Friday, April 19, 2024

ਖ਼ਾਲਸਾ ਕਾਲਜ ਵਿਖੇ ਲੇਖਕ ਤੇ ਵਿਦਿਆਰਥੀ ਰੂ-ਬ-ਰੂ ਪ੍ਰੋਗਰਾਮ ਤਹਿਤ ਸੈਮੀਨਾਰ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਲੇਖਕ ਅਤੇ ਵਿਦਿਆਰਥੀ PUNJ1604201914ਰੂ-ਬ-ਰੂ ਪ੍ਰੋਗਰਾਮ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਉਘੇ ਚਿੰਤਕ ਤੇ ਲੇਖਕ ਡਾ. ਨਰਿੰਦਰ ਕੁਮਾਰ ਨੇਬ ਐਸੋਸੀਏਟ ਪ੍ਰੋਫੈਸਰ ਡੀ.ਏ.ਵੀ ਕਾਲਜ ਜਲੰਧਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ।ਸੈਮੀਨਾਰ ਦੀ ਪ੍ਰਧਾਨਗੀ ਡਾ. ਮਹਿਲ ਸਿੰਘ ਨੇ ਕੀਤੀ।
                ਸੈਮੀਨਾਰ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ ਅਤੇ ਵਿਭਾਗ ਮੁਖੀ ਨੇ ਮਹਿਮਾਨਾਂ ਨੂੰ ਪੌਦੇ ਭੇਟ ਕਰ ਕੇੇ ਉਹਨਾਂ ਦਾ ਸਵਾਗਤ ਕੀਤਾ ਅਤੇ ਡਾ. ਨਰਿੰਦਰ ਕੁਮਾਰ ਨੇਬ ਦੀ ਰਸਮੀ ਜਾਣ ਪਹਿਚਾਣ ਕਰਵਾਈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਹਿਤ ਦੀ ਸਮਾਜ `ਚ ਜਰੂਰਤ ਤੇ ਸਾਹਿਤ ਵਿਚਲੇ ਲੁੱਕਵੇਂ ਅਰਥ ਲੱਭਣ ਬਾਰੇ ਚਾਨਣਾ ਪਾਇਆ।
                 ਡਾ. ਨੇਬ ਨੇ ਆਪਣੇ ਭਾਸ਼ਣ ਵਿਚ ਆਪਣੇ ਪ੍ਰਸਿੱਧ ਨਾਵਲ  ਫਲੱਡਿਡ ਡੈਜ਼ਰਟ ਦੇ ਵਿਧੀ ਵਿਧਾਨ, ਵਿਉਂਤਬੰਦੀ, ਇਸ ਦੀ ਸ਼ੈਲੀ ਦੇ ਨਾਲ ਨਾਲ ਲਿਖਣ ਪ੍ਰਕਿਰਿਆ ਬਾਰੇ ਦੱਸਿਆ ਤੇ ਵਿਦਿਆਰਥੀਆਂ `ਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਅੰਗਰੇਜੀ ਸਾਹਿਤ ਸਭਾ ਵੱਲੋਂ ਇਸ ਸਮੇਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ `ਚ ਅੱਵਲ ਆਏ ਵਿਦਿਆਰਥੀਆਂ ਨੂੰ ਸਰਟੀਫੀਕੇਟ ਤੇ ਇਨਾਮ ਵੀ ਵੰਡੇ।    
                 ਪ੍ਰੋ. ਅਨੁਪਮ ਸੰਧੂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ. ਸੁਪਨਿੰਦਰਜੀਤ ਕੋਰ, ਪ੍ਰੋ. ਪਰਨੀਤ ਕੌਰ ਢਿੱਲੋਂ, ਪ੍ਰੋ. ਸਾਵੰਤ ਸਿੰਘ ਮੰਟੋ, ਪ੍ਰ੍ਰੋ. ਮਲਕਿੰਦਰ ਸਿੰਘ, ਪ੍ਰੋ. ਵਿਜੇ ਬਰਨਾਡ, ਪ੍ਰੋ. ਦਲਜੀਤ ਸਿੰਘ, ਪ੍ਰੋ. ਮਮਤਾ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਸ਼ ਸਲਾਰੀਆ, ਪ੍ਰੋ. ਸੌਰਵ, ਪ੍ਰੋ. ਹਰਜਿੰਦਰ ਕੌਰ ਆਦਿ ਹਾਜ਼ਰ ਸਨ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply