Thursday, March 28, 2024

ਬੀ.ਆਰ.ਟੀ.ਐਸ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ – ਸਕੂਲੀ ਵਿਦਿਆਰਥੀਆਂ ਲਈ ਸਫ਼ਰ ਮੁਫ਼ਤ

ਕਾਲਜ ਵਿਦਿਆਰਥੀਆਂ ਨੂੰ ਮਿਲੇਗੀ 66ਫੀਸਦੀ ਰਿਆਇਤ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਆਰਟੀਐਸ ਬੱਸਾਂ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ 28 ਅਪ੍ਰੈਲ ਤੋਂ ਇਨਾਂ ਬੱਸਾਂ ਦਾ ਕਿਰਾਇਆ ਸ਼ੁਰੂ ਹੋ ਜਾਵੇਗਾ।
              ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਕੇ.ਸਿਵਾ ਪ੍ਰਸਾਦ ਨੇ ਦੱਸਿਆ ਹੈ ਕਿ 0 ਤੋਂ 3 ਕਿਮੀ: ਤੱਕ ਬੱਸ ਦਾ ਕਿਰਾਇਆ 5/-ਰੁਪਏ,  3 ਤੋਂ 6 ਕਿਮੀ: ਤੱਕ 10/-ਰੁਪਏ,  6 ਤੋਂ 12 ਕਿਮੀ: ਤੱਕ 15/-ਰੁਪਏ,  12 ਤੋਂ 20 ਕਿਮੀ: ਤੱਕ 20/-ਰੁਪਏ ਅਤੇ 20 ਕਿਮੀ: ਤੋਂ ਉਤੇ ਕਿਰਾਇਆ 1 ਰੁਪਏ ਪ੍ਰਤੀ ਕਿ.ਮੀ: ਵਾਧੂ ਚਾਰਜ ਲਗੇਗਾ।ਉਨਾਂ ਦੱਸਿਆ ਕਿ ਇਕ ਦਿਨ ਵਿੱਚ ਅਸੀਮਤ ਸਫ਼ਰ ਕਰਨ ਲਈ ਰੋਜ਼ਾਨਾ ਬੱਸ ਪਾਸ ਲਈ ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਤੋਂ 25/- ਰੁਪਏ ਅਤੇ ਆਮ ਲੋਕਾਂ ਕੋਲੋਂ 50/- ਰੁਪਏ ਲਏ ਜਾਣਗੇ।
                 ਉਨਾਂ ਅੱਗੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੂੰ ਬੱਸ ਕਿਰਾਏ ਵਿੱਚ 66 ਫੀਸਦੀ ਰਿਆਇਤ ਅਤੇ ਸਕੂਲੀ ਵਿਦਿਆਰਥੀਆਂ ਨੂੰ 100 ਫੀਸਦੀ ਰਿਆਇਤ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਇਨਾਂ ਕੋਲੋਂ ਕੇਵਲ ਇਕ ਵਾਰ ਹੀ 50/- ਰੁਪਏ ਕਾਰਡ ਦੇ ਲਏ ਜਾਣਗੇ ਜੋ ਕਿ ਨਾ-ਮੋੜਨਯੋਗ ਹੋਣਗੇ।ਪ੍ਰਸਾਦ ਨੇ ਦੱਸਿਆ ਕਿ ਆਮ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ ਅਤੇ ਉਨਾਂ ਨੂੰ 20 ਫੀਸਦੀ ਰਿਆਇਤ ਦਿੱਤੀ ਜਾਵੇਗੀ ਅਤੇ ਉਨਾਂ ਕੋਲੋਂ ਕੇਵਲ ਇਕ ਵਾਰ ਹੀ 50/- ਰੁਪਏ ਲਏ ਜਾਣਗੇ ਜੋ ਕਿ ਬੱਸ ਪਾਸ ਮੋੜਨ ਉਪਰੰਤ ਮੋੜਨਯੋਗ ਹੋਣਗੇ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply