Thursday, April 25, 2024

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀਆਂ ਦਾ ਹੈਕਥਾਨ `ਚ ਦੂਜਾ ਸਥਾਨ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਹਰਮੀਤ ਸਿੰਘ Kalka Sirsaਕਾਲਕਾ ਨੇ ਦੱਸਿਆ ਹੈ ਕਿ ਅਲਟਰਾਹੈਕ ਫਿਨਲੈਂਡ ਵੱਲੋਂ ਨੋਇਡਾ ਵਿਖੇ ਕਰਵਾਈ ਹੈਕਥਾਨ `ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ 4000 ਟੀਮਾਂ ਨੇ ਭਾਗ ਲਿਆ। ਫਾਈਨਲ ਰਾਊਂਡ ਲਈ 65 ਟੀਮਾਂ ਚੁਣੀਆਂ ਗਈਆਂ।ਜਿਸ ਵਿਚੋਂ ਦਿੱਲੀ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋੱਜੀ ਜੀ-8 ਏਰੀਆ ਦੇ ਬੀਟੈਕ ਦੇ ਵਿਦਿਆਰਥੀਆਂ ਨੇ ਇਸ ਹੈਕਥਾਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
    ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਬੀਟੈਕ ਦੇ ਵਿਦਿਆਰਥੀ ਗੁਰਸੇਵਕ ਸਿੰਘ, ਅਕਸ਼ੈ ਪ੍ਰਭਾਕਰ, ਮਨਿੰਦਰ ਸਿੰਘ ਅਤੇ ਕਰਨ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇਤਰਹੀਨਾਂ ਲਈ ਘਟ ਕੀਮਤ ਵਾਲਾ ਬਰੇਲ ਲਿਪੀ ਦਾ ਕੀ-ਬੋਰਡ ਤਿਆਰ ਕੀਤਾ। ਇਸ ਕੀ-ਬੋਰਡ ਨਾਲ ਵਾਇਸ ਚੈਟ, ਟੈਕਸਟ ਚੈਟ ਅਤੇ ਟਾਈਪਿੰਗ ਵੀ ਕੀਤੀ ਜਾ ਸਕਦੀ ਹੈ।
    ਉਨ੍ਹਾਂ ਕਿਹਾ ਕਿ ਪਹਿਲਾ ਵੀ ਕੈਨੇਡਾ ਦੀ ਯੂਨੀਵਰਸਿਟੀ ਆੱਫ ਟਰਾਟੋਂ ਵਿੱਚ ਹੋਏ ਹੈਕਥਾਨ ਵਿੱਚ ਵੀ ਬੀਟੇਕ ਦੇ ਵਿਦਿਆਰਥੀ ਰਹਿਰਾਜ ਮੈਦਾਨ, ਦੀਕਸ਼ਾ ਕੌਰ ਵਾਲੀਆ ਅਤੇ ਪ੍ਰਭਜੋਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਸ ਦੇ ਨਾਲ ਏਸ਼ੀਆ ਲੈਵਲ ’ਤੇ ਆਈ.ਟੀ ਬੰਬੇ ਅਤੇ ਇੰਡੀਆ ਲੈਵਲ ਦੀ ਵਿੱਚ ਐਨ.ਐਸ.ਆਈ.ਟੀ ਵੱਲੋਂ ਕਰਵਾਈ ਹੈਕਥਾਨ ਵਿੱਚ ਵੀ ਇਨ੍ਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਅਕਸ਼ੈ ਬਵੇਜਾ, ਦਿਵਿਆ ਕੁਨੀਤੀ ਜੋ ਇਲੈਕਟ੍ਰਾਨਿਕ ਬ੍ਰਾਂਚ ਦੇ ਵਿਦਿਆਰਥੀ ਹਨ ਨੇ ਸਮਾਰਟ ਇੰਡੀਆ ਹੈਕਥਾਨ ਦੇ ਮੇਜਰ ਪ੍ਰੋਜੈਕਟ ਕੰਪੀਟਿਸ਼ਨ ਵਿੱਚ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
    ਇਥੇ ਇਹ ਵੀ ਦੱਸਣਯੋਗ ਹੈ ਕਿ ਕੈਰੀਅਰ 360 ਵੈਬਸਾਈਟ ਵੱਲੋਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ-8 ਏਰੀਆ ਏ.ਏ.ਏ ਦਾ ਪਹਿਲਾਂ ਰੈਂਕ ਦਿੱਤਾ ਗਿਆ ਹੈ।ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ-8 ਏਰੀਆ ਵਿੱਚ ਤਕਨੀਕੀ ਕਾਰਜਸ਼ਾਲਾ ਦੇ ਆਯੋਜਨ ਕਰਕੇ ਵਿਦਿਆਰਥੀਆਂ ਨੂੰ 4 ਤੋਂ 6 ਹਫਤੇ ਤਕ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਤਕਨੀਕੀ ਖੇਤਰ ਵਿੱਚ ਵੱਡੀਆ ਮੱਲਾਂ ਮਾਰਕੇ ਆਪਣਾ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply