Friday, March 29, 2024

ਅਗਰਵਾਲ ਸਮਾਜ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ

ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਵਿਚ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਸ਼੍ਰੀ ਅਗਰਵਾਲ ਸਭਾ ਦੇ ਆਹੁਦੇਦਾਰ
ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਵਿਚ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਸ਼੍ਰੀ ਅਗਰਵਾਲ ਸਭਾ ਦੇ ਆਹੁਦੇਦਾਰ

ਫਾਜਿਲਕਾ, 25 ਸਿਤੰਬਰ( ਵਿਨੀਤ ਅਰੋੜਾ ) – ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਫਾਜ਼ਿਲਕਾ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੀ ਅਗਰਵਾਲ ਸਭਾ ਦੇ ਕਮਿਊਨਿਟੀ ਹਾਲ ਵਿਚ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਵਿਚ ਸੀਪੀਐਸ ਅਤੇ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਨਾਲ ਸਮਾਗਮ ਦੀ ਪ੍ਰਧਾਨਗੀ ਇੰਜਨੀਅਰ ਵਿਨੋਦ ਗੁਪਤਾ ਨੇ ਕੀਤੀ, ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਅਗਰਵਾਲ ਸਭਾ ਦੇ ਮੀਡੀਆ ਇੰਚਾਰਜ਼ ਸੁਰਿੰਦਰ ਗੋਇਲ ਸ਼ਾਮਲ ਹੋਏ।
ਮਹਾਰਾਜਾ ਅਗਰਸੈਨ ਦੀ 5139 ਜੈਅੰਤੀ ਦੀ ਸ਼ੁਰੂਆਤ ਮਹਾਰਾਜਾ ਅਗਰਸੈਨ ਚੌਂਕ ਤੇ ਮੂਰਤੀ ਨੂੰ ਫੁੱਲਾਂ ਦੀ ਮਾਲਾ ਭੇਂਟ ਕਰਕੇ ਕੀਤੀ। ਉਸ ਤੋਂ ਬਾਅਦ ਸ਼੍ਰੀ ਅਗਰਵਾਲ ਕਮਿਊਨਿਟੀ ਹਾਲ ਵਿਚ ਜੈਅੰਤੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਜ ਦੇ ਬੱਚਿਆਂ ਵੱਲੋਂ ਗਨੇਸ਼ ਵੰਦਨਾ ਤੋਂ ਸ਼ੁਰੂਆਤ ਕਰਕੇ ਫੈਂਸੀ ਡਰੈਸ ਮੁਕਾਬਲਾ, ਡਾਂਸ ਮੁਕਾਬਲਾ ਆਦਿ ਵਿਚ ਭਾਗ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਸੀਪੀਐਸ ਸ਼੍ਰੀ ਸਿੰਗਲਾ ਨੇ ਕਿਹਾ ਕਿ ਅਗਰਵਾਲ ਸਮਾਜ ਵਿਚ ਹਰ ਤਰਾਂ ਦੇ ਕੰਮ ਲਈ ਅੱਗੇ ਆ ਕੇ ਅਤੇ ਵੱਧ ਚੜ੍ਹ ਕੇ ਭਾਗ ਲੈਂਦਾ ਹੈ, ਪਰ ਜੇਕਰ ਕਮੀ ਨਜ਼ਰ ਆਉਂਦੀ ਹੈ, ਤਾਂ ਸਿਰਫ ਰਾਜਨੀਤਿਕ ਖੇਤਰ ਵਿਚ। ਉਨ੍ਹਾਂ ਅਗਰਵਾਲ ਸਮਾਜ ਨੂੰ ਝੰਝੋੜਦਿਆਂ ਕਿਹਾ ਕਿ ਉਹ ਰਾਜਨੀਤਿਕ ਖੇਤਰ ਵਿਚ ਆਪਣੀ ਭਾਗੀਦਾਰੀ ਮਜ਼ਬੂਤ ਕਰਨ ਤੇ ਇਕੱਠੇ ਹੋ ਕੇ ਆਪਣੀ ਦਾਅਵੇਦਾਰੀ ਪੇਸ਼ ਕਰਨ। ਉਨ੍ਹਾਂ ਕਿਹਾ ਮਹਾਰਾਜ ਜੀ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਦੇ ਹੋਇਆ ਆਪਣੇ ਤੋਂ ਕਮਜ਼ੋਰ ਤੇ ਗਰੀਬ ਭਾਈਚਾਰੇ ਦੇ ਹੱਥ ਮਜ਼ਬੂਤ ਕਰਨ ਵਿਚ ਪਿੱਛੇ ਨਹੀਂ ਹੱਟਣਾ ਚਾਹੀਦਾ। ਇਸ ਮੌਕੇ ਵੱਖ-ਵੱਖ ਖੇਤਰਾਂ ਜਿਵੇਂ, ਸਿਖਿਆ, ਖੇਡ ਤੇ ਸ਼੍ਰੀ ਅਗਰਵਾਲ ਸਭਾ ਦੇ ਯੁਵਾ ਅਤੇ ਮਹਿਲਾ ਵਿੰਗ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਵਿਚ ਜਿਲ੍ਹਾ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ, ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਮੀਤ ਪ੍ਰਧਾਨ ਤਰਸੇਮ ਲਾਲ ਅਗਰਵਾਲ, ਜਨਰਲ ਸਕੱਤਰ ਕੈਲਾਸ਼ ਬਾਂਸਲ, ਖਜਾਨਚੀ ਨਰਿੰਦਰ ਅਗਰਵਾਲ, ਸੁਭਾਸ਼ ਗੁਪਤਾ ਟੀਟੂ, ਸਕੱਤਰ ਸੁਰੇਸ਼ ਗੋਇਲ, ਸ਼ਿਵ ਗੋਇਲ, ਅਰੁਣ ਗੁਪਤਾ, ਪੀਆਰਓ ਕਮਲ ਗਰਗ, ਰਾਜ ਕੁਮਾਰ ਗੁਪਤਾ, ਪੰਕਜ ਕਾਂਸਲ, ਅਗਰਵਾਲ ਯੁਵਾ ਮੰਚ ਤੋਂ ਧਰਮਿੰਦਰ ਗੁਪਤਾ, ਦੀਪਕ ਗੋਇਲ, ਵਰਿੰਦਰ ਮਿੱਤਲ, ਸ਼ਿਵਾ ਗਰਗ, ਰੋਹਿਤ ਮਿੱਤਲ, ਭਾਰਤ ਭੂਸ਼ਨ, ਪ੍ਰਬਲ, ਅਜੇ ਗੁਪਤਾ, ਮਹਿੰਲਾ ਵਿੰਗ ਪ੍ਰਧਾਨ ਸੁਮਨ ਅਗਰਵਾਲ, ਊਸ਼ਾ ਗੁਪਤਾ, ਰਿਤੂ ਅਗਰਵਾਲ, ਨਿਸ਼ਾ ਬਾਂਸਲ ਤੋਂ ਇਲਾਵਾ ਅਗਰਵਾਲ ਸਮਾਜ ਦੇ ਮੋਹਤਬਾਰ ਹਾਜ਼ਰ ਸਨ। ਮੰਚ ਸੰਚਾਲਨ ਸਹਾਇਕ ਸਕੱਤਰ ਅਰੁਣ ਗੁਪਤਾ ਅਤੇ ਸੁਨੀਤਾ ਅਗਰਵਾਲ ਨੇ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply