Thursday, April 18, 2024

ਨਸ਼ਿਆਂ ਦੀ ਅਲਾਮਤ ਨੂੰ ਠੱਲਣ ਲਈ ਇੱਕਜੁੱਟ ਹੋਣ ਦੀ ਲੋੜ – ਸੰਧੂ, ਦੇਉ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਦੇ ਵਿਚੋਂ ਪੰਜਾਬ ਦੀ ਨੌਜਵਾਨੀ ਨੂੰ ਕੱਢਣ `ਚ Harbir S Sandhuਸੂਬਾ ਸਰਕਾਰ ਅਸਫਲ ਰਹੀ ਹੈ।ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਤੇ ਪ੍ਰੈਸ ਸਕੱਤਰ ਭਾਈ ਹਰਬੀਰ ਸਿੰਘ ਸੰਧੂ ਤੇ ਪਾਰਟੀ ਦੇ ਸਰਗਰਮ ਆਗੂ ਭਾਈ ਰਣਜੀਤ ਸਿੰਘ ਦੇਉ ਨੇ ਸਾਂਝੇ ਤੌਰ `ਤੇ ਕਰਦਿਆਂ ਕਿਹਾ ਕਿ ਸਰਹੱਦੀ ਖਿੱਤੇ ਵਿੱਚ ਨਸ਼ਿਆਂ ਬੋਲਬਾਲਾ ਹੈ।ਜਿਸ ਨੂੰ ਠੱਲ ਲਈ ਪਾਰਟੀਾਜ਼ੀ ਤੋਂ ਉਪਰ ਉਠ ਕੇ ਇੱਕਜੁੱਟ ਹੋਣ ਦੀ ਲੋੜ ਹੈ।ਸਰਕਾਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਨੱਕ ਹੇਠਾਂ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ।ਕਈ ਘਰਾਂ ਦੇ ਚਿਰਾਗ ਨਸ਼ਿਆਂ ਦੀ ਦਲਦਲ ਵਿੱਚ ਫੱਸ ਕੇ ਸੰਸਾਰ ਤੋਂ ਕੂਚ ਕਰ ਗਏ ਹਨ।ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੇ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ ਪੰਜਾਬ ਦੇ ਪੇਂਡੂ ਖਿੱਤੇ ਦੇ ਜ਼ਿਆਦਾਤਰ ਘਰਾਂ ਦਾ ਜੀਵਨ ਗੁਜ਼ਰ-ਬਸਰ ਡੰਗ ਟਪਾਉ ਹੈ।ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਵੀ ਮਾਪੇ ਆਪਣੇ ਪੱਧਰ `ਤੇ ਕੁਰਾਹੇ ਗਏ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਯਤਨਸ਼ੀਲ ਹਨ।ਨਸ਼ਾ ਛਡਾਉ ਕੇਂਦਰਾਂ ਵਿੱਚ ਭੀੜਾਂ ਲੱਗੀਆਂ ਹਨ।ਪਰ ਸਰਕਾਰੀ ਨਸ਼ਾ ਛਡਾਉ ਕੇਂਦਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਕੇ ਰਹਿ ਗਏ ਹਨ।ਭਾਈ ਸੰਧੂ ਤੇ ਭਾਈ ਦੇਉ ਨੇ ਅੱਗੇ ਕਿਹਾ ਕਿ ਅਗਰ ਸਰਕਾਰ ਨੇ ਸੰਜ਼ੀਦਗੀ ਨਾਲ ਇਸ ਪਾਸੇ ਵੱਲ ਤਵੱਜ਼ੋ ਨਾ ਦਿੱਤੀ ਤਾਂ ਵੱਡੇ ਪੱਧਰ `ਤੇ ਨੌਜ਼ਵਾਨੀ ਦਾ ਘਾਣ ਹੋ ਜਾਵੇਗਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply