Friday, April 19, 2024

ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਪੰਜਾਬ ਦੇ ਸੁਖਵਿੰਦਰ ਛਿੰਦਾ ਜਨਰਲ ਸਕੱਤਰ ਤੇ ਸ਼ੈਲਿੰਦਰ ਸਿੰਘ ਬਣੇ ਮੀਤ ਪ੍ਰਧਾਨ

PPN23091413
ਫਾਜਿਲਕਾ, 23 ਸਤੰਬਰ (ਵਿਨੀਤ ਅਰੋੜਾ) –  ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਫਾਜ਼ਿਲਕਾ ਨੇ ਪੰਜਾਬ ਇਕਾਈ ਦਾ ਵਿਸਥਾਰ ਕਰਦਿਆਂ ਪੰਜਾਬ ਇਕਾਈ ਦੇ ਆਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।
ਪੰਜਾਬ ਪ੍ਰਧਾਨ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਵੱਲੋਂ ਬੀਤੇ ਦਿਨੀਂ ਭੰਗ ਕੀਤੀ ਪੰਜਾਬ ਇਕਾਈ ਦੇ ਮੈਂਬਰਾਂ ਦੀ ਸੂਚੀ ਦੁਬਾਰਾ ਜਾਰੀ ਕੀਤੀ ਗਈ ਹੈ। ਸੂਚੀ ਵਿਚ ਛੇ ਮੈਂਬਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇਕਾਈ ਵਿਚ ਮੀਤ ਪ੍ਰਧਾਨ ਸ਼ੈਲੇਂਦਰ ਸਿੰਘ ਸ਼ੈਲੀ, ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦਾ, ਸਕੱਤਰ ਰਾਜੇਸ਼ ਸ਼ਰਮਾ ਬੰਟੀ, ਖਜਾਨਚੀ ਨਰੇਸ਼ ਕਾਮਰਾ ਅਤੇ ਬਲਰਾਜ ਸਿੰਘ ਨੂੰ ਮੀਡੀਆ ਇੰਚਾਰਜ਼ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਐਡਵੋਕੇਟ ਰਾਜੇਸ਼ ਕਸਰੀਜਾ ਨੂੰ ਲੀਗਲ ਸੈਲ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੈ।ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਬਾਰੇ ਹੋਰ ਦਸਦਿਆਂ ਹਰਮੀਤ ਸਿੰਘ ਨੇ ਦੱਸਿਆ ਕਿ ਕਮੇਟੀ ਦਾ ਪੰਜਾਬ ਭਰ ਵਿਚ ਵਿਸਥਾਰ ਕੀਤਾ ਜਾਵੇਗਾ, ਜਿਸ ਲਈ ਜਲਦ ਹੀ ਪੰਜਾਬ ਆਹੁਦੇਦਾਰਾਂ ਤੇ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਪ੍ਰਧਾਨਾਂ ਤੇ ਆਹੁਦੇਦਾਰਾਂ ਦੀ ਸੂਚੀ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ। ਪੰਜਾਬ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਕਮੇਟੀ ਪੰਜਾਬ ਭਰ ਵਿਚ ਵਧੀਆ ਤੇ ਸੁਚਾਰੂ ਤਰੀਕੇ ਨਾਲ ਕੰਮ ਕਰੇਗੀ ਅਤੇ ਸਮਾਜ ਸੇਵਾ ਦੇ ਨਾਲ ਨਾਲ ਪੰਜਾਬ ਭਰ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਵਿਚ ਹੋ ਰਹੀ ਭ੍ਰਿਸ਼ਟਾਚਾਰੀ ਵਿਰੁੱਧ ਲੜੇਗੀ ਅਤੇ ਲੋਕਾਂ ਨੂੰ ਨਿਆਂ ਦਿਵਾਉਣ ਵਿਚ ਭਰਪੂਰ ਸਹਿਯੋਗ ਕਰੇਗੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply