Friday, March 29, 2024

ਬੈਂਕ ਦਾ ਘਿਰਾਓ ਕਰਕੇ ਕਿਸਾਨਾਂ ਦੇ ਤਿੰਨ ਚੈਕ ਤੇ ਖਾਲੀ ਚੈਕ ਬੁੱਕ ਵਾਪਸ ਕਰਵਾਈ

ਭੀਖੀ, 10 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਭੀਖੀ ਬਲਾਕ ਦੇ ਪ੍ਰਧਾਨ ਰਾਜ ਸਿੰਘ ਅਕਲੀਆਂ ਦੀ PUNJ1004201909ਅਗਵਾਈ ਹੇਠ ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਭੀਖੀ ਅਗੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ।ਇਹ ਧਰਨਾ ਕਿਸਾਨ ਨੂੰ ਕਰਜ਼ਾ ਦੇਣ ਸਮੇਂ ਬੈਂਕ ਵਲੋਂ ਗੈਰਕਾਨੂੰਨੀ ਢੰਗ ਨਾਲ ਕਿਸਾਨਾਂ ਤੋ ਤਿੰਨ ਚੈਕ ਦਸਤਖਤ ਕਰਵਾ ਕੇ ਅਤੇ ਬਾਕੀ ਖਾਲੀ ਚੈਕ ਬੁੱਕ ਆਪਣੇ ਕੋਲ ਜ਼ਬਤ ਕਰਨ ਦੇ ਵਿਰੋਧ ਵਿੱਚ ਲੱਗਿਆ।ਇਹਨਾਂ ਚੈਕਾਂ ਸਬੰਧੀ ਜਦੋਂ ਸਮਾਓ ਪਿੰਡ ਦੇ ਕਿਸਾਨ ਬੇਅੰਤ ਸਿੰਘ ਪੁੱਤਰ ਹਜ਼ੂਰਾ ਸਿੰਘ ਨੇ ਜਥੇਬੰਦੀ ਦੀ ਮੀਟਿੰਗ ਵਿਚ ਆਪਣੇ ਖਾਲੀ ਚੈਕ ਬੈਕ ਤੋਂ ਵਾਪਸ ਕਰਾਉਣ ਦਾ ਏਜੰਡਾ ਲਗਵਾਇਆ ਤਾਂ ਜਥੇਬੰਦੀ ਵਲੋਂ ਬੈਂਕ ਮੈਨੇਜਰ ਨੂੰ ਮਿਲ ਕੇ ਚੈਕ ਵਾਪਸ ਕਰਨ ਦੀ ਮੰਗ ਕੀਤੀ ਗਈ ਤਾਂ ਸਬੰਧਤ ਅਧਿਕਾਰੀ ਨੇ ਚੈਕ ਵਾਪਸ ਕਰਨ ਤੋ ਟਾਲ-ਮਟੋਲ ਕਰਨ ਲੱਗ ਪਏ।ਜਿਸ ਤਹਿਤ ਅੱਜ ਜਥੇਬੰਦੀ ਵਲੋਂ ਭੀਖੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਬੈਂਕ ਅੱਗੇ ਧਰਨਾ ਦਿੱਤਾ ਗਿਆ, ਤਾਂ ਸਬੰਧਤ ਬੈਂਕ ਮੈਨੇਜਰ ਵਲੋਂ ਕਿਸਾਨ ਤੋ ਦਸਤਖਤ ਕਰਵਾ ਕੇ ਲਏ ਹੋਏ ਤਿੰਨ ਚੈਕਾਂ ਸਮੇਤ ਖਾਲੀ ਚੈਕ ਬੱਕ ਵਾਪਸ ਕੀਤੀ ਗਈ।ਨਾਲ ਹੀ ਕਿਸਾਨ `ਤੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਉਸ ਨੂੰ ਵਾਪਸ ਕਰਾਉਣ ਲਈ ਲਿਖ ਕੇ ਦਿੱਤਾ ਗਿਆ ਤਾਂ ਫਿਰ ਕਿਸਾਨ ਜਥੇਬੰਦੀ ਨੇ ਆਪਣਾ ਧਰਨਾ ਚੁੱਕ ਲਿਆ।
ਇਸ ਧਰਨੇ ਨੂੰ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਭੀਖੀ ਦੇ ਖਜਾਨਚੀ ਕੇਵਲ ਸਰਮਾ ਮਾਖਾ, ਜਿਲਾ ਖਜਾਨਚੀ ਦੇਵੀ ਰਾਮ ਰੰਘੜਿਆਲ, ਬਲਾਕ ਬੁਢਲਾਡਾ ਦੇ ਵਿੱਤ ਸਕੱਤਰ ਦਰਸਨ ਸਿੰਘ ਗੁਰਨੇ ਕਲਾਂ, ਝੁਨੀਰ ਬਲਾਕ ਪ੍ਰਧਾਨ ਮਨਜੀਤ ਸਿੰਘ ਉਲਕ, ਮੱਖਣ ਸਿੰਘ ਭੈਣੀ ਬਾਘਾ, ਜੋਰਾ ਸਿੰਘ ਮਾਖਾ, ਗੁਰਚਰਨ ਸਿੰਘ ਤੇ ਬਲਵਿੰਦਰ ਸਿੰਘ ਅਲੀਸ਼ੇਰ, ਹਰਦੇਵ ਸਿੰਘ ਬੁਰਜ ਰਾਠੀ, ਦਰਸਨ ਰੱਲਾ, ਕੁਲਦੀਪ ਸਿੰਘ ਸੇਵਕ ਸਿੰਘ ਕਾਲਾ ਸਮਾਓ ਆਦਿ ਤੋਂ ਇਲਾਵਾ ਪਿੰਡ ਇਕਾਈਆਂ ਦੇ ਅਹੁੱਦੇਦਾਰਾਂ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply