Friday, March 29, 2024

ਖ਼ਾਲਸਾ ਕਾਲਜ ਵਿਖੇ ਫ਼ੈਕਲਟੀ ਸਿਖਲਾਈ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਵਿਭਾਗ ਆਫ਼ ਕਾਮਰਸ ਐਂਡ ਬਿਜਨਸ PUNJ1004201906ਐਡਮੀਨਿਸਟ੍ਰੇਸ਼ਨ ਵੱਲੋਂ ਯੂ.ਜੀ.ਸੀ ਦੁਆਰਾ ਸਪਾਂਸਰਡ ਫ਼ੈਕਲਟੀ ਸਿਖਲਾਈ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਡਾ. ਸੁਨੀਲ ਕੁਮਾਰ, ਪ੍ਰੋਫੈਸਰ, ਫ਼ੈਕਲਟੀ ਆਫ਼ ਇਕਨੋਮਿਕਸ, ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਟੀਚਿੰਗ ਸਟਾਫ਼ ਨੂੰ ਵਿੱਦਿਆ ਪ੍ਰਸਾਰ ’ਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਜਾਗਰੂਕ ਕਰਨਾਉਣਾ ਸੀ।ਉਨ੍ਹਾਂ ਦੱਸਿਆ ਕਿ ਫ਼ੈਕਲਟੀ ਦੇ ਮੈਂਬਰਾਂ ਲਈ ਖੋਜ਼ ਤਕਨੀਕਾਂ ਦੇ ਸਿਧਾਂਤਕ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਬਹੁਤ ਜਰੂਰੀ ਹੈ।
    ਕੁਮਾਰ ਨੇ ਪਹਿਲੇ ਸ਼ੈਸ਼ਨ ਦੌਰਾਨ ਟੀਚਿੰਗ ਸਾਫ਼ਟਵੇਅਰ ਦੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਦੂਜੇ ਤਕਨੀਕੀ ਸ਼ੈਸ਼ਨ ’ਚ ਇਸ ਦੀ ਵਰਤੋਂ ਨਾਲ ਪੈਨਲ ਡਾਟਾ ਰਿਗਰੈਸ਼ਨ ਤਕਨੀਕ ਸਿਖਾਈ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਅਤੇ ਬਾਕੀ ਅਦਾਰਿਆਂ ਤੋਂ ਆਏ ਲਗਭਗ 60 ਵਿਦਿਆਰਥੀਆਂ ਨੇ ਵੱਖ-ਵੱਖ ਖੋਜ ਤਕਨੀਕਾਂ ਦਾ ਪ੍ਰੈਕਟੀਕਲ ਗਿਆਨ ਪ੍ਰਾਪਤ ਕੀਤਾ।
    ਡਾ. ਮਹਿਲ ਸਿੰਘ ਨੇ ਡਾ. ਜੇ. ਐਸ. ਅਰੋੜਾ ਡੀਨ ਅਤੇ ਪ੍ਰੋਗਰਾਮ ਡਾਇਰੈਕਟਰ, ਡਾ. ਅਜੈ ਸਹਿਗਲ ਪ੍ਰੋਗਰਾਮ ਕੋਆਰਡੀਨੇਟ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਰਵਾਏ ਇਸ ਪ੍ਰੋਗਰਾਮ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਅਰੋੜਾ ਨੇ ਸਮਾਰੋਹ ਦੇ ਮੁੱਖ ਮੰਤਵ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਅਵਤਾਰ ਸਿੰਘ ਐਸੋਸੀਏਟ ਪ੍ਰੋਫੈਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
 ਇਸ ਮੌਕੇ ਡਾ. ਅਰਵਿੰਦਰ ਕੌਰ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ: ਮੀਨੂੰ ਚੋਪੜਾ, ਪ੍ਰੋ: ਰੀਮਾ ਸਚਦੇਵਾ, ਪ੍ਰੋ: ਸੁਖਦੀਪ ਕੌਰ, ਪ੍ਰੋ: ਸਾਕਸ਼ੀ ਸ਼ਰਮਾ, ਪ੍ਰੋ: ਸ਼ਿਖ਼ਾ ਚੌਧਰੀ, ਡਾ. ਮੇਘਾ, ਡਾ. ਮਨੀਸ਼ਾ ਬਹਿਲ, ਪ੍ਰੋ: ਆਂਚਲ ਅਰੋੜਾ, ਡਾ. ਸ਼ਿਵਾਨੀ ਨਿਸਚਲ, ਡਾ. ਕੋਮਲ ਨਾਰੰਗ, ਪ੍ਰੋ: ਪੂਜਾ ਪੁਰੀ, ਪ੍ਰੋ: ਰਵੀਜੋਤ ਕੌਰ, ਪ੍ਰੋ: ਹਰਤੇਜ ਸਿੰਘ ਆਦਿ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply