Thursday, March 28, 2024

ਪੰਜਾਬ ਨੈਸ਼ਨਲ ਬੈਂਕ ਵਲੋਂ 125ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪਠਾਨਕੋਟ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਵਲੋਂ ਢਾਂਗੂ ਰੋਡ ਸਥਿਤ ਪੰਜਾਬ ਨੇਸ਼ਨਲ ਬੈਂਕ ਦੀ ਇਮਾਰਤ ਵਿੱਚ ਪੀ.ਐਨ.ਬੀ ਦਾ PUNJ1304201917125ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਜੇਸ਼ ਗੁਪਤਾ ਦੀ ਪ੍ਰਧਾਨਗੀ `ਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਸਮਾਰੋਹ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਰਾਜੀਵ ਮਹਾਜਨ ਐਮ.ਡੀ ਗਲੇਸੀਅਰ ਪੋਡਕਟਸ ਪ੍ਰਾਈਵੇਟ ਲਿਮਿਟਿਡ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ।
             ਇਨ੍ਹਾਂ ਤੋਂ ਇਲਾਵਾ ਇਸ ਮੋਕੇ ਤੇ ਡਾ. ਐਸ.ਕੇ ਸੈਣੀ ਅੱਖਾਂ ਦੇ ਮਾਹਿਰ (ਸੈਣੀ ਅੱਖਾਂ ਦੇ ਹਸਪਤਾਲ ਤੋਂ), ਡਾ. ਭੁਪਿੰਦਰ ਸਿੰਘ ਅੱਖਾਂ ਦੇ ਮਾਹਿਰ (ਓਮ ਪ੍ਰਕਾਸ਼ ਅੱਖਾਂ ਦੇ ਹਸਪਤਾਲ ਤੋਂ), ਡਾ. ਅਮਨ ਗੁਪਤਾ ਐਮ.ਡੀ (ਬੀ.ਸੀ ਹਸਪਤਾਲ), ਡਾ. ਸਤਪਾਲ ਗੁਪਤਾ ਆਦਿ ਹਾਜ਼ਰ ਸਨ।ਕੈਂਪ ਦੋਰਾਨ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਫ੍ਰੀ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ।
              ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਜੇਸ਼ ਗੁਪਤਾ ਨੇ ਇਸ ਮੋਕੇ ਤੇ ਸੰਬੋਧਤ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਨੇਸਨਲ ਬੈਂਕ ਦੀ ਪਹਿਲੀ ਸਾਖਾ 1895 ਵਿੱਚ ਲਾਹੋਰ ਦੇ ਅਨਾਰ ਕਲੀ ਬਾਜਾਰ ਵਿੱਚ 20 ਹਜਾਰ ਰੁਪਏ ਦੀ ਰਾਸ਼ੀ ਨਾਲ 9 ਮੈਂਬਰਾਂ ਦੇ ਸਹਿਯੋਗ ਨਾਲ ਪਹਿਲੇ ਸਵਦੇਸ਼ੀ ਬੈਂਕ ਦੇ ਰੂਪ ਵਿੱਚ ਖੋਲਿਆ ਗਿਆ।ਉਨ੍ਹਾਂ ਦੱਸਿਆ ਕਿ ਬੈਂਕ ਦਾ ਪਹਿਲਾ ਖਾਤਾ ਮਹਾਨ ਸਵਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਨੇ ਖੋਲਿਆ ਸੀ।ਦਿਆਲ ਸਿੰਘ ਮਜੀਠੀਆ ਬੈਂਕ ਦੇ ਪਹਿਲੇ ਚੇਅਰਮੈਨ ਅਤੇ ਲਾਲਾ ਹਰਿ ਕ੍ਰਿਸ਼ਨ ਲਾਲ ਪਹਿਲੇ ਸਕੱਤਰ ਬਣੇ ਬੈਂਕ ਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਲਾਲ ਬਹਾਦੁਰ ਸਾਸਤਰੀ ਅਜਿਹੀਆਂ ਮਹਾਨ ਸਖਸੀਅਤਾਂ ਦਾ ਖਾਤਾ ਖੋਲਣ ਦਾ ਸੁਭਾਗ ਮਿਲਿਆ।
               ਉਨ੍ਹਾਂ ਦੱਸਿਆ ਕਿ ਹੁਣ ਤੱਕ ਸੱਤ ਹੋਰ ਬੈਂਕ ਇਸ ਵਿੱਚ ਮਿਲਾਏ ਗਏ ਹਨ ਇਸ ਲਈ ਇਸ ਨੂੰ ਸਭ ਤੋਂ ਵੱਡਾ ਬੈਂਕ ਵੀ ਕਿਹਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਨੇਸਨਲ ਬੈਂਕ ਦੀਆਂ ਸੱਤ ਹਜਾਰ ਤੋਂ ਜਿਆਦਾ ਸਾਖਾਵਾਂ ਹਨ ਅਤੇ 9300 ਤੋਂ ਜਿਆਦਾ ਏ.ਟੀ.ਐਮ ਹਨ। ਉਨ੍ਹਾਂ ਦੱਸਿਆ ਕਿ ਰਾਜੀਵ ਮਹਾਜਨ ਦਾ ਪਰਿਵਾਰ ਬੈਂਕ ਨਾਲ 1935 ਤੋਂ ਲਾਹੋਰ ਤੋਂ ਹੀ ਬੈਂਕ ਨਾਲ ਜੁੜਿਆ ਹੋਇਆ ਹੈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply