Thursday, April 25, 2024

ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ

PPN12091409

ਅੰਮ੍ਰਿਤਸਰ, ੧3 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੁੰ ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਸਿੱਧ ਪੰਜਾਬੀ ਭਾਸ਼ਾ ਵਿਗਿਆਨੀ ਡਾ. ਸਿੰਘ ਸੰਘਾ (ਮੁੱਖੀ ਪੰਜਾਬੀ ਵਿਭਾਗ) ਰਿਜਨਲ ਸੈਂਟਰ ਜਲੰਧਰ ਮੁੱਖ ਬੁਲਾਰੇ ਵੱਜੋ ਸ਼ਾਮਲ ਹੋਏੇ।ਪ੍ਰਿੰਸੀਪਲ ਡਾ. ਨੀਲਮ ਕਾਮਰਾ, ਡਾ ਰੁਪਿੰਦਰ ਕੌਰ (ਮੁੱਖੀ ਪੰਜਾਬੀ ਵਿਭਾਗ) ਅਤੇ ਡਾ. ਰਾਣੀ ਨੇ ਉਨਾਂ ਦਾ ਸੁਆਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।ਇਸ ਸੈਮੀਨਾਰ ਵਿਚ ਡਾ. ਸੰਘਾ ਨੇ ਪੰਜਾਬੀ ਧੁਨੀ ਵਿਗਿਆਨ ਦੇ ਵਿਭਿੰਨ ਪੱਖਾਂ ਉੱਤੇ ਬਹੁਤ ਬਰੀਕੀ ਨਾਲ ਚਾਨਣਾ ਪਾਇਆ। ਉਨਾਂ ਦੇ ਮੁੱਲਵਾਨ ਵਿਚਾਰ ਵਿਦਿਆਰਥਣਾ ਲਈ ਬਹੁਤ ਫਾਇਦੇਮੰਦ ਸਾਬਿਤ ਹੋਏ।ਉਨਾਂ ਨੇ ਵਿਦਿਆਰਥਣਾ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਨੇ ਵਿਦਿਆਰਥਣਾ ਦੇ ਭਾਸ਼ਾ ਵਿਗਿਆਨ ਸੰਬੰਧੀ ਅਨੇਕਾਂ ਤਰ੍ਹਾਂ ਸੰਦੂਰ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਹਾਜ਼ਰ ਸਨ ਅਤੇ ਮੰਚ-ਸੰਚਾਲਨ ਮੈਡਮ ਮਨਪ੍ਰੀਤ ਬੁੱਟਰ ਨੇ ਬਾਖੂਬੀ ਨਿਭਾਇਆ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply