Saturday, April 20, 2024

ਯੂ-ਟਿਊਬ `ਤੇ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ `ਦਿਲ ਦੀਆਂ ਗੱਲਾਂ` ਦਾ ਟ੍ਰੇਲਰ ਰਲੀਜ਼

PPN1404201913ਪਟਿਆਲਾ, 14 ਅਪ੍ਰੈਲ (ਪੰਜਾਬ ਪੋਸਟ –  ਹਰਜਿੰਦਰ ਜਵੰਦਾ) – 3 ਮਈ ਨੂੰ ਦੁਨੀਆਂ ਭਰ `ਚ ਰਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ `ਦਿਲ ਦੀਆਂ ਗੱਲਾਂ` ਦਾ ਟ੍ਰੇਲਰ ਬੀਤੇ ਕੱਲ ਰਲੀਜ਼ ਹੋਇਆ ਹੈ।ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਵਿਚ ਮਸ਼ਹੂਰ ਗਾਇਕ ਤੇ ਨਾਇਕ ਪਰਮੀਸ਼ ਵਰਮਾ ਨਾਲ ਮੁੱਖ ਅਦਾਕਾਰਾ ਵਜੋਂ ਵਾਮਿਕਾ ਗੱਬੀ ਨਜ਼ਰ ਆਵੇਗੀ।ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੱਪ ਵਲੋਂ ਬਣਾਈ ਇਹ ਫ਼ਿਲਮ ਪਿਆਰ ਮੁਹੱਬਤ ਦੇ ਵਿਸ਼ੇ `ਤੇ ਅਧਾਰਿਤ ਇੱਕ ਨਿਰੋਲ ਲਵ ਸਟੋਰੀ ਹੋਵੇਗੀ।`ਹਾਈਐਂਡ ਯਾਰੀਆਂ` ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਦੂਸਰੀ ਫ਼ਿਲਮ ਹੈ, ਜੋ ਕਾਮੇਡੀ ਅਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੋਵੇਗੀ ਤੇ ਇਸ ਫ਼ਿਲਮ ਦਾ ਸੰਗੀਤ ਵੀ ਲੋਕ ਜੁਬਾਨਾਂ `ਤੇ ਚੜ੍ਹਨ ਵਾਲਾ ਹੋਵੇਗਾ।ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਖੁਦ ਪਰਮੀਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ।ਫ਼ਿਲਮ ਦਾ ਨਿਰਦੇਸ਼ਨ ਵੀ ਇੰਨ੍ਹਾਂ ਨੇ ਸਾਂਝੇ ਤੌਰ `ਤੇ ਦਿੱਤਾ ਹੈ।
ਫ਼ਿਲਮ ਵਿੱਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।ਸਾਊਥ ਦੀਆਂ ਫ਼ਿਲਮਾਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਮਿਕਾ ਗੱਬੀ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਸਰਗਰਮ ਅਦਾਕਾਰਾ ਹੈ।ਫ਼ਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ਼ ਨੇ ਤਿਆਰ ਕੀਤਾ ਹੈ।ਜਸਵੀਰ ਗੁਣਾਚੌਰੀਆਂ, ਮਨਦੀਪ ਮੇਵੀ, ਰਮਨ ਜੰਗਵਾਲ ਦੇ ਲਿਖੇ ਗੀਤਾਂ ਨੂੰ ਪਰਮੀਸ਼ ਵਰਮਾ, ਕਮਲ ਹੀਰ, ਪ੍ਰਭ ਗਿੱਲ ਤੇ ਯਸ਼ ਵਡਾਲੀ ਨੇ ਗਾਇਆ ਹੈ।ਇਸ ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।ਫ਼ਿਲਮ ਦੇ ਡ੍ਰਿਸਟੀਬਿਊਟਰ `ਓਮਜ਼ੀ ਗਰੁੱਪ` ਮੁਨੀਸ਼ ਸਾਹਨੀ ਹਨ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply