Saturday, April 20, 2024

ਗੁਰਮਰਿਆਦਾ ਤੇ ਸਾਦਾ ਰਸਮਾਂ ਨਾਲ ਹੋਇਆ ਵਿਆਹ ਇਲਾਕੇ ‘ਚ ਬਣਿਆ ਚਰਚਾ ਦਾ ਵਿਸ਼ਾ

ਲੌਂਗੋਵਾਲ, 20 ਨਵੰਬਰ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਅਜੋਕੇ ਦੌਰ ‘ਚ ਘਰੋਂ ਬਾਹਰ ਮੈਰਿਜ ਪੈਲਸਾਂ ਵਿੱਚ ਆਪਣੇ ਸੱਭਿਆਚਾਰ PPNJ2011201912ਨਾਲੋਂ ਟੁੱਟ ਕੇ ਦਾਜ ਦਹੇਜ਼ ਤੇ ਹੋਰ ਫਜ਼ੂਲ ਦੇ ਖਰਚਿਆਂ ਨਾਲ ਹੋ ਰਹੇ ਵਿਆਹ ਪ੍ਰੋਗਾਰਮਾਂ ਨੇ ਆਰਥਿਕ ਸੱਟ ਮਾਰਦਿਆਂ ਜਿਥੇ ਸਾਨੂੰ ਗੁਰਮਿਤ ਮਰਿਆਦਾ ਤੋਂ ਦੂਰ ਕੀਤਾ ਹੈ, ਅਜਿਹੇ ਵਿੱਚ ਚੀਮਾਂ ਵਿਖੇ ਹੋਇਆ ਸਾਦਾ ਵਿਆਹ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਿਆਲ ਸਿੰਘ ਤੇ ਸ੍ਰੀਮਤੀ ਕੁਲਵਿੰਦਰ ਕੌਰ ਵਾਸੀ ਚੀਮਾ ਨੇ ਆਪਣੇ ਬੇਟੀ ਸ਼ਮਨਦੀਪ ਕੌਰ ਤੇ ਬਲਜੀਤ ਸਿੰਘ ਵਾਸੀ ਜ਼ੀਰਕਪੁਰ ਨੇ ਆਪਣੇ ਬੇਟੇ ਦਲਜਿੰਦਰ ਸਿੰਘ ਖਾਲਸਾ ਦਾ ਵਿਆਹ ਬਿਨਾਂ ਕਿਸੇ ਦਾਜ ਦਹੇਜ, ਨਸ਼ਾ ਰਹਿਤ ਅਤੇ ਗੁਰਮਿਤ ਮਰਿਆਦਾ ਤੇ ਸਿੱਖ ਸਿਧਾਂਤਾਂ ਅਨੁਸਾਰ ਕਰਕੇ ਇਲਾਕੇ ਵਿੱਚ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ।ਬਿਨਾਂ ਸਿਹਰੇ ਸਜਾਏ, ਝੂਠੇ ਅੰਡਬਰ ਤੇ ਵਾਜਿਆਂ ਗਾਜਿਆਂ ਤੋਂ ਰਹਿਤ ਬਿਲਕੁੱਲ ਸਾਦੇ ਪਹਿਰਾਵੇ ਵਿੱਚ ਪਹੁੰਚੀ ਬਰਾਤ ਦਾ ਲੜਕੀ ਦੇ ਪਰਿਵਾਰ ਵਲੋਂ ਬਰਾਤੀ ਦਾ ਸਿਰੋਪੇ ਪਾ ਕੇ ਗੁਰਮਤਿ ਸਿਧਾਂਤ ਅਨੁਸਾਰ ਸਵਾਗਤ ਕੀਤਾ ਗਿਆ।
           ਸਮੁੱਚੀ ਬਰਾਤ ਨੇ ਗੁਰਦੁਆਰਾ ਸਾਹਿਬ ਅੰਦਰ ਬੈਠ ਕੇ ਰਾਗੀ ਸਾਹਿਬਾਨ ਭਾਈ ਚਰਨਜੀਤ ਸਿੰਘ ਹਿਮਾਚਲ ਵਾਲਿਆਂ ਦੇ ਜਥੇ ਤੋਂ ਰਸਭਿੰਨਾ ਕੀਰਤਨ ਸਰਵਨ ਕੀਤਾ ਤੇ ਆਨੰਦ ਕਾਰਜ ਭਾਈ ਮੱਖਣ ਸਿੰਘ ਹੈੱਡ ਗ੍ਰੰਥੀ ਗੁਰੂਦਾਵਾਰਾ ਨਾਨਕਸਰ ਚੀਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਹੇਠ ਸੰਪਨ ਹੋਏ ਅਤੇ ਦੋਵੇਂ ਨਵਵਿਆਹੁਤਾ ਬੱਚਿਆਂ ਨੂੰ ਆਪਣੇ ਜੀਵਨ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਿਆਂ ਸਮਾਜਿਕ ਤੇ ਪਰਿਵਾਰਕ ਜਿੰਮੇਵਾਰੀ ਨੂੰ ਨਿਭਾਉਣ ਦੀ ਪ੍ਰੇਰਨਾ ਦਿੱਤੀ।
             ਇਸ ਵਿਆਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਕਮੇਟੀ ਤੇ ਜਥੇਦਾਰ ਉਦੇ ਸਿੰਘ ਲੌਗੋਂਵਾਲ ਰਿਸੀਵਰ ਗੁਰਦੁਵਾਰਾ ਨਾਨਕਸਰ ਚੀਮਾਂ ਨੇ ਨਵ-ਵਿਆਹੀ ਜੋੜੀ ਨੂੰ ਗੁਰੂ ਘਰ ਵਲੋਂ ਸਿਰਪਾਓ ਦੀ ਬਖਸ਼ਿਸ਼ ਕੀਤੀ।ਉਨਾਂ ਦੋਵਾਂ ਪਰਿਵਾਰਾਂ ਦਾ ਗੁਰਮਤਿ ਮਰਿਆਦਾ ਅਨੁਸਾਰ ਵਿਆਹ ਕਰਨ ਲਈ ਧੰਨਵਾਦ ਕਰਦਿਆਂ ਵਧਾਈਆਂ ਵੀ ਦਿੱਤੀਆਂ।ਇਸ ਵਿਆਹ ਵਿੱਚ ਇਲਾਕੇ ਦੇ ਉਘੇ ਸਮਾਜ ਸੇਵੀ ਮੱਖਣ ਸਿੰਘ ਸ਼ਾਹਪੁਰ ਸਾਬਕਾ ਪੰਚ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਗੁਰਮਤਿ ਸਿਧਾਂਤ ਅਨੁਸਾਰ ਹੋਇਆ ਪਹਿਲਾ ਵਿਆਹ ਵੇਖ ਜੋ ਆਨੰਦ ਤੇ ਸਕੂਨ ਮਿਲਿਆ ਹੈ, ਉਹ ਸਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ।ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿੱਚ ਜੇਕਰ ਲੋਕ ਇਸ ਤਰ੍ਹਾਂ ਦੇ ਵਿਆਹਾਂ ਤੋਂ ਪ੍ਰੇਰਣਾ ਲੈ ਕੇ ਸਾਦੇ, ਨਸ਼ਾ ਰਹਿਤ ਅਤੇ ਗੁਰਮਤਿ ਮਰਿਆਦਾ ਅਨੁਸਾਰ ਫਜ਼ੂਲ ਖਰਚੇ ਤੋਂ ਬਚ ਕੇ ਬੱਚਿਆਂ ਦੇ ਵਿਆਹ ਕਰਨ ਲੱਗ ਪੈਣ ਤਾਂ ਪੰਜਾਬ ਦੀ ਦਸ਼ਾ ਤੇ ਦਿਸ਼ਾ ਕੁੱਝ ਹੀ ਸਮੇਂ ‘ਚ ਬਦਲ ਸਕਦੀ ਹੈ ।
             ਇਸ ਸਮੇਂ ਲੜਕੇ ਅਤੇ ਲੜਕੀ ਦੇ ਪਰਿਵਾਰਾਂ ਦੇ ਰਿਸਤੇਦਾਰਾਂ ਦੋਸਤ ਮਿੱਤਰਾਂ ਤੋਂ ਇਲਾਵਾ ਪਹੁੰਚੀਆਂ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਦਾ ਲੜਕੀ ਦੇ ਭਰਾ ਅਮਨਦੀਪ ਸਿੰਘ ਹੋਡਲਾ ਸਿੱਖ ਫੈਡਰੇਸ਼ਨ ਆਗੂ ਤੇ ਲੜਕੇ ਦੇ ਭਰਾ ਬਲਜਿੰਦਰ ਸਿੰਘ ਜ਼ੀਰਕਪੁਰ ਨੇ ਧੰਨਵਾਦ ਕਰਦਿਆਂ ਇਸ ਸ਼ੁਭ ਕਾਰਜ ਲਈ ਵਾਹਿਗੁਰੂ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply