Oops! It appears that you have disabled your Javascript. In order for you to see this page as it is meant to appear, we ask that you please re-enable your Javascript!
Thursday, April 25, 2019
ਤਾਜ਼ੀਆਂ ਖ਼ਬਰਾਂ

ਕੈਨੇਡਾ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ’ਚੋਂ ’ਸਿੱਖ ਅਤਿਵਾਦ’ ਸ਼ਬਦ ਹਟਾਉਣ ਦਾ ਸਵਾਗਤ

Baba-Harnam-S-Dhumaਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)  – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੈਨੇਡੀਅਨ ਸਰਕਾਰ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ਸਾਲ 2018 ਵਿਚ ਦਰਜ਼ ਇਤਰਾਜਯੋਗ ਸ਼ਬਦ ’ਸਿੱਖ ਅਤਿਵਾਦ’ ਨੂੰ ਮਨਫੀ ਕਰਨ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ ਐਲਾਨ ਨੂੰ ਦਰੁੱਸਤ ਕਰਾਰ ਦਿੰਦਿਆਂ ਇਸ ਦਾ ਭਰਪੂਰ ਸਵਾਗਤ ਕੀਤਾ ਹੈ।ਟਕਸਾਲ ਮੁਖੀ ਨੇ ਕਿਹਾ ਕਿ ਉਕਤ ਰਿਪੋਰਟ ਵਿਚੋਂ ’ਸਿੱਖ ਅਤਿਵਾਦ’ ਵਰਗੇ ਇਤਰਾਜ਼ਯੋਗ ਸ਼ਬਦ ਨੂੰ ਹਟਾਉਣ ਲਈ ਸਿੱਖ ਭਾਈਚਾਰੇ ਵਲੋਂ ਜੋਰਦਾਰ ਮੰਗ ਉਠਾਈ ਜਾ ਰਹੀ ਸੀ।ਉਹਨਾਂ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹੈ ਅਤੇ ਇਸ ਦਾ ਕੈਨੇਡਾ ਦੀ ਖੁਸ਼ਹੀਲੀ ਅਤੇ ਤਰੱਕੀ ਲਈ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਸਰਕਾਰ ਦਾ ਉਕਤ ਫਸੈਲਾ ਸਿੱਖ ਭਾਈਚਾਰੇ ’ਚ ਕੈਨੇਡੀਅਨ ਸਰਕਾਰ ਪ੍ਰਤੀ ਵਿਸ਼ਵਾਸ਼ ਨੂੰ ਹੋਰ ਮਜਬੂ ਦੇਵੇਗਾ।ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਹਰਦੀਪ ਸਿੰਘ ਅਨੰਦਪੁਰ, ਭਾਈ ਸੁਖਦੇਵ ਸਿੰਘ ਅਨੰਦਪੁਰ ਤੇ ਪ੍ਰੋ: ਸਰਚਾਂਦ ਸਿੰਘ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>