Thursday, March 28, 2024

ਖ਼ਾਲਸਾ ਕਾਲਜ ਵਿਖੇ ਕਿਸਾਨ ਸਿਖਲਾਈ ਕੇਂਦਰ ਵਿਖੇ ਆਨ-ਦ-ਜਾਬ ਕੋਰਸ ਦੀ ਸ਼ੁਰੂਆਤ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ PUNJ1004201905ਸਹਿਯੋਗ ਨਾਲ ਪਿੰਡਾਂ ’ਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿੱਤਾ ਮੁਖੀ ‘ਆਨ ਦ ਜਾਬ’ ਸਿਖਲਾਈ ਕੋਰਸ ਸ਼ਰੂ ਕੀਤਾ ਗਿਆ।
    ਵੱਖ-ਵੱਖ ਸਕੂਲਾਂ ਸ.ਸ.ਸ.ਸ. ਕਿਆਮਪੁਰ, ਸ.ਸ.ਸ.ਸ. ਜੱਬੋਵਾਲ, ਸ.ਸ.ਸ.ਸ. ਵੇਰਕਾ (ਲੜਕੇ) ਅਤੇ ਸ.ਸ.ਸ.ਸ. ਅਟਾਰੀ ਦੇ ਹੋਰਟੀਕਲਚਰ ਟਰੇਡ ਦੇ 12ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬਾਗਬਾਨੀ ਵਿਸ਼ੇ ਲਈ ਸਿਖਲਾਈ ਕੋਰਸ ਦੀ ਸ਼ੁਰੂਆਤ ਕਰਦਿਆਂ ਪ੍ਰਿੰ: ਸ. ਮਹਿਲ ਸਿੰਘ ਨੇ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ’ਚ ਹੋਣ ਵਾਲੇ ਫ਼ਾਇਦਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਤੀਬਾੜੀ ਇਕ ਮਹੱਤਵਪੂਰਨ ਅਤੇ ਮਿਹਨਤਕਸ਼ ਧੰਦਾ ਹੈ ਅਤੇ ਇਸ ਕਿੱਤੇ ਨਾਲ ਜੁੜ ਕੇ ਵਿਦਿਆਰਥੀ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਦੇਸ਼ ਦੀ ਕਿਸਾਨੀ ਨੂੰ ਸਰਲ ਰਾਹ ਪ੍ਰਦਾਨ ਕਰ ਸਕਦੇ ਹਨ।
    ਉਨ੍ਹਾਂ ਨੇ ਵਿਦਿਅਰਥੀਆਂ ਨੂੰ ਉਚੇਰੀ ਵਿਦਿਆ ਲਈ ਪ੍ਰੇਰਿਤ ਕੀਤਾ।ਟ੍ਰੇਨਿੰਗ ਕੋਰਸ ਦੇ ਪ੍ਰਬੰਧਕ ਖੇਤੀਬਾੜੀ ਸੂਚਨਾ ਅਫਸਰ ਜਸਵਿੰਦਰ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਹੋਰਟੀਕਲਚਰ ਦੇ ਸਿਲੇਬਸ ਨਾਲ ਜੁੜੇ ਸਹਾਇਕ ਧੰਦੇ ਅਪਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਇਸ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਸ਼ਹਿਦ ਦੀਆਂ ਮੱਖੀਆਂ, ਖੁੰਬਾਂ ਦੀ ਕਾਸ਼ਤ, ਬਾਗਬਾਨੀ ਨਾਲ ਸਬੰਧਿਤ ਫਲਦਾਰ ਬੂਟਿਆਂ ਦੀ ਕਾਂਟ-ਛਾਂਟ, ਗ੍ਰਾਫਟਿੰਗ, ਬਡਿੰਗ ਅਤੇ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਮਹੱਈਆ ਕਰਵਾਈ ਜਾਵੇਗੀ।
    ਇਸ ਮੌਕੇ ਭਾਟੀਆ ਨੇ ਦੱਸਿਆ ਇਸ ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਬਾਗਬਾਨੀ ਮਿਊਜ਼ੀਅਮ ਦੀ ਵੀਜ਼ਟ ਵੀ ਕਰਵਾਈ ਜਾਵੇਗੀ।ਸਹਾਇਕ ਮੰਡੀਕਰਨ ਅਫ਼ਸਰ ਕੁਲਜੀਤ ਸਿੰਘ ਵੱਲੋਂ ਸੁਚੱਜੇ ਮੰਡੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਆਨ-ਦ-ਜਾਬ ਟ੍ਰੇਨਿੰਗ ਦੇ ਸ਼ੁੁਰੂਆਤੀ ਪ੍ਰੋਗਰਾਮ ਵਿੱਚ ਬਾਗਬਾਨੀ ਟਰੇਡ ਨਾਲ ਸਬੰਧਿਤ ਅਧਿਆਪਕ ਮਨਜੀਤ ਸਿੰਘ ਕਿਆਮਪੁਰ, ਸੰਜੀਵ ਕੁਮਾਰ ਜੱਬੋਵਾਲ ਅਤੇ ਰਣਜੀਤ ਸਿੰਘ ਅਟਾਰੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply