ਜਬਰ ਢਾਅ ਰਹੇ ਹਨ।
ਸਮਾਗਮ ਕਮੇਟੀ ਦੇ ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਮੁੱਖ ਬੁਲਾਰੇ ਨੇ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਨਰਲ ਡਾਇਰ ਵੱਲੋਂ ਰਚੇ ਜਲ੍ਹਿਆਵਾਲੇ ਬਾਗ਼ ਖ਼ੂਨੀ ਕਾਂਡ ਵਰਗੇ ਅੱਜ ਵੀ ਸੇਵਾਵਾਲ ਕਾਂਢ ਜਾਬਰ ਤਾਕਤਾਂ ਵੱਲੋਂ ਰਚੇ ਜਾ ਰਹੇ ਹਨ। ਆਗੂ ਨੇ ਕਿਹਾ ਕਿ ਕੌਮੀ ਸ਼ਹੀਦਾਂ ਨੇ ਜਿਹੜਾ ਅਸਲ ਆਜ਼ਾਦੀ ਦਾ ਸੁਪਨਾ ਲਿਆ ਸੀ, ਉਹ ਸਾਕਾਰ ਨਹੀਂ ਹੋ ਸਕਿਆ।ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ 47 ਵਿੱਚ ਪ੍ਰਾਪਤ ਹੋਈ ਅਖੌਤੀ ਆਜ਼ਾਦੀ ਤੋਂ ਬਾਅਦ ਵੀ ਸਾਮਰਾਜੀਆਂ ਤੇ ਉਨ੍ਹਾਂ ਦੇ ਸੇਵਾ ’ਚ ਲੱਗੇ ਦੇਸ਼ ਦੇ ਸਾਮਰਾਜੀ ਹਾਕਮਾਂ ਵੱਲੋਂ ਮਿਹਨਤਕਸ਼ ਲੋਕਾਂ ਦੀ ਲੁੱਟ ਉਸੇ ਤਰ੍ਹਾਂ ਜਾਰੀ ਹੈ। ਸਾਨੂੰ ਕੌਮੀ ਸ਼ਹੀਦਾਂ ਦੀਆਂ ਕਰਵਾਨੀਆਂ ਤੋਂ ਪ੍ਰੇਰਨਾ ਲੈ ਕੇ ਹੱਕੀ ਕੌਮੀ ਮੁਕਤੀ ਤੇ ਅਸਲ ਅਜਾਦੀ ਦੇ ਸੰਗਰਾਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਸਾਧੂ ਸਿੰਘ ਪੰਜੇਟਾ ਨੇ ਵੀ ਚੋਣਾਂ ਦੇ ਢਕਵੰਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
 ਅਖੀਰ `ਚ ਸਟੇਜ ਸਕੱਤਰ ਨੇ ਦੱਸਿਆ ਕਿ ਅੰਮ੍ਰਿਤਸਰ ਜਾਣ ਵਾਲੀ ਬੱਸ ਸ 13 ਅਪ੍ਰੈਲ ਨੂੰ 7.00 ਵਜੇ ਸਵੇਰੇ ਮੇਨ ਚੌਂਕ ਸਮਰਾਲਾ ਤੋਂ ਰਵਾਨਾ ਹੋਵੇਗੀ।ਸਭ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।
ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਭਰਪੂਰ ਸਿੰਘ, ਸਿਕੰਦਰ ਸਿੰਘ, ਸੰਗਤ ਸਿੰਘ ਸੇਖੋਂ, ਰਾਜਵੀਰ ਸਿੰਘ, ਮੇਵਾ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਗਰੇਵਾਲ ਅਤੇ ਭੁਪਿੰਦਰਪਾਲ ਸਿੰਘ ਆਦਿ ਹਾਜਰ ਹੋਏ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply