Thursday, March 28, 2024

ਆਪ ਦੇ ਵਿਧਾਇਕ ਮਾਨਸ਼ਾਹੀਆ ਦੇ ਕਾਂਗਰਸ `ਚ ਜਾਣ `ਤੇ ਮਾਨਸਾ ਹਲਕੇ ਦੇ ਲੋਕਾਂ `ਚ ਰੋਸ

ਭੀਖੀ, 25 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਝਾੜੂ ਛੱਡ ਕੇ PUNJ2504201901ਕਾਂਗਰਸ ਦਾ ਹੱਥ ਫੜ ਲਿਆ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜ਼ਰੀ `ਚ ਲਏ ਗਏ ਮਾਨਸ਼ਾਹੀਆ ਦੇ ਇਸ ਫੈਸਲੇ ਨਾਲ ਮਾਨਸਾ ਹਲਕੇ ਦੇ ਲੋਕਾਂ ਵਿੱਚ ਕਾਫੀ ਹੱਦ ਤੱਕ ਰੋਸ ਪਾਇਆ ਜਾ ਰਿਹਾ ਹੈ।ਉਹ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਵਿਰੋਧੀ ਗਤੀਵਿਧੀਆਂ ਤਹਿਤ ਖਹਿਰਾ ਦੀ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ।ਅੱਜ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਹਲਕੇ ਦੇ ਲੋਕਾਂ ਲਈ ਕਿਸੇ ਜ਼ੋਰਦਾਰ ਝਟਕੇ ਤੋਂ ਘੱਟ ਨਹੀਂ, ਕਿਉਂਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਮਾਨਸ਼ਾਹੀਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।ਕਾਂਗਰਸ ਪਾਰਟੀ ਕੋਲ ਪਹਿਲਾਂ ਹੀ ਹਲਕਾ ਮਾਨਸਾ ਤੋਂ ਕਾਫੀ ਲੀਡਰ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਜ਼ਿਮਨੀ ਚੋਣ `ਚ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ।
ਮਾਨਸਾ ਹਲਕੇ ਤੋਂ ਪਹਿਲਾਂ ਜਿਲਾ ਪ੍ਰਧਾਨ ਮਨੋਜ ਬਾਲਾ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਰਾਮਪਾਲ ਢੈਪਈ, ਮਨਜੀਤ ਸਿੰਘ ਝਲਬੂਟੀ, ਬੱਬਲਜੀਤ ਸਿੰਘ ਖਿਆਲਾ ਆਦਿ ਉਮੀਦਵਾਰ ਹਨ। ਹੁਣ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਆਉਣ ਨਾਲ ਲਿਸਟ ਵਿੱਚ ਇਕ ਨਵਾਂ ਨਾਮ ਜੁੜ ਗਿਆ ਹੈ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply