Friday, March 29, 2024

ਬ੍ਰਿਟਿਸ਼ ਸਰਕਾਰ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਮੁਆਫੀ ਮੰਗ ਮੰਗੇ – ਜੀ.ਕੇ

ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਲਿਆਂਵਾਲਾ ਬਾਗ ਕਤਲੇਆਮ ਲਈ ਮਾਫੀ ਮੰਗਣਾ ਬ੍ਰਿਟਿਸ਼ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਕਿਉਂਕਿ PUNJ1604201903ਜਨਰਲ ਡਾਇਰ ਨੇ ਇਹ ਕਤਲੇਆਮ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਬ੍ਰਿਟੀਸ਼ ਹੁਕੂਮਤ ਦੇ ਆਦੇਸ਼ ਤਹਿਤ ਹੀ ਕੀਤਾ ਹੋਵੇਗਾ।ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬ੍ਰਿਟਿਸ਼ਸਦਨ ਹਾਉਸ ਆਫ ਲਾਰਡਸ ਵਿੱਚ ਆਪਣੇ ਭਾਸ਼ਣ ਤੋਂ ਬਾਅਦ ਬਿਆਨ ਕੀਤੇ।  
    ਜੀ.ਕੇ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ ਭਾਰਤੀ ਆਜ਼ਾਦੀ ਅੰਦੋਲਨ ਦੀ ਧੁਰੀ ਸੀ।ਦਰਅਸਲ ਅੰਗ੍ਰੇਜ ਸਰਕਾਰ ਇਸ ਕਤਲੇਆਮ ਤੋਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀ ਸੀ।ਪਰ ਇਸ ਕਤਲੇਆਮ ਨੇ ਆਮ ਪੰਜਾਬੀਆਂ  ਦੇ ਦਿਲਾਂ ਵਿੱਚ ਆਜ਼ਾਦੀ ਦੀ ਚਾਹਤ ਨੂੰ ਹੋਰ ਮਜਬੂਤ ਕਰ ਦਿੱਤਾ ਸੀ।ਬ੍ਰਿਟਿਸ਼ ਸਰਕਾਰ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗਣਾ, ਮਾਰੇ ਗਏ ਬੇਗੁਨਾਹ ਪੰਜਾਬੀਆਂ ਨੂੰ 100 ਸਾਲ ਬਾਅਦ ਇਨਸਾਫ ਦੇਣ ਵਰਗਾ ਹੋਵੇਗਾ।
ਜੀ.ਕੇ ਨੇ ਸਾਫ਼ ਕਿਹਾ ਕਿ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਹਾਲਾਂਕਿ ਸ਼ਹੀਦ ਊਧਮ ਸਿੰਘ ਨੇ ਬੇਗੁਨਾਹਾਂ  ਦੇ ਕਤਲ ਦੇ ਇਨਸਾਫ ਦੀ ਨੀਂਹ ਰੱਖ ਦਿੱਤੀ ਸੀ।ਪਰ ਕਤਲੇਆਮ ਦੀ ਅਸਲ ਦੋਸ਼ੀ ਬ੍ਰਿਟਿਸ਼ ਹੁਕੂਮਤ ਆਪਣੀ ਸਿਧਾਂਤਕ ਜਿੰਮੇਵਾਰੀ ਲੈਣ ਤੋਂ ਭਗੋੜੀ ਰਹੀ ਹੈ।ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨੂੰ ਕਾਮਾਗਾਟਾਮਾਰੂ ਘਟਨਾ ਲਈ ਕੈਨੇਡਾ ਸਰਕਾਰ ਵਲੋਂ 2014 ਵਿਚ ਮੰਗੀ ਗਈ ਮੁਆਫੀ ਦੀ ਤਰਜ਼ `ਤੇ ਖਿਮਾ ਯਾਚਨਾ ਕਰਨ ਦੀ ਵੀ ਜੀ.ਕੇ ਨੇ ਸਲਾਹ ਦਿੱਤੀ। ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਉਤਸਵ ਕਮੇਟੀ ਦੇ ਮੁੱਖ ਸਰਪ੍ਰਸਤ ਜੀ.ਕੇ ਨੇ ਬ੍ਰਿਟਿਸ਼ ਸਦਨ ਵਿੱਚ ਆਪਣੀ ਗੱਲ ਰੱਖਣ ਦੇ ਬਾਅਦ ਸਾਊਥਹਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜੀ.ਕੇ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply