Thursday, March 28, 2024

ਭੀਖੀ `ਚ ਨੋਜਵਾਨ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜੇ ਰਾਜਾ ਵੜਿੰਗ

ਭੀਖੀ, 25 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ ਭੀਖੀ ਵਿਖੇ PUNJ2504201902ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਪਹੁੰਚੇ।ਉਦਘਾਟਨ ਕਰਨ ਤੋਂ ਬਾਅਦ ਰਾਜਾ ਵੜਿੰਗ ਵੋਟਰਾਂ ਨੂੰ ਮਿਲਣ ਲਈ ਡੋਰ ਟੂ ਡੋਰ ਦੌਰਾਨ ਦੁਕਾਨ `ਤੇ ਗਏ।ਪੰਤੂ ਹਾਲਾਤ ਉਦੋਂ ਕੁੱਝ ਅਸਹਿਜ ਹੋ ਗਏ ਜਦ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇੱਕ ਜਾਗਰੂਕ ਵੋਟਰ ਨੇ ਉਨ੍ਹਾਂ ਨੂੰ ਰੁਜ਼ਗਾਰ ਦੇ ਮਾਮਲੇ `ਤੇ ਕਈ ਤਿੱਖੇ ਸਵਾਲ ਦਾਗ ਦਿੱਤੇ।ਨੌਜਵਾਨ ਨੇ ਸਿੱਧਾ ਹੀ ਪੁੱਛ ਲਿਆ ਕਿ ਤੁਹਾਡੀ ਸਰਕਾਰ ਨੇ ਨਾ ਸਾਨੂੰ ਰੁਜ਼ਗਾਰ ਦਿੱਤਾ ਤੇ ਨਾ ਬੇਰਜ਼ਗਾਰੀ ਭੱਤਾ।ਦੁਕਾਨ `ਤੇ ਖੜ੍ਹੇ ਨੌਜਵਾਨ ਗੁਰਵਿੰਦਰ ਭੀਖੀ ਨੇ ਵੜਿੰਗ ਨੂੰ ਸਵਾਲ ਕਰਨਾ ਚਾਹਿਆ।ਵੜਿੰਗ ਨੇ ਵੀ ਦਲੇਰੀ ਦਿਖਾਈ ਤੇ ਨੌਜਵਾਨ ਦੇ ਸ਼ੰਕੇ ਦੂਰ ਕਰਨ ਲਈ ਰੁਕ ਗਏ।ਸ਼ਾਇਦ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਨੌਜਵਾਨ ਕੀ ਪੁੱਛਣ ਵਾਲਾ ਹੈ ਤੇ ਇਹ ਸਾਰਾ ਮਾਮਲਾ ਵੀਡੀਓ `ਚ ਰਿਕਾਰਡ ਹੋ ਗਿਆ।
           ਨੌਜਵਾਨ ਨੇ ਰਾਜਾ ਵੜਿੰਗ ਨੂੰ ਕਾਂਗਰਸ ਦੀ ਘਰ-ਘਰ ਨੌਕਰੀ ਮੁਹਿੰਮ `ਤੇ ਸਵਾਲ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਪੰਜਾਬ `ਚ ਕੁੱਲ 40 ਲੱਖ ਮੁਲਾਜ਼ਮ ਹਨ ਤੇ ਅਸੀਂ ਸਾਢੇ ਪੰਜ ਲੱਖ ਰੁਜ਼ਗਾਰ ਦਿੱਤਾ।ਇਸ `ਤੇ ਨੌਜਵਾਨ ਨੇ ਕਿਹਾ ਕਿ ਤੁਸੀਂ ਗ਼ਲਤ ਹੋ ਸਾਨੂੰ ਨੌਕਰੀ ਨਹੀਂ ਮਿਲੀ, ਇਸ ਲਈ ਦਿਹਾੜੀ `ਤੇ ਜਾਣਾ ਪੈਂਦਾ ਹੈ ਤੇ ਇਹ ਵੀ ਨਹੀਂ ਪਤਾ ਕਿ ਅੱਜ ਦਿਹਾੜੀ ਮਿਲੇਗੀ ਕਿ ਨਹੀਂ।ਗੁਰਵਿੰਦਰ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ 2500 ਰੁਪਏ ਬੇਰੁਜ਼ਗਾਰੀ ਭੱਤਾ ਮਿਲੇਗਾ, ਪਰ ਉਹ ਵੀ ਨਾ ਮਿਲਿਆ।ਨੌਜਵਾਨ ਦੇ ਬੇਬਾਕ ਅੰਦਾਜ਼ `ਤੇ ਰਾਜਾ ਵੜਿੰਗ ਲਾਜਵਾਬ ਹੋ ਗਏ।ਫਿਰ ਵੜਿੰਗ ਨੇ ਨੌਜਵਾਨ ਤੋਂ ਉਸ ਦੀ ਵਿੱਦਿਅਕ ਯੋਗਤਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬਾਰ੍ਹਵੀਂ ਪਾਸ ਹੈ ਤੇ ਮਹਿੰਗੇ ਪ੍ਰਾਈਵੇਟ ਕਾਲਜਾਂ `ਚ ਅੱਗੇ ਨਹੀਂ ਪੜ੍ਹਨ ਦੀ ਉਸ ਵਿੱਚ ਸਮਰੱਥਾ ਨਹੀਂ ਹੈ।ਵੜਿੰਗ ਨੇ ਨੌਜਵਾਨ ਤੋਂ ਇਹ ਕਹਿ ਕੇ ਆਪਣਾ ਖਹਿੜਾ ਛੁਡਾਇਆ ਕਿ ਉਨ੍ਹਾਂ ਪੂਰੇ ਬਾਜ਼ਾਰ ਵਿੱਚ ਜਾਣਾ ਹੈ ਤੇ ਲੋਕ ਦੁਕਾਨਾਂ ਬੰਦ ਕਰ ਜਾਣਗੇ। ਬੇਵੱਸ ਹੋਏ ਵਿਧਾਇਕ ਵੜਿੰਗ ਨੇ ਨੌਜਵਾਨ ਗੁਰਵਿੰਦਰ ਨੂੰ ਹਾਰ ਕੇ ਇਹ ਕਹਿ ਦਿੱਤਾ ਕਿ ਕਾਕਾ ਤੂੰ ਮੇਰਾ ਅੱਧਾ ਘੰਟਾ ਲੈ ਲਿਆ, ਹਾਲਾਂਕਿ ਗੱਲਬਾਤ ਦੀ ਵੀਡੀਓ ਇੱਕ ਮਿੰਟ ਦੀ ਹੀ ਹੈ, ਜੋ ਸੋਸ਼ਲ ਮੀਡੀਆ `ਤੇ ਬਹੁਤ ਵਾਇਰਲ ਹੋ ਰਹੀ ਹੈ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply