Tuesday, April 16, 2024

ਲੋਕਾਂ ਨਾਲ ਧ੍ਰੋਹ ਕਮਾਉਣ ਵਾਲੀ ਕੈਪਟਨ ਸਰਕਾਰ ਨੂੰ ਵੋਟ ਮੰਗਣ ਦਾ ਕੋਈ ਹੱਕ ਨਹੀਂ – ਛੀਨਾ

ਵੱਖ-ਵੱਖ ਸ਼ਹਿਰੀ ਤੇ ਪੇਂਡੂ ਇਲਾਕਿਆਂ ’ਚ ਕੀਤੀਆਂ ਮੀਟਿੰਗਾਂ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਹਿਰ ਦੇ PUNJ1504201918ਇਸਲਾਮਾਬਾਦ ਇਲਾਕੇ ਅਤੇ ਰਣਜੀਤ ਐਵਨਿਊ ਸੈਕਟਰ 4 ’ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਬਜ਼ਬਾਗ ਵਿਖਾ ਕੇ ਲੋਕਾਂ ਨਾਲ ਧਰੋਹ ਕਮਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਆਪਣੀਆਂ ਸਗਰਮੀਆਂ ਵਧਾਉਂਦਿਆ ਹੋਇਆਂ ਛੀਨਾ ਨੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਤੇ ਵਰਕਰਾਂ ਨਾਲ ਬੈਠਕਾਂ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਵਿਧਾਨ ਸਭਾ ਚੋਣਾਂ ਦੌਰਾਨ ਵਾਅਦੇ ਕਈ ਕੀਤੇ ਸਨ, ਪਰ ਉਹ ਆਪਣਾ ਇਕ ਵੀ ਵਾਅਦਾ ਪੁਗਾੳਣ ’ਚ ਸਫ਼ਲ ਨਹੀਂ ਹੋਈ।
            PUNJ1504201917  ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਛੀਨਾ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਸ਼ਤਾਬਦੀ ਸਮਾਰੋਹ ’ਚ ਕੈਪਟਨ ਨੇ ਹੇਠਲੇ ਪੱਧਰ ਦੀ ਰਾਜਨੀਤੀ ਕਰਦਿਆਂ ਕੇਂਦਰ ਸਰਕਾਰ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਣ ਦੀ ਬਜ਼ਾਏ ਆਪਣੇ ਵੱਖਰੇ ਪ੍ਰੋਗਰਾਮ ਉਲੀਕੇ।ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਸ਼ਤਾਬਦੀ ਸਮਾਰੋਹ ਮੌਕੇ ਸਮੇਂ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਹੀ ਵਿਖਾਈ ਦਿੱਤੇ, ਜਦ ਕਿ ਦੇਸ਼ ਦੇ ਉਪ ਰਾਸ਼ਟਰਪਤੀ ਸ੍ਰੀ ਐਮ ਵੈਂਕਈਆ ਨਾਇਡੂ ਸਮਾਰੋਹ ’ਚ ਪੁੱਜੇ ਤਾਂ ਕਾਂਗਰਸੀ ਆਗੂਆਂ ਨੂੰ ਛੱਡ ਕੇ ਕੈਪਟਨ ਨੇ ਵਿਤਕਰੇਬਾਜ਼ੀ ਵਾਲਾ ਰਵੱਈਆ ਅਪਨਾਉਂਦਿਆ।ਛੀਨਾ ਨੇ ਕਿਹਾ ਕਿ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸਿਆਸਤ ਤੋਂ ਉਪਰ ਹੁੰਦੇ ਹਨ ਅਤੇ ਦੇਸ਼ ਦੇ ਬਲੀਦਾਨੀਆਂ ਦਾ ਸਤਿਕਾਰ ਕਰਨਾ ਸਾਰਿਆਂ ਦਾ ਮੁੱਢਲਾ ਫ਼ਰਜ ਹੁੰਦਾ ਹੈ।
              ਅਕਾਲੀ-ਭਾਜਪਾ ਦੇ ਆਗੂਆਂ ਤੇ ਵਰਕਰਾਂ ਨਾਲ ਅਹਿਮ ਬੈਠਕਾਂ ਕਰਦਿਆਂ ਉਨਾਂ ਨੇ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਪਲਬੱਧੀਆਂ ਅਤੇ ਜਨਤਾ ਲਈ ਉਲੀਕੀਆਂ ਗਈਆਂ ਯੋਜਨਾਵਾਂ ਦੱਸੀਆਂ, ਉਥੇ ਉਨ੍ਹਾਂ ਕੈਪਟਨ ਸਰਕਾਰ ’ਤੇ ਨਿਸ਼ਾਨਾ ਸਾਧਦਿਆ ਪੰਜਾਬ ਦੀ ਜਨਤਾ ਨਾਲ ‘ਹਰ ਘਰ ਨੌਕਰੀ, ਸਮਾਰਟ ਫ਼ੋਨ, ਬੁਢਾਪਾ ਪੈਨਸ਼ਨਾਂ ਅਤੇ ਕਿਰਸਾਨੀ ਨੂੰ ਪ੍ਰਫ਼ੁਲਿੱਤ’ ਕਰਨ ਦੇ ਝੂਠੇ ਵਾਅਦੇ ਕਰਨ ਵਾਲਾ ਫ਼ਰੇਬੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਦੁਖੀ ਲੋਕ 19 ਮਈ ਨੂੰ ਅਕਾਲੀ-ਭਾਜਪਾ ਗਠਜੋੜ ਦੇ ਹੱਕ ਵੋਟਾਂ ਪਾ ਕੇ ਫ਼ਤਵਾ ਦੇਣਗੇ।
              ਸਥਾਨਕ ਰਣਜੀਤ ਐਵੀਨਿਊ ਵਿਖੇ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਅਗਵਾਈ ’ਚ ਆਯੋਜਿਤ ਮੀਟਿੰਗ ਮੌਕੇ ਹਾਜ਼ਰ ਲੋਕਾਂ ਨੇ ਭਾਜਪਾ ਸੀਟ ਦੇ ਦਾਅਵੇਦਾਰ ਛੀਨਾ ਨੂੰ ਜਿੱਤਾ ਕੇ ਗੁਰੂ ਨਗਰੀ ਦੀ ਸੇਵਾ ਕਰਨ ਦਾ ਅਵਸਰ ਪ੍ਰਦਾਨ ਕਰਵਾਉਣ ਦਾ ਪ੍ਰਣ ਲਿਆ।ਇਸ ਮੌਕੇ ਏਅਰਫ਼ੋਰਸ ਅਫ਼ਸਰ ਤਰਸੇਮ ਸਿੰਘ ਤੁੰਗ (ਸੇਵਾਮੁਕਤ) ਤੋਂ ਇਲਾਵਾ ਹੋਰ ਇਲਾਕਾ ਵਾਸੀ ਹਾਜ਼ਰ ਸਨ।
              ਉਨ੍ਹਾਂ ਆਪਣੇ ਦਿਹਾਤੀ ਖ਼ੇਤਰ ਦੀਆਂ ਮੀਟਿੰਗਾਂ ਦੌਰਾਨ ਅਜਨਾਲਾ ਵਿਖੇ ਮਸੀਹ ਭਾਈਚਾਰੇ ਵਲੋਂ ਆਯੋਜਿਤ ਬੈਠਕ ਨੂੰ ਸੰਬੋਧਨ ਕੀਤਾ ਅਤੇ ਦਿਹਾਤੀ ਖੇਤਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਮਸੀਹ ਭਾਈਚਾਰੇ ਵੱਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬੱਬਲੂ ਮਸੀਹ, ਵਿਲੀਅਮ ਮਸੀਹ, ਹੈਪੀ ਕੋਟਲਾ, ਜੇਮਸ ਹੰਸ, ਪ੍ਰਭ ਮਸੀਹ ਜੱਸੜ, ਗੁਰਪ੍ਰੀਤ ਗੋਪਾ ਤੋਂ ਇਲਾਵਾ ਹੋਰ ਹਾਜ਼ਰ ਸਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply