Saturday, April 20, 2024

ਬਾਲੀਵੁੱਡ ਅਦਾਕਾਰਾ ਕਰਿਸ਼ਮਾ ਨੇ ਲਾਂਚ ਕੀਤੀ ਫਾਰਏਵਰਮਾਰਕ ਡਾਇਮੰਡ ਗਹਿਣਿਆਂ ਦੀ ਨਵੀਂ ਰੇਂਜ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਖੁਰਾਨਾ ਜਵੈਲਰੀ ਹਾਊਸ ਵਿਖੇੇ ਡੀ.ਬੀਇਰਜ਼ ਗਰੁੱਪ ਦੇ ਡਾਇਮੰਡ ਬਰਾਂਡ PUNJ2404201910ਫਾਰਏਵਰਮਾਰਕ ਦਾ ਲਾ’ਏਮਾਰ ਕੁਲੇਕਸ਼ਨ ਲਾਂਚ ਕੀਤਾ ਗਿਆ।ਅੰਮ੍ਰਿਤਸਰ ਪੁੱਜੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਇਸ ਸਮੇਂ ਡਾਇਮੰਡ ਦੇ ਗਹਿਣਿਆਂ ਦੀ ਨਵੀਂ ਕੁਲੈਕਸ਼ਨ ਲਾਂਚ ਕੀਤੀ ।
               ਫਿਲਮ ਸਟਾਰ ਕਰਿਸ਼ਮਾ ਕਪੂਰ ਨੇ ਕਿਹਾ ਕਿ ਫਾਰਏਵਰਮਾਰਕ ਅਤੇ ਖੁਰਾਨਾ ਜਵੈਲਰੀ ਹਾਉਸ ਵਲੋਂ ਅੰਮ੍ਰਿਤਸਰ ਵਿੱਚ ਲਾ’ਏਮਾਰ ਕੁਲੈਕਸ਼ਨ ਨੂੰ ਲਾਂਚ ਕਰਨਾ ਉਨਾਂ ਲਈ ਬੇਹੱਦ ਮਾਣ ਦੀ ਗੱਲ ਹੈ।ਉਨਾਂ ਕਿਹਾ ਕਿ ਫਾਰਏਵਰਮਾਰਕ ਦਾ ਕਹਿਣਾ ਹੈ ਕਿ ਹੈ ਕਿ ਹੀਰਾ ਹੁਣ ਹਮੇਸ਼ਾਂ ਦੇ ਲਈ ਪਹਿਣਿਆ ਜਾਂਦਾ ਹੈ ਅਤੇ ਦੁਨੀਆ ਦੇ 1 ਫ਼ੀਸਦੀ ਤੋਂ ਘੱਟ ਹੀਰੇ ਨੂੰ ਫਾਰਏਵਰਮਾਰਕ ਦੇ ਹੀਰੇ ਦੇ ਲਾਇਕ ਮੰਨਿਆ ਜਾਂਦਾ ਹੈ।ਇਸੇ ਲਈ ਖੂਬਸੂਰਤ ਗਹਿਣੇ ਪਹਿਣ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਨਣਾ ਵੀ ਸੁਭਾਗ ਦੀ ਗੱਲ ਹੈ।ਇੱਕ ਸਵਾਲ ਦੇ ਜਵਾਬ ਵਿੱਚ ਕ੍ਰਿਸ਼ਮਾ ਕਪੂਰ ਨੇ ਕਿਹਾ ਕਿ ਉਹ 17 ਸਾਲਾ ਦੀ ਉਮਰ ਵਿੱਚ ਫਿਲਮਾਂ ਵਿੱਚ ਆਈ ਸੀ ਅਤੇ ਹੁਣ ਤੱਕ ਫਿਲਮ ਇੰਡਸਟਰੀ ਵਿੱਚ ਕਈ ਤਬਦੀਲ਼ੀਆਂ ਵੇਖਣ ਨੂੰ ਮਿਲੀਆਂ  ਹਨ।ਫਿਲਮੀ ਕਲਾਕਾਰਾਂ ਦੇ ਸਿਆਸਤ ਵਿੱਚ ਜਾਣ ਦੇ ਪੁੱਛੇ ਗਏ ਸਵਾਲ ਬਾਰੇ ਉਨਾਂ ਕੋਈ ਜਵਾਬ ਨਾ ਦਿੱਤਾ।ਉਨਾਂ ਕਿਹਾ ਕਿ ਅੰਮ੍ਰਿਤਸਰ ਆ ਕੇ ਉਹ ਖੁਸ਼ ਹਨ ਅਤੇ ਉਹਨਾਂ ਦਾ ਪੰਜਾਬ ਨਾਲ ਗੂੜਾ ਰਿਸ਼ਤਾ ਹੈ।
                ਇਸ ਨਵੇਂ ਕੁਲੈਕਸ਼ਨ ਦੇ ਬਾਰੇ ਖੁਰਾਨਾ ਜਵੈਲਰੀ ਹਾਊਸ ਦੇ ਨਿਰਦੇਸ਼ਕ ਪੰਕਜ ਖੁਰਾਨਾ ਨੇ ਕਿਹਾ ਕਿ ਉਹ ਸ਼ਿਲਪ ਕਲਾ ਅਤੇ ਕੁਆਲਟੀ ਦਾ ਬੇਹੱਦ ਸਖਤੀ ਨਾਲ ਪਾਲਣ ਕਰਦੇ ਹਨ, ਜੋ ਅਤਿਅੰਤ ਮਿਹਨਤ ਨਾਲ ਤਿਆਰ ਕੀਤੇ ਉਨਾਂ ਦੇ ਹੀਰੇ ਦੇ ਗਹਿਣਿਆਂ ਵਿੱਚ ਦਿਖਾਈ ਦਿੰਦਾ ਹੈ।ਉਨਾਂ ਕਿਹਾ ਕਿ ਪ੍ਰੇਮ ਦੀ ਭਾਵਨਾ ਤੋਂ ਪ੍ਰੇਰਿਤ ਲਾ’ਏਮਾਰ ਕੁਲੈਕਸ਼ਨ ਨੂੰ ਖੁਰਾਨਾ ਜਵੈਲਰੀ ਹਾਉਸ ਵਲੋਂ ਖਾਸ ਤੌਰ `ਤੇ ਡਿਜਾਇਨ ਕੀਤਾ ਗਿਆ ਹੈ।ਗਹਿਣਿਆਂ ਦੀ ਇਸ ਇਸ ਸ਼ਾਨਦਾਰ ਰੇਂਜ ਵਿੱਚ ਝੁਮਕੇ, ਪੇਂਡੇਂਟ, ਕੰਗਣ ਅਤੇ ਅੰਗੂਠੀਆਂ ਸ਼ਾਮਿਲ ਹਨ, ਜਿਨ੍ਹਾਂ ਨੂੰ ਫਾਰਏਵਰਮਾਰਕ ਦੇ ਬੇਹੱਦ ਖੂਬਸੂਰਤ, ਅਨੋਖਾ ਅਤੇ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਹੀਰਿਆਂ ਨਾਲ ਤਿਆਰ ਕੀਤਾ ਗਿਆ ਹੈ।   
                ਪ੍ਰੋਗਰਾਮ ਦੌਰਾਨ ਫਾਰਏਵਰਮਾਰਕ ਇੰਡੀਆ ਦੇ ਪ੍ਰਧਾਨ ਸਚਿਨ ਜੈਨ ਨੇ ਕਿਹਾ ਕਿ ਉਤਰ ਭਾਰਤ ਦੇ ਉਘੇ ਜਵੈਲਰ ਦੇ ਤੌਰ `ਤੇ ਖੁਰਾਨਾ ਜਵੈਲਰੀ ਹਾਉਸ ਦੇ ਨਾਲ ਫਾਰਏਵਰਮਾਰਕ ਦਾ ਲੰਬੇ ਸਮਾਂ ਤੋਂ ਸੰਬੰਧ ਰਿਹਾ। ਲਾ’ਏਮਾਰ ਕੁਲੈਕਸ਼ਨ ਦੀ ਇਸ ਸ਼ਾਨਦਾਰ ਰੇਂਜ ਨੂੰ ਲਾਂਚ ਕਰਣਾ ਉਨਾਂ ਲਈ ਅਤਿਅੰਤ ਪ੍ਰਸੰਨਤਾ ਦੀ ਗੱਲ ਹੈ ਅਤੇ ਉਮੀਦ ਕਰਦੇ ਹਨ ਕਿ ਉਹ  ਅੰਮ੍ਰਿਤਸਰ ਵਿੱਚ ਆਪਣੇ ਗਾਹਕਾਂ ਲਈ ਗਹਿਣਿਆਂ ਦੀ ਹੋਰ ਰੇਂਜ ਉਪਲਬਧ ਕਰਵਾਉਣਗੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply