Thursday, March 28, 2024

ਪਿੰਡ ਵਿਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੇ ਚੁੱਕਿਆ ਬੀੜਾ

ਜੰਡਿਆਲਾ ਗੁਰੂ, 24 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਨੌਜਵਾਨਾਂ ਦੀ PUNJ2404201906ਇਕੱਤਰਤਾ ਹੋਈ।ਜਿਸ ਵਿੱਚ ਇਕੱਠੇ ਹੋਏ ਨੌਜਵਾਨਾਂ ਨਾਲ ਪਿੰਡ ਦੀ ਪੰਚਾਇਤ ਨੇ ਵੀ ਸਹਿਯੋਗ ਕੀਤਾ।ਨੌਜਵਾਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਿੰਡ ਵਿੱਚ ਵਿਕ ਰਹੇ ਨਸ਼ੇ ਬਾਰੇ ਵਿਚਾਰ ਵਟਾਂਦਰਾ ਕੀਤਾ।ਜੋ ਨਸ਼ੇ ਦੀ ਵਿਕਰੀ ਜਾਂ ਨਸ਼ੇ ਦੀ ਡੋਜ਼ ਲੈਂਦੇ ਸਨ।ਉਨਾਂ ਨੂੰ ਵੀ ਉਥੇ ਬੁਲਾ ਕੇ ਇੱਕ ਪ੍ਰਣ ਕਰਵਾਇਆ ਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਹ ਨਸ਼ਾ ਵੇਚਦੇ ਫੜੇ ਗਏ ਤਾਂ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਨੌਜਵਾਨਾਂ ਨੇ ਫੈਸਲਾ ਕੀਤਾ ਕਿ ਬਾਹਰੋਂ ਆ ਕੇ ਪਿੰਡ ਵਿੱਚ ਜੋ ਲੋਕ ਨਸ਼ਾ ਵੇਚਦੇ ਹਨ ਉਨ੍ਹਾਂ ਨੂੰ ਵੀ ਫੜ੍ਹ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇਗਾ।
              ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਝੰਡ, ਡਾਕਟਰ ਦੀਦਾਰ ਸਿੰਘ, ਮੈਂਬਰ ਹਰਮਨਜੀਤ ਸਿੰਘ, ਮੰਗਲ ਸਿੰਘ ਭਲਵਾਨ, ਡਾਕਟਰ ਕੰਵਲਜੀਤ ਸਿੰਘ, ਜਥੇਦਾਰ ਜਸਪਾਲ ਸਿੰਘ ਹੈਪੀ, ਭਾਈ ਹਰਬੰਸ ਸਿੰਘ ਪਾਠੀ, ਸੁਖਵਿੰਦਰ ਸਿੰਘ ਠੇਕੇਦਾਰ, ਜਗਦੇਵ ਸਿੰਘ ਹਰਨੇਕ ਸਿੰਘ, ਸੁਰਜੀਤ ਸਿੰਘ ਨੰਬਰਦਾਰ, ਰਾਜੂ, ਮੋਨੂੰ, ਹੈਪੀ ਗਿੱਲ ਆਦਿ ਪਿੰਡ ਦੇ ਨੌਜਵਾਨ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply