Saturday, April 20, 2024

ਜ਼ਿਲ੍ਹਾ ਫਾਜਿਲਕਾ ਦੇ 357 ਪਿੰਡਾਂ ਦਾ ਜ਼ਮੀਨੀ ਰਿਕਾਰਡ ਹੋਇਆ ਆਨਲਾਈਨ

ਫਰਦ ਕੇਂਦਰ ਕਿਸਾਨਾਂ ਲਈ ਸਿੱਧ ਹੋ ਰਹੇ ਹਨ ਵਰਦਾਨ – ਬਰਾੜ

PPN23091410
ਫਾਜਿਲਕਾ, 23 ਸਤੰਬਰ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਰਿਕਾਰਡ ਨੂੰ ਕੰਪਿਊਟ੍ਰੀਕ੍ਰਿਤ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਜਮੀਨ ਦੇ ਰਿਕਾਰਡ ਦੀ ਨਕਲ ਫਰਦ ਕੇਂਦਰਾਂ ਤੋਂ ਦੇਣ ਲਈ ਆਰੰਭਿਆ ਪ੍ਰੋਜੈਕਟ ਆਪਣੀ ਸੰਪੂਰਨਤਾ ਵੱਲ ਵੱਧ ਰਿਹਾ ਹੈ। ਜ਼ਿਲ੍ਹਾ ਫਾਜਿਲਕਾ ਦੀਆਂ ਸਾਰੀਆਂ 340 ਦਿਹਾਤੀ ਪਿੰਡ ਇਕਾਈਆਂ ਦਾ ਮਾਲ ਰਿਕਾਰਡ ਆਨਲਾਈਨ ਹੋ ਚੁੱਕਾ ਹੈ ਜਦ ਕਿ ਸ਼ਹਿਰੀ ਅਤੇ ਦਿਹਾਤੀ ਮਿਲਾ ਕੇ ਜ਼ਿਲ੍ਹੇ ਦੀਆਂ ਕੁੱਲ 362 ਪਿੰਡ ਇਕਾਈਆਂ ਵਿਚੋਂ ਕੇਵਲ 5 ਦਾ ਕੰਮ ਪ੍ਰਗਤੀ ਅਧੀਨ ਹੈ ਜੋ ਕਿ ਜਲਦ ਮੁਕੰਮਲ ਹੋ ਜਾਵੇਗਾ ਜਿਸ ਤੋਂ ਬਾਅਦ ਇਹ ਵੀ ਆਨ ਲਾਈਨ ਹੋ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜਿਲਕਾ ਤਹਸੀਲ ਦੇ 22 ਸ਼ਹਿਰੀ ਅਤੇ 340 ਦਿਹਾਤੀ ਪਿੰਡਾਂ ਵਿਚੋਂ 357 ਪਿੰਡਾਂ ਦਾ ਰਿਕਾਰਡ ਆਨਲਾਈਨ ਹੋ ਚੁੱਕਾ ਹੈ।ਇਸੇ ਤਰਾਂ ਅਰਨੀਵਾਲਾ ਸਬ ਤਹਸੀਲ ਦੇ ਸਾਰੇ 37 ਪਿੰਡ, ਸਬ ਤਹਸੀਲ ਖੂਈਆਂ ਸਰਵਰ ਦੇ ਸਾਰੇ 20 ਪਿੰਡ, ਸਬਤਹਸੀਲ ਸੀਤੋ ਗੁਨੋ ਦੇ ਸਾਰੇ 13 ਪਿੰਡਾਂ ਦਾ ਜਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਜਦ ਕਿ ਫਾਜਿਲਕਾ ਤਹਸੀਲ ਦੇ 11 ਸ਼ਹਿਰੀ ਅਤੇ 102 ਦਿਹਾਤੀ ਪਿੰਡਾਂ ਵਿਚੋਂ 112 ਦਾ ਅਤੇ ਅਬੋਹਰ ਤਹਸੀਲ ਦੇ 5 ਸ਼ਹਿਰੀ ਅਤੇ 40 ਦਿਹਾਤੀ ਪਿੰਡਾਂ ਵਿਚੋਂ 42 ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ।ਜਲਾਲਾਬਾਦ ਤਹਿਸੀਲ ਦੇ 4 ਸ਼ਹਿਰੀ ਅਤੇ 130 ਦਿਹਾਤੀ ਪਿੰਡਾਂ ਵਿਚੋਂ 133 ਪਿੰਡਾਂ ਦਾ ਜਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ ।
ਸ: ਬਰਾੜ ਨੇੇ ਦੱਸਿਆ ਕਿ ਜ਼ਿਲ੍ਹੇ ਵਿਚ ਫਾਜਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ ਸੇਖ ਸੁਭਾਨ, ਖੁਈਆਂ ਸਰਵਰ ਅਤੇ ਸੀਤੋ ਗੁਣੋ ਵਿਚ ਫ਼ਰਦ ਕੇਂਦਰ ਚੱਲ ਰਹੇ ਹਨ।ਇੰਨ੍ਹਾਂ ਫਰਦ ਕੇਂਦਰਾਂ ਤੋਂ ਚਾਲੂ ਸਾਲ ਦੇ ਜਨਵਰੀ ਤੋਂ ਜੁਲਾਈ ਮਹੀਨੇ ਦੌਰਾਨ 1 ਲੱਖ 20 ਹਜਾਰ 535 ਫਰਦਾਂ ਜਾਰੀ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ  ਜ਼ਮੀਨੀ ਰਿਕਾਰਡ ਆਨ ਲਾਈਨ ਹੋਣ ਨਾਲ ਮਾਲ ਵਿਭਾਗ ਦੇ ਕੰਮ ਕਾਜ ਵਿਚ ਤੇਜੀ ਅਤੇ ਪਾਰਦਰਸ਼ਤਾ ਆਈ ਹੈ ਅਤੇ ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰੇਸਾਨੀ ਦੇ ਉਨ੍ਹਾਂ ਦੀ ਜ਼ਮੀਨ ਜਾਇਦਾਦ ਸਬੰਧੀ ਰਿਕਾਰਡ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਆਪਦਾ ਰਿਕਾਰਡ ਕਿਸੇ ਵੀ ਸਮੇਂ ਆਨਲਾਈਨ ਵੀ ਚੈਕ ਕਰ ਸਕਦੇ ਹਨ।ਜਿਸ ਸਬੰਧੀ ਵਿਭਾਗ ਵੱਲੋ ਇਕ ਵੈਬ ਸਾਈਟ ਾਂਾਂਾਂ.ਫਲ਼੍ਰਸ਼.ੌ੍ਰਘ  ਜਾਰੀ ਕੀਤੀ ਹੋਈ ਹੈ।ਇਸ ਵੈਬ ਸਾਈਟ ਤੇ  ਲੋਕ ਜ਼ਮੀਨੀ ਰਿਕਾਰਡ ਚੈਕ ਕਰਨ ਤੋ ਇਲਾਵਾ ਰਿਕਾਰਡ ਸਬੰਧੀ ਸੋਧ ਲਈ ਫੀਡ ਬੈਕ ਵੀ ਦਰਜ ਕਰਵਾ ਸਕਦੇ ਹਨ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply