Wednesday, April 24, 2024

ਮੋਦੀ ਲਹਿਰ ਦੇ ਸਾਹਮਣੇ ਸਾਰੇ ਦੇਸ਼ `ਚ ਨਹੀ ਟਿਕ ਸਕਦਾ ਕੋਈ ਵੀ ਕਾਂਗਰਸੀ ਆਗੂ – ਸੁਖਬੀਰ ਬਾਦਲ

ਭੀਖੀ, 16 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਮਰਕੱਸ ਲਈ ਹੈ।ਇਸ ਦੇ ਫਲਸਰੂਪ PUNJ1604201910ਅੱਜ ਸੁਨਾਮ ਰੋਡ ਤੇ ਇੱਕ ਨਿੱਜੀ ਰਿਜੋਰਟ ਵਿੱਚ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ-ਭਾਜਪਾ ਦੇ ਹੱਕ ਵਿੱਚ ਹਵਾਂ ਚੱਲ ਰਹੀ ਹੈ ਅਤੇ ਸਾਰੀਆਂ ਦੀਆਂ ਸਾਰੀਆਂ 13 ਸੀਟਾਂ `ਤੇ ਅਕਾਲੀ-ਭਾਜਪਾ ਉਮੀਦਵਾਰ ਜੇਤੂ ਰਹਿਣਗੇ।
             ਉਨ੍ਹਾਂ ਕਿਹਾ ਕਿ ਜਮੀਨੀ ਪੱਧਰ `ਤੇ ਸਮੂਹ ਵਰਕਰ ਕਮਰਕੱਸ ਚੁੱਕੇ ਹਨ ਅਤੇ ਚੋਣ ਵਿੱਚ ਬਾਕੀ ਰਹਿੰਦੇ ਸਮੇਂ ਦੌਰਾਨ ਉਹ ਹਵਾ ਦਾ ਰੁੱਖ ਪੂਰੀ ਤਰ੍ਹਾਂ ਬਦਲ ਦੇਣਗੇ।ਉਨ੍ਹਾਂ ਕਾਂਗਰਸ ਨੂੰ ਨੇਤਾਵਿਹੁਣੀ ਦੱਸਦੇ ਹੋਏ ਕਿਹਾ ਕਿ ਮੋਦੀ ਲਹਿਰ ਦੇ ਸਾਹਮਣੇ ਸਾਰੇ ਦੇਸ਼ ਵਿੱਚ ਕੋਈ ਵੀ ਕਾਂਗਰਸੀ ਆਗੂ ਠਹਿਰ ਨਹੀ ਸਕਦਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਤੇ ਤੰਜ਼ ਕੱਸਦਿਆ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਲੋਕਾਂ ਦੀਆ ਭਾਵਨਾਵਾਂ ਤੇ ਖਰੀ ਨਹੀ ਉਤਰ ਸਕੀ।ਉਪਰੰਤ ਉਨ੍ਹਾਂ ਨੇ ਇਕੱਤਰ ਲੋਕਾਂ ਨਾਲ ਨਿੱਜੀ ਮਿਲਣੀ ਕਰਕੇ ਪਾਰਟੀ ਦੀ ਬੇਹਤਰੀ ਲਈ ਵਿਚਾਰਾਂ ਕੀਤੀਆ।
            ਇਸ ਸਮਾਰੋਹ ਵਿੱਚ ਹਲਕਾ ਇੰਚਾਰਜ਼ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਪ੍ਰੇਮ ਅਰੋੜਾ, ਲਛਮਣ ਸਿੰਘ ਮੂਲੇਵਾਲੀਆ, ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਕੁਲਸ਼ੇਰ ਸਿੰਘ ਰੂਬਲ, ਮਜੀਠਾ ਸਿੰਘ ਠੇਕੇਦਾਰ, ਚਰਨਜੀਤ ਸਿੰਘ ਭੱਠਲ, ਜਗਸੀਰ ਸਿੰਘ ਨੰਬਰਦਾਰ, ਕੋਸਲਰ ਰਾਮਪਾਲ, ਬਲਵਿੰਦਰ ਸ਼ਰਮਾ, ਮਲਕੀਤ ਸਿੰਘ ਸਮਾਓ, ਚਰਨਜੀਤ ਸਿੰਘ ਢਿਲੋ, ਗੁਲਸ਼਼ਨ ਮਿੱਤਲ, ਵਿਜੈ ਕੁਮਾਰ ਗਰਗ, ਵਿਕਾਸ ਕੁਮਾਰ, ਹਰਬੰਸ ਸਿੰਘ,ਜੋਨੀ ਗਰਗ ਤੋਂ ਇਲਾਵਾ ਵੱਡੀ ਗਿਣਤੀ `ਚ ਵਰਕਰ ਮੌਜੂਦ ਸਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply