Thursday, April 25, 2024

ਪੰਜਾਬੀ ਸੱਥ ਮੈਲਬਰਨ ਵਲੋਂ ਪਹਿਲੇ ਕਵੀ ਦਰਬਾਰ ਦਾ ਆਯੋਜਨ

ਅੰਮ੍ਰਿਤਸਰ/ ਆਸਟ੍ਰੇਲੀਆ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)  – ਪੰਜਾਬੀ ਸੱਥ ਮੈਲਬਰਨ ਵਲੋਂ ਪਹਿਲਾ ਪੰਜਾਬੀ ਕਵੀ ਦਰਬਾਰ, ਸੱਥ ਦੀ ਸੇਵਾਦਾਰ ਕੁਲਜੀਤ PUNJ2504201914ਕੌਰ ਗ਼ਜ਼ਲ ਦੇ ਗ੍ਰਹਿ ਵਿਖੇ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਲੇਖਕ ਤੇ ਬੁਲਾਰੇ ਅਤੇ ਆਸਟ੍ਰੇਲੀਅਨ ਪੰਜਾਬੀ ਸੱਥ ਦੇ ਸਰਪ੍ਰਸਤ ਗਿਆਨੀ ਸੰਤੋਖ ਸਿੰਘ ਨੇ ਕੀਤੀ। ਸਟੇਜ ਹੋਣਹਾਰ ਕਵਿੱਤਰੀ ਮਧੂ ਸ਼ਰਮਾ ਨੇ ਸੰਭਾਲੀ।ਇਸ ਪ੍ਰੋਗਰਾਮ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਦੇ ਕਵੀਆਂ ਨੇ ਆਪਣੀਆਂ ਰਚਨਾ ਰਾਹੀਂ ਰੰਗ ਬੰਨੇ।
      PUNJ2504201915  ਗ਼ਜ਼ਲ ਅਤੇ ਉਹਨਾਂ ਦੇ ਪਰਵਾਰ ਵਲੋਂ ਪ੍ਰੇਮ ਸਹਿਤ ਤਿਆਰ ਕੀਤੇ ਗਏ ਰਾਤ ਦੇ ਖਾਣੇ ਉਪਰੰਤ ਕਵੀ ਦਰਬਾਰ ਦੇ ਆਰੰਭ ਵਿੱਚ ਪੰਜਾਬੀ ਸੱਥ ਮੈਲਬਰਨ ਦੇ ਸੰਚਾਲਕ ਬਿਕਰ ਬਾਈ ਨੇ ਸਭ ਕਵੀਆਂ ਅਤੇ ਵਿਦਵਾਨ ਸਰੋਤਿਆਂ ਦਾ ਸੁਆਗਤ ਕਰਦਿਆਂ ਸਾਰਿਆਂ ਨੂੰ `ਜੀ ਆਇਆਂ` ਆਖਿਆ।
ਇਸ ਤੋਂ ਬਾਅਦ ਵੱਖ-ਵੱਖ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਪਾਸੋਂ ਵਾਹ-ਵਾਹ ਖੱਟੀ। ਪ੍ਰੋਗਰਾਮ ਦੇ ਅੰਤ ਵਿਚ ਕੁਲਜੀਤ ਕੌਰ ਗ਼ਜ਼ਲ ਦਾ ਨਵਾਂ ਗ਼ਜ਼ਲ ਸੰਗ੍ਰਹਿ `ਇਹ ਪਰਿੰਦੇ ਸਿਆਸਤ ਨਹੀਂ ਜਾਣਦੇ` ਵੀ ਲੋਕ ਅਰਪਣ ਕੀਤਾ ਗਿਆ।
           ਪੰਜਾਬੀ ਸੱਥ ਵਲੋਂ ਕੀਤੇ ਗਏ ਇਸ ਪਹਿਲ ਪਲੇਠੀ ਦੇ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਵਾਲੇ ਲੇਖਕਾਂ ਤੇ ਬੁਧੀਜੀਵੀਆਂ ਵਿੱਚ ਗਿਆਨੀ ਸੰਤੋਖ ਸਿੰਘ, ਹਰਪ੍ਰੀਤ ਸਿੰਘ ਤਲਵੰਡੀ ਖੁੰਮਣ, ਮਧੂ ਸ਼ਰਮਾ, ਰਮਾ ਸੇਖੋਂ, ਬਿਕਰਮਜੀਤ  ਸਿੰਘ ਸੇਖੋਂ, ਜੱਸੀ ਧਾਲੀਵਾਲ, ਤੇਜਿੰਦਰ ਭੰਗੂ, ਕੇਵਲ ਸਿੰਘ ਸੰਧੂ, ਗੁਰਜੀਤ ਕੌਰ, ਰੁਪਿੰਦਰ ਸੋਜ਼, ਜਿੰਦਰ ਅਤੇ ਨਿਊਜ਼ੀਲੈਂਡ ਤੋਂ ਪਰਮਜੀਤ ਸਿੰਘ (ਸਨੀ ਸਿੰਘ), ਅਮਰੀਕ ਸਿੰਘ, ਪਰਮਿੰਦਰ ਸਿੰਘ ਪਾਪਾਟੋਏਟੋਏ, ਪ੍ਰਵੇਸ਼  ਕਸ਼ਿਅਪ, ਹਰਜਿੰਦਰ  ਸਿੰਘ ਬਸਿਆਲਾ, ਬਿਕਰਮਜੀਤ  ਸਿੰਘ ਮਟਰਾਂ ਅਤੇ ਗਾਇਕ ਲੱਕੀ ਦਿਓ ਅਤੇ ਭਾਰਤ ਤੋਂ ਚੰਨ ਅਮਰੀਕ ਸ਼ਾਮਲ ਸਨ।
          ਲੇਖਕਾਂ  ਨੇ ਅਧੀ ਰਾਤ ਤਕ ਮਹਿਫ਼ਲ ਜਮਾਈ ਰਖੀ ਤੇ ਸਭ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸੱਥ ਵਿੱਚ ਮੌਜੂਦ ਸਰੋਤਿਆਂ ਨੂੰ ਨਿਹਾਲ ਕੀਤਾ।
ਇਸ ਸ਼ਾਮ ਦੀ ਮਹਿਫ਼ਿਲ ਦੇ ਅੰਤ ਵਿੱਚ ਪੰਜਾਬੀ ਸੱਥ ਮੈਲਬਰਨ ਵਲੋਂ, ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।ਕੁੱਲ ਮਿਲਾ ਕੇ ਪੰਜਾਬੀ ਸੱਥ ਮੈਲਬਰਨ ਦਾ ਇਹ ਪਹਿਲ ਪਲੇਠਾ ਕਵੀ ਦਰਬਾਰ ਪੂਰਨ ਤੌਰ `ਤੇ ਸਫ਼ਲ ਰਿਹਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply