Thursday, March 28, 2024

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੈਂਪ ਵਿੱਚ ਕੀਤੀ 74 ਬੱਚਿਆਂ ਦੀ ਸ਼ਨਾਖਤ

ਜਲਾਲਾਬਾਦ ਵਿਚ ਸਰਵ ਸਿਖਿਆ ਅਭਿਆਨ ਵੱਲੋਂ ਲਗਾਇਆ ਗਿਆ ਕੈਂਪ

ਜਲਾਲਾਬਾਦ ਦੇ ਬੀਆਰਸੀ ਹਾਲ ਵਿਚ ਕੈਂਪ ਦੌਰਾਨ ਹਾਜ਼ਰ ਸਿਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ।
ਜਲਾਲਾਬਾਦ ਦੇ ਬੀਆਰਸੀ ਹਾਲ ਵਿਚ ਕੈਂਪ ਦੌਰਾਨ ਹਾਜ਼ਰ ਸਿਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ।

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਸਰਵ ਸਿਖਿਆ ਅਭਿਆਨ ਅਥਾਰਿਟੀ ਦੇ ਆਈਈਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਲਈ ਲਗਾਏ ਜਾਣ ਵਾਲੇ ਮੈਡੀਕਲ ਅਸੈਸਮੈਂਟ ਕੈਂਪਾਂ ਦੀ ਲੜੀ ਵਿਚ ਜਲਾਲਾਬਾਦ ਦੇ ਬੀਪੀਈਓ ਦਫਤਰ ਦੇ ਬੀਆਰਸੀ ਹਾਲ ਵਿਚ ਜਿਲ੍ਹਾ ਫਾਜ਼ਿਲਕਾ ਦਾ ਦੂਜਾ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸਿਖਿਆ ਬਲਾਕ ਜਲਾਲਾਬਾਦ ਇਕ, ਦੋ ਅਤੇ ਗੁਰੂਹਰਸਹਾਏ 3 ਦੇ 6 ਤੋਂ 14 ਸਾਲ ਦੇ ਸਕੂਲ ਪੜਦੇ ਅਤੇ ਸਕੂਲ ਤੋਂ ਵਿਰਵੇ ਅਤੇ 9 ਤੋਂ 12 ਸਰਕਾਰੀ/ਏਡਿਡ ਸਕੂਲਾਂ ਵਿਚ ਪੜਦੇ 74 ਲੋੜਵੰਦ ਬੱਚਿਆ ਨੂੰ ਸਰਵ ਸਿਖਿਆ ਅਭਿਆਨ ਵੱਲੋਂ ਸਹਾਇਤਾ ਸਮੱਗਰੀ ਤੇ ਸਹਾਇਕ ਉਪਕਰਨ ਦੇਣ ਲਈ ਉਨ੍ਹਾਂ ਦੀ ਸ਼ਨਾਖਤ ਕੀਤੀ ਗਈ। ਕੈਂਪ ਵਿਚ ਜਿਲ੍ਹਾ ਕੋਆਰਡੀਨੇਟਰ ਆਈਈਡੀ ਨਿਸ਼ਾਂਤ ਅਗਰਵਾਲ, ਰਾਜੀਵ ਚਗਤੀ ਅਤੇ ਰੂਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਓਮ ਪ੍ਰਕਾਸ਼ ਥਿੰਦ ਅਤੇ ਮੈਡਮ ਕਮਲਾ ਦੇਵੀ ਨੇ ਦੱਸਿਆ ਕਿ ਸ਼ਨਾਖਤ ਕੀਤੇ ਗਏ ਬੱਚਿਆ ਵਿਚੋਂ 15 ਟ੍ਰਾਈ ਸਾਇਕਲ, 15 ਵ੍ਹੀਲ ਚੇਅਰ, 20 ਐਮਆਰ ਕਿੱਟਾਂ, 26 ਕੈਲਿਪਰਸ ਅਤੇ 13 ਰੋਲੇਟਰਸ ਦੇਣ ਲਈ ਸ਼ਨਾਖਤ ਕੀਤੀ ਗਈ। ਇਨ੍ਹਾਂ ਵਿਚੋਂ 1 ਵਿਦਿਆਰਥੀ ਦੀ ਸਰਜ਼ਰੀ ਅਤੇ 4 ਨੂੰ ਫਿਜੀਓਥੈਰੇਪੀ ਦੇਣ ਲਈ ਪਛਾਣ ਕੀਤੀ ਗਈ ਹੈ। ਕੈਂਪ ਵਿਚ ਸਿਹਤ ਵਿਭਾਗ ਵੱਲੋਂ ਹੱਡੀ ਰੋਗ ਮਾਹਰ ਡਾ. ਵਿਜੇ ਅਰੋੜਾ, ਡਾ. ਸ਼ੈਲੇਂਦਰ ਸਿੰਘ ਅਤੇ ਫੀਜੀਓਥੈਰੇਪਿਸਟ ਡਾ. ਮਨੁਜ ਦੂਮੜਾ ਨੇ ਆਪਣੀਆਂ ਸੇਵਾਵਾਂ ਦਿਤੀਆਂ । ਇਸ ਮੌਕੇ ਅਲਿਮਕੋ ਕਾਨਪੁਰ ਵੱਲੋਂ ਪੁਨਰਵਾਸ ਅਫਸਰ ਵਿਕਰਮ ਕੁਮਾਰ ਅਤੇ ਵਿਨੇ ਕੁਮਾਰ ਨੇ ਬੱਚਿਆਂ ਦੇ ਬਨਾਵਟੀ ਅੰਗਾਂ ਲਈ ਮਾਪ ਲਏ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਆਰਪੀ ਆਈਈਡੀ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਮਾਹਰਾਂ ਵੱਲੋਂ ਸਿਫਾਰਸ਼ ਕੀਤਾ ਗਿਆ ਸਮਾਨ ਵਿਦਿਆਰਥੀਆਂ ਭਵਿੱਖ ਵਿਚ ਲੱਗਣ ਵਾਲੇ ਸਹਾਇਤਾ ਸਮੱਗਰੀ ਕੈਂਪ ਵਿਚ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵੰਡਿਆਂ ਜਾਵੇਗਾ। ਇਸ ਮੌਕੇ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿਚ ਬੀਆਰਪੀ’ਜ ਸ਼ਗਨ ਲਾਲ ਗਾਬਾ, ਚੰਦਰ ਮੁੱਖ, ਬਲਦੇਵ ਸਿੰਘ, ਵਿਸ਼ਾਲ ਵਿੱਜ, ਨਿਸ਼ਾ ਬਜਾਜ, ਵਿਕਾਸ, ਸੁਰਿੰਦਰ, ਬਲਵਿੰਦਰ ਕੌਰ, ਗੀਤਾ, ਸੁਸ਼ਮਾ, ਇੰਦਰਪਾਲ ਅਤੇ ਰਮੇਸ਼ ਆਦਿ ਨੇ ਵਿਸ਼ੇਸ਼ ਸਹਿਯੋਗ ਦਿਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply