Thursday, March 28, 2024

ਤੇਰਾ ਪੰਥੀ ਜੈਨ ਧਰਮਸ਼ਾਲਾ ਵਿਖੇ ਕੁਦਰਤੀ ਚੁੰਬਕੀ ਪ੍ਰਣਾਲੀ ਨਾਲ ਇਲਾਜ ਦਾ ਕੈਂਪ ਸ਼ੁਰੂ

ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਤੇਰਾ ਪੰਥੀ ਜੈਨ ਧਰਮਸ਼ਾਲਾ ਵਿਖੇ ਮਹਾਰਾਸ਼ਟਰ ਗ੍ਰਾਮੀਣ ਅਰੋਗ ਵਿਕਾਸ ਅਤੇ ਬਹੁਦੇਸੀ PUNJ1704201914ਸੇਵਾ ਸੰਸਥਾ ਨਾਗਪੁਰ ਦੇ ਡਾ. ਨਾਰਿੰਦਰ ਡੀ. ਠਾਕੁਰ ਅਤੇ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਦਾ ਬਿਨਾਂ ਕਿਸੇ ਦਵਾਈ ਤੋਂ ਕੁਦਰਤੀ ਚੁੰਬਕੀ ਪ੍ਰਣਾਲੀ ਨਾਲ ਇਲਾਜ ਸ਼ੁਰੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਨਾਰਿੰਦਰ ਠਾਕੁਰ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਗਠੀਆ, ਬਲੱਡ ਪ੍ਰੈਸ਼ਰ, ਸ਼ੂਗਰ, ਬਵਾਸੀਰ, ਡਿਸਕ, ਮਾਨਸਿਕ ਤਣਾਅ, ਮਾਈਗ੍ਰੇਨ, ਲਕੋਰੀਆ, ਹਰਨੀਆਂ, ਪੱਥਰੀ, ਅਸਥਮਾ ਗੈਸ, ਥਾਇਰਾਈਡ, ਯੂਰਿਕ ਐਸਿਡ, ਇਸਤਰੀਆਂ ਦੇ ਸਾਰੇ ਰੋਗ, ਮੋਟਾਪਾ, ਟਾਂਸਿਲਜ਼, ਅੱਖ, ਕੰਨ, ਸਰਦੀ ਜ਼ੁਕਾਮ, ਲਕਵਾ, ਕਮਰ ਦਰਦ, ਗੋਡਿਆਂ ਦਾ ਦਰਦ, ਸਰਵਾਈਕਲ ਸਿਆਟਿਕਾ ਆਦਿ ਰੋਗਾਂ ਦਾ ਕੁਦਰਤੀ ਚੁੰਬਕ ਇਲਾਜ ਪ੍ਰਣਾਲੀ ਨਾਲਂ ਅਸਰਦਾਰ ਇਲਾਜ ਕੀਤਾ ਜਾਵੇਗਾ।ਇਹ ਕੈਂਪ 26 ਅਪ੍ਰੈਲ ਤੱਕ ਚੱਲੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply