Friday, April 19, 2024

ਹਾਸਾ ਇਨਸਾਨ ਲਈ ਇਕ ਵਧੀਆ ਦਵਾਈ ਸਾਬਤ ਹੋ ਸਕਦਾ ਹੈ: ਸ੍ਰੀ ਦੁਰਗਾ ਦਾਸ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਹਾਸ ਕੱਲਬ ਦੇ ਉਪ ਪ੍ਰਧਾਨ ਦੁਰਗਾ ਦਾਸ ਨੇ ਕਿਹਾ ਹੈ ਕਿ ਅੱਜ ਮਨੁੱਖ ਜਿਸ ਤਰ੍ਹਾਂ PUNJ2404201905ਦੇ ਮਾਨਸਿਕ ਤਣਾਅ ਵਿਚ ਰਹਿ ਰਿਹਾ ਹੈ ਨੂੰ ਦੂਰ ਕਰਨ ਦੇ ਲਈ ਇਕੋ ਇਕ ਪ੍ਰੀਕਿਰਿਆ ਹਾਸੇ ਦੀ ਹੈ।ਜਿਸ ਨੂੰ ਅਪਣਾ ਕੇ ਉਹ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾ ਸਕਦਾ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਆਸ ਅਤੇ ਸਪੋਰਟਸ ਮੈਡੀਸਨ ਵਿਭਾਗ ਵੱਲੋਂ ਕਰਵਾਏ ਗਏ ਯੋਗਾ ਸੈਸ਼ਨ ਦੀ ਪ੍ਰਧਾਨਗੀ ਕਰ ਰਿਹੇ ਸਨ।
              ਇਸ ਸੈਸ਼ਨ ਦਾ ਆਯੋਜਨ ਵਿਭਾਗ ਦੇ ਮੁਖੀ ਡੀਨ ਡਾ. ਸ਼ਵੇਤਾ ਸ਼ੋਨਏ ਦੇ ਦਿਸ਼ਾ ਨਿਰਦੇਸ਼ `ਚ ਹੋਇਆ।ਇਸ ਤੋਂ ਪਹਿਲਾ ਉਹਨਾਂ ਨੇ ਕਰੀਬ ਇਕ ਘੰਟਾ ਯੋਗਾ ਦੀ ਮੱਹਤਤਾ ਦੇ ਨਾਲ ਨਾਲ ਹਾਸੇ ਦਾ ਯੋਗਾ ਕਰਵਾ ਕੇ ਵਿਦਿਆਰਥੀਆ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਤਣਾਅ ਮੁਕਤ ਕੀਤਾ।ਉਹਨਾਂ ਨੇ ਕਿਹਾ ਕਿ ਅੱਜ ਮਨੁੱਖ ਹੱਸਣਾ ਭੁੱਲ ਰਿਹਾ ਹੈ ਜਿਸ ਦੇ ਕਾਰਨ ਸਰੀਰ ਵਿਚ ਹੀ ਨਹੀ ਸਮਾਜ ਵਿਚ ਵੀ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਿਹੇ ਹਨ।ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਹੱਸਣ ਵਾਲੇ ਕਲੱਬ ਬਣਾਏ ਜਾਣੇ ਚਾਹੀਦੇ ਹਨ, ਜੇ ਅਸੀਂ ਸਮਾਜ ਨੂੰ ਵੱਧਦਾ ਫੁਲਦਾ ਅਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਉਹਨਾਂ ਨੇ ਸੁਝਾਅ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੋਰ ਵੀ ਕਈ ਕਲੱਬ ਬਣਾਏ ਗਏ ਹਨ।ਉਹਨਾਂ ਵਿਚ ਵਾਧਾ ਕਰਦਿਆ ਇਕ ਹਾਸਾ ਕਲੱਬ ਵੀ ਬਣਾਇਆ ਜਾਣਾ ਚਾਹੀਦਾ ਹੈ।ਜਿਸ ਦੇ ਲਈ ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ।ਉਹਨਾਂ ਨੇ ਦਿੱਲੀ ਵਿਚ ਚਲਾਏ ਜਾ ਰਹੇ ਕਲੱਬ ਦੀਆਂ ਗਤੀਵਧੀਆ ਤੋਂ ਵੀ ਜਾਣੂ ਕਰਵਾਇਆ।
               ਇਸ ਤੋਂ ਪਹਿਲਾਂ ਮਿਆਸ ਅਤੇ ਸਪੋਰਟਸ ਮੈਡੀਸਨ ਵਿਭਾਗ ਦੇ ਪੋ੍ਰ. (ਡਾ.) ਸੋਨੀਆ ਕਪੂਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਡਾ. ਸਾਰਿਕਾ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਡਾ. ਅਮਰਿੰਦਰ ਸਿੰਘ ਨੇ ਇਸ ਮੌਕੇ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤਣਾਅ ਮੁਕਤ ਹੋ ਕੇ ਹੀ ਚੰਗੀ ਪੜ੍ਹਾਈ ਕਰ ਸਕਦੇ ਹਨ। ਇਸ ਦੇ ਲਈ ਯੋਗਾ ਅਪਣਾਇਆ ਜਾਵੇ।ਉਹਨਾਂ ਨੇ ਜੀਵਨ ਵਿਚ ਖੁਸ਼ੀ ਪੈਦਾ ਕਰਨ ਅਤੇ ਜੀਵਨ ਦੀ ਗੁਣਵਤਾ ਵਿਚ ਸੁਧਾਰ ਲਿਆਉਣ ਲਈ ਹਾਸੇ ਦੇ ਮਹਤਵ ਬਾਰੇ ਦੱਸਿਆ।ਉਹਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਖੁਸ਼ ਰਹਿਣ ਅਤੇ ਸਾਰੇ ਪਾਸੇ ਖੁਸ਼ੀਆਂ ਫੈਲਾਉਣ ਤਾਂ ਜੋ ਅਸੀ ਮਾਨਸਿਕ ਤਣਾਅ ਤੋਂ ਦੂਰ ਹੁੰਦੇ ਹੋਏ ਸੰੰਸਾਰ ਨੂੰ ਖੁਸ਼ੀਆਂ ਨਾਲ ਭਰ ਦੇਈਏ।ਇਸ ਸੈਸ਼ਨ ਵਿਚ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਹ ਸੈਸ਼ਨ ਵਿਦਿਆਰਥੀਆਂ ਵਿੱਚ ਇੱਕ ਸਿਹਤਮੰਦ ਜੀਵਨ ਅਤੇ ਕੰਮ ਵੇਲੇ ਸਰੀਰ ਨੂੰ ਤਣਾਅ-ਮੁਕਤ ਬਣਾਉਣ ਲਈ ਕੀਤਾ ਗਿਆ।ਉਹਨਾਂ ਕਿਹਾ ਕਿ ਇਹ ਯੋਗ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਕਾਰਾਤਮਕ ਰਵੱਈਏ ਨੂੰ ਵੀ ਵਧਾਏਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply