Friday, April 19, 2024

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ — ਦਿੱਲੀ ਕਮੇਟੀ ਨੇ ਸਿੱਖਾਂ ਵਾਸਤੇ ਕੇਂਦਰੀ ਯੂਨਿਵਰਸਿਟੀ ਤੇ ਕਮੇਟੀ ਵਿਚ ਸਿੱਖ ਮੈਂਬਰ ਬਨਾਉਣ ਦੀ ਕੀਤੀ ਮੰਗ

PPN010305
ਨਵੀਂ ਦਿੱਲੀ, 1 ਮਾਰਚ ( ਅੰਮ੍ਰਿਤ ਲਾਲ ਮੰਨਣ)-  ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮੇਟੀ ਵਲੋਂ ਲਿੱਖੇ ਪੱਤਰ ਵਿਚ ਕੇਂਦਰ ਸਰਕਾਰ ਵਲੋਂ ਪ੍ਰਸਤਾਵਿਤ ਪੰਜ ਘੱਟ ਗਿਣਤੀ ਯੂਨਿਵਰਸਿਟੀਆਂ ਵਿਚੋਂ ਇਕ ਯੂਨਿਵਰਸਿਟੀ ਸਿੱਖਾਂ ਨੂੰ ਦੇਣ ਦੇ ਨਾਲ ਹੀ ਕੇਂਦਰੀ ਘੱਟ ਗਿਣਤੀ ਮਸਲਿਆਂ ਦੇ ਮੰਤਰਾਲੇ ਵਲੋਂ ਇਨ੍ਹਾਂ ਯੂਨਿਵਰਸਿਟੀਆਂ ਨੂੰ ਸਥਾਪਿਤ ਕਰਣ ਵਾਸਤੇ ਬਨਾਈ ਗਈ ੭ ਮੈਂਬਰੀ ਕਮੇਟੀ ਵਿਚ ਸਿੱਖ ਕੌਮ ਦਾ ਇਕ ਨੁਮਾਇੰਦਾ ਲੈਣ ਦੀ ਵੀ ਮੰਗ ਕੀਤੀ ਹੈ।
ਦਿੱਲੀ ਕਮੇਟੀ ਦੀ ਚੋਣਾਂ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਦੀ ਸੰਗਤ ਨੂੰ ਕੀਤੇ ਗਏ ਵਾਦਿਆਂ ਵਿਚ ਗੁਰੂ ਤੇਗ  ਬਹਾਦਰ ਸਾਹਿਬ ਜੀ ਦੇ ਨਾਂ ਤੇ ਯੂਨਿਵਰਸਿਟੀ ਬਨਾਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਦਿੱਲੀ ਕਮੇਟੀ ਵਿਚ ਗੈਰ ਰਸਮੀ ਮੁਲਾਕਾਤ ਦੌਰਾਨ ਕੌਮੀ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ਪੋ. ਅਜਾਇਬ ਸਿੰਘ ਨੂੰ ਪ੍ਰਧਾਨ ਮੰਤਰੀ ਨਾਲ ਇਸ ਮਸਲੇ ਤੇ ਆਪ ਦਖਲ ਦੇ ਕੇ ਦਿੱਲੀ ਵਿਚ ਕੇਂਦਰੀ ਸਿੱਖ ਯੂਨਿਵਰਸਿਟੀ ਬਨਾਉਣ ਦਾ ਮਸੌਦਾ ਵੀ ਪੇਸ਼ ਕੀਤਾ। ਸਿੱਖ ਕੌਮ ਨੂੰ ਇਕ ਯੂਨਿਵਰਸਿਟੀ ਦੇਣ ਦੀ ਮੰਗ ਨੂੰ ਤਰਕ ਸੰਗਤ ਦਸਦੇ ਹੋਏ ਜੀ.ਕੇ. ਨੇ ਕੌਮ ਵਲੋਂ ਦੇਸ਼ ਦੇ ਵਾਸਤੇ ਕੀਤੇ ਗਏ ਬਲਿਦਾਨਾ ਦਾ ਜਿਕਰ ਕਰਦੇ ਹੋਏ ਸਿੱਖ ਬੱਚਿਆਂ ਨੂੰ ਉਚ ਸਿੱਖਿਆਂ ਦੇਣ ਵਾਸਤੇ ਇਸ ਨੂੰ ਕੌਮ ਦੀ ਵੱਡੀ ਲੋੜ ਵੀ ਦੱਸਿਆ।ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਵਿਚ 40000 ਵਿਦਿਆਰਥੀਆਂ ਦੇ ਪੜਨ ਦਾ ਦਾਅਵਾ ਕਰਦੇ ਹੋਏ ੧੩ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ, ੫ ਖਾਲਸਾ ਸਹਾਇਤਾ ਪ੍ਰਾਪਤ ਸਕੂਲਾਂ ਅਤੇ 13 ਉੱਚ ਸਿੱਖਿਆਂ ਦੇ ਤਕਨੀਕੀ ਅਤੇ ਵਿਦਿਅਕ ਅਦਾਰਿਆਂ ਦੀ ਵੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਜੀ.ਕੇ ਨੇ ਚਿੱਠੀ ਵਿਚ ਦਿੱਤੀ ਹੈ।
ਕੌਮੀ ਘੱਟ ਗਿਣਤੀ ਕਮੀਸ਼ਨ ਨੂੰ ਜੀ.ਕੇ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਫੀਸ ਮਾਫੀ ਦੀ ਯੋਜਨਾ ਦਾ ਫਾਇਦਾ ਪਹੁੰਚਾਉਣ ਲਈ ਪਰਿਵਾਰਾਂ ਦੀ ਘੱਟੋ-ਘੱਟ ਸਲਾਨਾ ਆਮਦਨ ਦੇ ਢਾਂਚੇ ਨੂੰ ਮੰਹਿਗਾਈ ਨੂੰ ਧਿਆਨ ਵਿਚ ਰੱਖਦੇ ਹੋਏ ੧੦ਵੀਂ ਜਮਾਤ ਤੋਂ ਪਹਿਲੇ ੧ ਲੱਖ ਤੋਂ ੨ ਲੱਖ, ੧੦ਵੀਂ ਜਮਾਤ ਤੋਂ ਬਾਅਦ 2 ਲੱਖ ਤੋਂ 3 ਲੱਖ ਅਤੇ ਮੈਰਿਟ ਦੇ ਆਧਾਰ ਤੇ 2.50 ਲੱਖ ਦੀ ਬਜਾਏ 4 ਲੱਖ ਆਮਦਨ ਨੂੰ ਵੀ ਆਧਾਰ ਬਨਾਉਣ ਦੀ ਸਲਾਹ ਦਿੱਤੀ ਹੈ।ਇਸ ਮੌਕੇ ਕਮੇਟੀ ਦੇ ਜੂਆਇੰਟ ਸਕੱਤਰ ਤੇ ਵਿਧਾਇਕ ਹਰਮੀਤ ਸਿੰਘ ਕਾਲਕਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਮਾਇਨੋਰਟੀ ਅਵੇਅਰਨੈਸ ਸੈਲ ਦੇ ਇੰਚਾਰਜ ਬੀਬੀ ਰਣਜੀਤ ਕੌਰ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply