Thursday, April 25, 2024

ਨਵਰਾਤਰੇ ਦੇ ਸ਼ੂਭ ਮੌਕੇ ਤੇ ਸ਼੍ਰੀ ਵੱਡਾ ਹਨੂਮਾਨ ਮੰਦਰ ਲੰਗੂਰ ਹੋਏ ਨਸਮਸਤਕ

ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਰਵਾਰਤਰਿਆਂ ਮੌਕੇ ਤੇ ਲੱਗਾ ਲੰਗੂਰ ਮੇਲਾ

PPN250914028

ਅੰਮ੍ਰਿਤਸਰ, 25 ਸਤੰਬਰ (ਰਾਜਨ ਮਹਿਰਾ) – ਹਿੰਦੂ ਤੀਰਥ ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਵਰਾਤਰਿਆ ਦੇ ਸ਼ੂਭ ਮੌਕੇ ਤੇ ਸ਼ਰਧਾਲੂ ਭਾਰੀ ਇੱਕਠ ਵਿੱਚ ਨਸਮਸਤਕ ਹੋਏ।ਨਵਰਤਾਰਿਆਂ ਦੇ ਸ਼ੂਭ ਮੌਕੇ ਤੇ ਲੋਕਾਂ ਵਲੋਂ ਮੰਗੀਆਂ ਗਈਆਂ ਮੰਨਤਾ ਪੁਰੀਆਂ ਹੋਣ ਤੇ ਸ਼ਰਧਾਲੂ ਆਪਣੇ ਬੱਚਿਆ ਨੂੰ ਲੰਗੂਰ ਬਣਾਊਣ ਲਈ ਦੂਰਗਿਆਣਾ ਤੀਰਥ ਪਹੁੰਚੇ।ਭਾਰੀ ਇੱਕਠ ਵਿੱਚ ਸੰਗਤਾਂ ਨੇ ਛੋਟੇ ਤੋਂ ਵੱਡੇ ਬੱਚਿਆ ਤੱਕ ਲੰਗੂਰ ਬਣਾਊਣ ਲਈ ਸਵੇਰੇ ਤੋਂ ਹੀ ਦੂਰਗਿਆਣਾ ਮੰਦਰ ਵਿੱਚ ਇਸ਼ਨਾਨ ਕਰ ਪੂਜਾ ਕਰਕੇ ਲੰਗੂਰ ਦੀ ਵਰਦੀ ਪਾ ਕੇ ਸ਼੍ਰੀ ਵੱਡਾ ਹਨੂਮਾਨ ਮੰਦਰ ਵਿੱਚ ਬਜਰੰਗ ਬਲੀ ਦੇ ਚਰਨਾ ਵਿੱਚ ਮੱਥਾ ਟੇਕ ਕੇ ਪ੍ਰਰੀਕਰਮਾ ਕਰ ਕੇ ਹਾਜਰਿਆਂ ਭਰੀਆਂ।ਇਸ ਲੰਗੂਰ ਮੇਲੇ ਵਿੱਚ ਵੱਖ-ਵੱਖ ਕਸਬਿਆ, ਸ਼ਹਿਰਾਂ ਅਤੇ ਦੂਸਦੇ ਦੇਸ਼ਾ ਵਿੱਚੋ ਲੋਕ ਹਾਜਰ ਹੋਏ।ਲੰਗੂਰ ਮੇਲੇ ਵਿੱਚ ਲੋਕਾਂ ਵਲੋਂ ਅੋਲਾਦ ਨਾਂ ਹੋਣ ਤੇ ਮੰਗੀ ਗਈ ਮੰਨਤ, ਕਿ ਘਰ ਦੇ ਵਿੱਚ ਲੜਕਾ ਹੋਵੇਗਾ ਜਾਂ ਲੜਕੀ ਹੋਣ ਤੇ ਉਸ ਨੂੰ ਲੰਗੂਰ ਬਣਾ ਕੇ ਲੋਕ ਆਪਣੀਆਂ  ਸੂਖਨਾ ਪੁਰੀਆਂ  ਕਰ ਰਹੇ ਹਨ।ਲੰਗੂਰ ਮੇਲੇ ਵਿੱਚ ਲੋਕਾਂ ਵਲੋਂ ਲੜਕੀਆਂ ਨੂੰ ਵੀ ਭਾਰੀ ਇੱਕਤਰਤਾ ਵਿੱਚ ਲੰਗੂਰ ਬਣਾਇਆ ਗਿਆ।ਮੱਥਾ ਟੇਕਣ ਪਹੁੰਚੇ ਹਾਥੀ ਗੇਟ ਦੇ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਮਨਤ ਮੰਗੀ ਸੀ ਕਿ ਲੜਕੀ ਹੋਵੇ ਜਾਂ ਲੜਕਾ ਉਹ ਆਪਣੇ ਬੱਚਿਆ ਨੂੰ ਲੰਗੂਰ ਬਣਾਊਣਗੇ।ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਮੇਹਰ ਦੇ ਨਾਲ ਉਨ੍ਹਾਂ ਦੇ ਦੋ ਬੱਚੇ ਹਨ ਇਕ ਲੜਕਾ ਰਿਹਾਤ ਅਤੇ ਲੜਕੀ ਰੂਦਰਾਕਸ਼ੀ ਹੈ।ਜਿਨ੍ਹਾਂ ਨੂੰ ਇਸ ਦੂਸਰੇ ਸਾਲ ਲਗਾਤਾਰ ਲੰਗੂਰ ਬਣਾਇਆ ਹੈ।ਉਨ੍ਹਾਂ ਕਿਹਾ ਕਿ ਬਜਰੰਗ ਬਲੀ ਦੇ ਚਰਨਾ ਵਿੱਚ ਮੰਗੀ ਗਈ ਮੰਨਤ ਕਦੀ ਵੀ ਖਾਲੀ ਨਹੀਂ ਜਾਂਦੀ।ਲੱਖਾਂ ਦੀ ਕਨਾਤ ਵਿੱਚ ਲੋਕ ਆਪਣੀਆਂ ਚੌਲੀਆਂ ਭਰ ਕੇ ਜਾਂਦੇ ਹਨ।ਇਸ ਸ਼ੂਭ ਮੌਕੇ ਤੇ ਅੰਮ੍ਰਿਤਸਰ ਦੇ ਮਸ਼ਹੂਰ ਮੀਨੀ ਚੰਚਲ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਭਤੀਜੇ ਨੂੰ ਪਹਿਲੀ ਵਾਰ ਲੰਗੂਰ ਬਣਾ ਕੇ ਮੱਥਾ ਟਕਾਊਣ ਪਹੁੰਚੇ।ਬਹੂਤ ਸਾਰੇ ਲੋਕਾਂ ਵਲੋਂ ਮੰਗੀਆਂ ਗਈਆਂ ਮਨਤਾਂ ਪੂਰੀਆਂ ਹੋਣ ਤੇ ਆਪਣੇ ਬੱਚਿਆ ਨੂੰ ਲੰਗੂਰ ਬਣਾ ਕੇ ਸਵੇਰ ਤੋਂ ਹੀ ਭਾਰੀ ਇੱਕਠ ਵਿੱਚ ਲੋਕਾਂ ਨੇ ਮੱਥਾ ਟੇਕਿਆ ਅਤੇ ਡੋਲ ਦੀ ਥਾਪ ਤੇ ਨੱਚ ਟੱਪ ਕੇ ਬਜਰੰਗ ਬਲੀ ਦੇ ਚਰਨਾ ਵਿੱਚ ਹਾਜਰਿਆਂ ਭਰੀਆਂ।ਇਸ ਸ਼ੂਭ ਨਵਰਾਤਰਿਆ ਤੇ ਲੰਗੂਰ ਸਵੇਰ ਅਤੇ ਸ਼ਾਮ ਨੂੰ ਲੰਗੂਰਾਂ ਦੀ ਵਰਦੀ ਪਾ ਕੇ ਨੰਗੇ ਪੇਰੀ ਮੱਥਾ ਟੇਕਦੇ ਹਨ।ਲੋਕਾਂ ਨੇ ਦੱਸਿਆ ਕਿ ਸਾਰੇ ਨਵਰਾਤਰੇ ਸਵੇਰੇ ਅਤੇ ਸ਼ਾਮ ਨੂੰ ਆਪਣੇ ਬੱਚਿਆ ਨੂੰ ਮੱਥਾ ਟਿਕਾਉਂਦੇ ਹਾਂ ਅਤੇ ਨੋਵਮੀ ਨੂੰ ਬਜਰੰਗ ਬਲੀ ਦੇ ਚਰਨਾ ਵਿੱਚ ਹਾਜਰਿਆਂ ਭਰ ਕੇ ਲੰਗੂਰ ਦੇ ਕਪੜੇ ਉਤਾਰ ਦਿੰਦੇ ਹਾਂ।ਮੰਦਰ ਕਮੇਟੀ ਵਲੋਂ ਆਏ ਸ਼ਰਧਾਲੂਆਂ ਲਈ ਆਪਣੇ ਸੇਵਾਦਾਰ ਲਗਾ ਕੇ ਸ਼ਰਧਾਲੂਆਂ ਦੀ ਦੇਖ ਰੇਖ ਕੀਤੀ ਗਈ।ਮੰਦਰ ਦੇ ਬਜਾਰਾ ਵਿੱਚ ਲਗੀਆਂ ਰੋਣਕਾ ਲੋਕਾਂ ਨੇ ਖਰੀਦੀਆਂ ਸਮਾਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply