Friday, April 19, 2024

ਕੰਵਲਦੀਪ ਵਧਵਾ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਵਲੋਂ ਉਸ ਦੇ ਘਰ ਜਾ ਕੇ ਸਨਮਾਨਿਤ

ਕੰਵਲ ਵਧਵਾ ਸਿਫਰ ਖਾਬ ਕੋਲ ਹੈ 205 ਦੇਸ਼ਾਂ ਦੀ ਕਰੰਸੀ ਤੇ ਹੋ ਅਦਭੁੱਤ ਖਜਾਨਾ

PPN14091413

ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ 12 ਸਾਲਾਂ ਤੋਂ ਤੋਂ ਦੇਸ਼ੀ ਵਿਦੇਸ਼ੀ ਕਰੰਸੀ ਇਕੱਠੀ ਕਰਨ ਦਾ ਸ਼ੌਂਕ ਰੱਖਣ ਵਾਲੇ ਕੰਵਲਦੀਪ ਵਧਵਾ ਨੂੰ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਦੁਆਰਾ ਉਸ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰੇਵਰਨ ਜਾਰਜ ਸੀ ਮਸੀਹ ਨੇ ਕਿਹਾ ਕਿ ਇਹ ਬੜੇ ਗੋਰਵ ਦੀ ਗੱੱਲ ਹੈ ਕਿ ਦੇਸ਼ ਦੀ ਸੱਭਿਆਤਾ ਨੂੰ ਸੰਭਾਲਣ ਲਈ ਨੋਜਵਾਨ ਪੀੜੀ ਸਾਹਮਣੇ ਆ ਰਹੀ ਹੈ । ਉਨ੍ਹਾਂ ਆਪਣੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਕੰਵਲਦੀਪ ਦੇ ਘਰ ਜਾ ਕੇ ਅਵਾਰਡ ਆਫ ਆਨਰ ਨਾਲ ਉਸ ਨੂੰ ਨਵਾਜਿਆ ਅਤੇ ਇਸ ਲਈ ਉਸ ਦੇ ਪਿਤਾ ਪ੍ਰਿਥੀ ਵਧਵਾ (ਬੈਂਕ ਕੈਸ਼ੀਅਰ ਐਸ.ਬੀ.ਓ.ਪੀ), ਮਾਤਾ ਸਵਰਨਾ ਵਧਵਾ (ਸਰਕਾਰੀ ਅਧਿਆਪਕਾ), ਭਰਾ ਹਸਨ ਤੇ ਹਰਮਨ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੰਵਲ ਨੇ ਇਕੱਲਾ ਆਪਣੇ ਮਾਤਾ ਪਿਤਾ ਦਾ ਨਾਮ ਹੀ ਨਹੀ ਰੋਸ਼ਨ ਕੀਤਾ ਬਲਕਿ ਇਸ ਤਰ੍ਹਾਂ ਦੇ ਉਪਰਾਲੇ ਨਾਲ ਉਸਨੇ ਲੌਕਾਂ ਨੂੰ ਸੱਭਿਅਤਾ ਅਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ ਅਤੇ ਪੂਰੇ ਬਠਿੰਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ।ਉਨ੍ਹਾਂ ਕਿਹਾ ਕਿ ਕੰਵਲਦੀਪ ਇਸ ਸਮੇਂ ਇੱਕ ਇੰਂਗਲਿਸ਼ ਅਖਬਾਰ ਦਾ ਸਬ-ਅਡੀਟਰ ਹੈ ਅਤੇ ਉਹ ਆਪਣੇ ਰੁਝੇਵੇਂ ਭਰੇ ਕੰਮ ਦੇ ਬਾਵਜੂਦ ਸਮਾਂ ਕੱਢ ਕੇ 205 ਦੇਸ਼ਾਂ ਵਿਦੇਸ਼ਾਂ ਦੀ ਕਰੰਸੀ ਇਕੱਠੀ ਕਰ ਲਈ ਹੈ ਜੋ ਕਿ ਇੱਕ ਬਹੁਤ ਮਾਨ ਵਾਲੀ ਗੱਲ ਹੈ । ਕੰਵਲ ਵਧਵਾ ਕੋਲ 205 ਦੇਸ਼ਾਂ ਵਿਦੇਸ਼ਾਂ ਦੀ ਕਰੰਸੀ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਿੱਕੇ, ਸੰਨ 1616 ਦੇੇ 786 ਦੇ ਮੁਸਲਿਮ ਰਾਜ ਦੇ ਸਿੱਕੇ, ਮਹਾਰਾਣੀ ਵਿਕਟੋਰੀਆ, ਸਨਾਤਨ ਧਰਮ ਦੇ ਦੇਵੀ ਦੇਵਤਾਵਾਂ ਦੇ ਸਿੱਕੇ, ਰਾਜਸਥਾਨ ਦੇ ਰਾਜਾ ਸਵਾਈ ਮਾਨ ਸਿੰਘ, ਨੇਪੋਲੀਅਨ, ਗੁਰੁ ਨਾਨਕ ਦੇਵ ਜੀ ਦੇ ਅਤੇ ਰਾਮ ਦਰਬਾਰ ਦੇ ਸਿੱਕੇ, ਪੁਰਾਣੇ 10, 100, 500 ਰੁ: ਦੇ ਨੋਟ,ਰ ੂਸ ਦੇਸ਼ ਦੇ 100 ਸਾਲ ਪੁਰਾਣੇ 5 ਤੋਂ 10,000 ਰੁ: ਤੱਕ ਦੇ ਨੋਟਾਂ ਦਾ ਅਦਭੁੱਤ ਖਜਾਨਾ ਹੈ।ਇਸ ਤੋਂ ਇਲਾਵਾ ਕੰਵਲ ਕੋਲ 1947 ਤੋਂ ਪਹਿਲਾਂ ਦੇ ਭਾਰਤੀ ਸਿੱਕੇ, ਨੋਟ, 786 ਸੀਰੀਜ ਦੇ ਹਜ਼ਾਰਾ ਨੋਟਾਂ ਦੀ ਕਲੈਕਸ਼ਨ ਦੇ ਨਾਲ-ਨਾਲ 10,00000 (ਦਸ ਲੱਖ), 666666, 999999, 000002/3/4/5/6 ਆਦਿ ਸੀਰੀਜ ਦੇ ਅਦਭੁੱਤ ਨੰਬਰਾਂ ਵਾਲੇ ਨੋਟ ਵੀ ਹਨ।ਇਸ ਤੋਂ ਇਲਾਵਾ 100 ਤੋਂ ਅਧਿਕ ਦੇਸ਼ਾਂ ਦੀ ਡਾਕ ਟਿਕਟਾਂ, ਪੁਰਾਣੇ ਗਰਾਮੋ ਫੋਨ, ਪੁਰਾਣੇ ਸਮੇਂ ਦਾ ਬਹੁਤ ਸਾਰਾ ਸਮਾਨ, ਚੰਡੀਗੜ ਵਿੱਚ ਫੈਸ਼ਨ ਡਿਜਾਇਨ ਦੀ ਪੜ੍ਹਾਈ ਦੇ ਦੋਰਾਨ ਕੰਵਲ ਕੋਲ ਚੰਡੀਗੜ ਦੇ ਹਰੇਕ ਸੈਕਟਰ ਦੀ 786 ਨੰਬਰ ਵਾਲੀ ਪਾਰਕਿੰਂਗ ਟਿਕਟਾਂ ਵੀ ਮੋਜੂਦ ਹਨ । ਕੰਵਲ ਵਧਵਾ ਸਿਫਰ ਖਾਬ ਨੇ ਦੱਸਿਆ ਕਿ ਉਸ ਨੂੰ ਕਈ ਸਿੱਕਿਆਂ ਦੀ ਆਫਰ ਵੀ ਚੁੱਕੀ ਹੈ ਅਤੇ ਉਹ ਹੁਣ ਤੱਕ ਇਨ੍ਹਾਂ ਉੱਤੇ 7 ਲੱਖ ਰੁਪਏ ਖਰਚ ਕਰ ਚੁੱਕਿਆ ਹੈ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply