Thursday, April 25, 2024

ਰਾਸ਼ਟਰੀ ਖੇਡ ਪ੍ਰਤੀਯੋਗਤਾ ਲਈ ਖਿਡਾਰਨਾਂ ਆਂਧਰਾ ਪ੍ਰਦੇਸ਼ ਰਵਾਨਾ

ਅੰਮ੍ਰਿਤਸਰ, 13 ਜਨਵਰੀ (ਪੰਜਾਬਨ ਪੋਸਟ – ਸੰਧੂ) – ਆਂਧਰਾ ਪ੍ਰਦੇਸ਼ ਦੇ ਵੈਸਟ ਗੋਦਾਵਰੀ ਵਿਖੇ ਹੋ ਰਹੀ 65ਵੀਂ ਸਕੂਲ ਬਾਲਬੈਡਮਿੰਟਨ ਨੈਸ਼ਨਲ ਚੈਂਪੀਅਨਸ਼ਿਪ PPNJ640102020072020 ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੀ ਪੰਜਾਬ ਦੀ ਟੀਮ ਦੀਆਂ ਖਿਡਾਰਣਾਂ ਕਪਤਾਨ ਸਿਮਰਜੀਤ ਕੌਰ, ਪ੍ਰੀਤੀ, ਅਮਨਦੀਪ ਕੌਰ, ਹਰਪ੍ਰੀਤ ਕੌਰ ਅਤੇ ਹਰਜੀਤ ਕੌਰ ਰਵਾਨਾ ਹੋ ਗਈਆਂ।
ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਖਿਡਾਰਨਾਂ ਨੂੰ ਜ਼ਿਲ੍ਹਾ ਤੇ ਸੂਬਾ ਬਾਲਬੈਂਡਮਿੰਟਨ ਐਸੋਸੀਏਸ਼ਨ ਦੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਇਹ ਖਿਡਾਰਨਾਂ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਪੰਜਾਬ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੀਆਂ।ਇਸ ਤੋਂ ਪਹਿਲਾਂ ਵੀ ਇਹ ਖਿਡਾਰਨਾਂ ਕਈ ਜ਼ਿਲ੍ਹਾ, ਸੂਬਾ ਤੇ ਰਾਸ਼ਟਰ ਪੱਧਰੀ ਖੇਡ ਮਕਾਬਲਿਆਂ ਵਿੱਚ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਉਂਦੇ ਹੋਏ ਧਾਂਕ ਜਮਾ ਚੁੱਕੀਆਂ ਹਨ।ਇਸ ਮੌਕੇ ਬਾਲ ਬੈੱਡਮਿੰਟਨ ਦੇ ਕਈ ਅਹੁਦੇਦਾਰ, ਮੈਂਬਰ ਤੇ ਖਿਡਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply