Friday, April 19, 2024

ਸਿਵਲ ਸਰਜਨ ਦਫਤਰ ਵਿਖੇ ਇੰਜੈਕਸ਼ਨ ਸੈਫਟੀ ਟ੍ਰੇਨਿੰਗ ਕਰਵਾਈ ਗਈ

ਪਠਾਨਕੋਟ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ PUNJ1304201918ਐਲ.ਐਚ.ਵੀ ਅਤੇ ਬੀ.ਈ.ਈ ਦੀ ਇੰਜੈਕਸ਼ਨ ਸੈਫਟੀ ਟ੍ਰੇਨਿੰਗ ਸਿਵਲ ਸਰਜਨ ਡਾਕਟਰ ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਕਿਰਨ ਬਾਲਾ ਨੇ ਦੱਸਿਆ ਕਿ ਟੀਕਾ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਸਰਿੰਜ ਦੇ ਕਵਰ ਨੂੰ ਉਤਾਰ ਕੇ ਉਸ ਨੂੰ ਹਰੀ ਬਾਲਟੀ ਵਿੱਚ ਪਾ ਦੇਣਾ ਚਾਹੀਦਾ ਹੈ।ਜੇਕਰ ਟੀਕਾ ਲਗਾਉਣ ਵਾਲੇ ਦੇ ਟੀਕਾ ਲਗਾਉਦਿਆਂ ਜਖਮ ਹੋ  ਜਾਵੇ ਤਾਂ ਜਖਮ ਵਾਲੇ ਜਗ੍ਹਾ ਦਬਾ ਕੇ ਖੂਨ ਨਹੀਂ ਕੱਢਣਾ ਚਾਹੀਦਾ ਮੂੰਹ ਵਿੱਚ ਵੀ ਨਹੀਂ ਪਾਉਣਾ ਚਾਹੀਦਾ ਅਤੇ ਨਾਂ ਹੀ ਐਂਟੀਸੈਪਟਿਕ ਦਵਾਈ ਲਗਾਣੀ ਚਾਹੀਦੀ ਹੈ ਤਾਂ ਜਖਮ  ਨੂੰ ਉਸੇ ਸਮੇਂ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ।ਇਸ ਤੋਂ ਬਾਅਦ ਹਸਪਤਾਲ ਵਿਚ ਆਪਣੇ ਅਤੇ ਮਰੀਜ ਦੇ ਸਾਰੇ ਟੈਸਟ ਕਰਵਾਉਣੇ ਚਾਹੀਦੇ ਹਨ ਅਗਰ ਓਹ ਮਰੀਜ ਐਚ.ਆਈ.ਵੀ/ ਹੈਪੈਟਾਈਟਸ ਸੀ ਦਾ ਮਰੀਜ ਹੋਵੇ ਤਾਂ ਟੀਕਾ ਲਗਾਉਣ ਵਾਲੇ ਨੂੰ ਏ.ਆਰ.ਟੀ ਦੀ ਟਰੀਟਮੈਂਟ ਲੈਣੀ ਚਾਹੀਦੀ ਹੈ। ਜੇਕਰ ਮਰੀਜ ਐਚ.ਆਈ.ਵੀ /ਹੈਪੈਟਾਈਟਸ ਸੀ ਦਾ ਮਰੀਜ ਪੋਜ਼ਟਿਵ ਨਹੀਂ ਹੈ ਤਾਂ ਟਰੀਟਮੈਂਟ ਨਹੀਂ ਲੈਣੀ ਚਾਹੀਦੀ ਹੈ ।
        ਡਾਕਟਰ ਮਾਧਵੀ ਬੀ.ਟੀ.ਓ ਨੇ ਬਾਇਓਮੈਡੀਕਲ ਵੇਸਟੇਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਜੈਕਸ਼ਨ ਲਗਾਉਣ ਤੋਂ ਬਾਅਦ ਜੋ ਵੀ ਵੇਸਟੇਜ਼ ਹੋਵੇ ਉਸ ਨੂੰ ਅਲਗ-ਅਲਗ ਡਸਟਬਿਨ ਵਿੱਚ ਪਾਉਣਾ ਚਾਹੀਦਾ ਹੈ ਜਿਵੇਂ ਕਿ ਪਲਾਸਟਿਕ ਦਾ ਸਮਾਨ ਲਾਲ ਡਸਟਬਿਨ ਵਿੱਚ ਕੱਚ ਦਾ ਸਾਮਾਨ ਜਿਵੇਂ ਐਮਪਿਊਲ ਵਾਇਲਸ ਨੀਲੇ ਡਸਟਬਿਨ ਵਿੱਚ ਗੰਦੇ ਖੂਨ ਦੇ ਕੋਟਨ ਸਵੈਬ ਅਤੇ ਪੱਟੀਆਂ ਪੀਲੇ ਡਸਟਬਿਨ ਵਿਚ ਜਨਰਲ ਵੈਸਟੈਜ ਹਰੇ ਡਸਟਬਿਨ ਵਿੱਚ ਨੀਡਲ ਕਟਰ ਅਤੇ ਬਲੇਡ ਚਿੱਟੇ ਡਸਟਬਿਨ ਵਿੱਚ ਪਾਉਣੇ ਚਾਹੀਦੇ ਹਨ।ਸਰਿੰਜ਼ ਨੂੰ ਕਦੀ ਵੀ ਰੀਕੈਪ ਨਹੀਂ ਕਰਨਾ ਚਾਹੀਦਾ।ਹਬ ਕਟਰ ਨਾਲ ਕੱਟ ਕਰਕੇ ਡਸਟਬਿਨ ਵਿੱਚ ਪਾ ਦੇਣੀ ਚਾਹੀਦੀ ਹੈ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply