Thursday, March 28, 2024

ਮੰਤਰੀ ਸੋਨੀ ਨੇ ਸ਼ਹਿਰ ਦੇ ਅੰਦਰੂਨ ਹਿੱਸੇ ਦੀ ਸਫਾਈ ਲਈ 10 ਈ-ਰਿਕਸ਼ਿਆਂ ਨੂੰ ਦਿੱਤੀ ਹਰੀ ਝੰਡੀ

8.5 ਕਰੋੜ ਦੀ ਲਾਗਤ ਨਾਲ ਖਰੀਦੀ ਜਾਵੇਗੀ ਸਫਾਈ ਲਈ ਨਵੀਂ ਮਸ਼ੀਨਰੀ

PPNJ2101202017ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਢਾਬ ਖਟੀਕਾਂ ਵਿਖੇ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ 10 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।
ਸੋਨੀ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰੂਨੀ ਵਾਰਡਾਂ ਵਿੱਚ ਸਫਾਈ ਸਬੰਧੀ ਬਹੁਤ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਤੰਗ ਗਲੀਆਂ ਕਾਰਨ ਕੂੜੇ ਦੀਆਂ ਗੱਡੀਆਂ ਕਾਰਨ ਅਕਸਰ ਜਾਮ ਲੱਗ ਜਾਂਦਾ ਸੀ, ਜਿਸ ਕਾਰਨ ਕੂੜੇ ਦੀ ਲਿਫਟਿੰਗ ਠੀਕ ਢੰਗ ਨਾਲ ਨਹੀਂ ਸੀ ਹੋ ਰਹੀ।ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆਂ ਦੇ ਹੱਲ ਲਈ 10 ਈ- ਰਿਕਸ਼ਾ ਚਲਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਈ-ਰਿਕਸ਼ਾ ਗਿੱਲਾ ਤੇ ਸੁੱਕਾ ਕੂੜੇ ਵੱਖ-ਵੱਖ ਇਕੱਠਾ ਕਰਨਗੇ।ਸੋਨੀ ਨੇ ਦੱਸਿਆ ਕਿ ਇਹ ਰਿਕਸ਼ਾ ਬੈਟਰੀ ਨਾਲ ਲੈਸ ਹਨ ਅਤੇ ਇਕ ਬਟਨ ਦਬਾਉਣ ਨਾਲ ਕੂੜੇ ਦੀ ਲਿਫਟਿੰਗ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਨਗਰ ਨਿਗਮ ਵੱਲੋਂ ਹੋਰ ਈ- ਰਿਕਸ਼ਾ ਖਰੀਦ ਕੀਤੇ ਜਾ ਰਹੇ ਹਨ।
Garbage Vanਸੋਨੀ ਨੇ ਕਿਹਾ ਕਿ ਸ਼ਹਿਰ ਦੀ ਅੰਦਰੂਨੀ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ 8.5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਸਫਾਈ ਕਰਨ ਲਈ ਮਸ਼ੀਨਰੀ ਦੀ ਖਰੀਦ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਰੱਖੀਏ ਅਤੇ ਨਗਰ ਨਿਗਮ ਨੂੰ ਸਫਾਈ ਵਿਵਸਥਾ ਵਿੱਚ ਸਹਿਯੋਗ ਕਰੀਏ।ਸੋਨੀ ਨੇ ਕਿਹਾ ਕਿ 40 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਅਤੇ 50 ਫੀਸਦੀ ਤੋਂ ਜਿਆਦਾ ਕੰਮ ਪੂਰਾ ਹੋ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਨਵੇਂ ਟਿਊਬਵੈਲ ਵੀ ਲਗਾਏ ਜਾ ਰਹੇ ਹਨ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਫਾਈ ਵਿਸਵਥਾ ਲਈ ਨਗਰ ਨਿਗਮ ਵੱਲੋਂ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਅਤੇ ਮਕਾਨਾਂ ਦੇ ਬਾਹਰ ਗੰਦਗੀ ਫੈਲੀ ਹੋਵੇਗੀ ਉਨ੍ਹਾਂ ਨੁੂੰ ਜੁਰਮਾਨੇ ਵੀ ਕੀਤੇ ਜਾਣਗੇ।ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਕਰਕਟ ਗੱਡੀਆਂ ਦੇ ਆਉਣ ਸਮੇਂ ਹੀ ਲੋਡ ਲਈ ਲੈ ਕੇ ਆਉਣ ਨਾ ਕਿ ਚੌਂਕਾਂ ਵਿੱਚ ਸੁੱਟਣ।ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਉਹ ਆਪਣੀ ਦੁਕਾਨ ਦੇ ਬਾਹਰ ਇਕ ਡਸਟਬੀਨ ਜਰੂਰ ਲਗਾਉਣ।ਮੇਅਰ ਨੇ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਸ਼ਹਿਰ ਹੈ, ਜਿਥੇ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਹਨ।ਇਸ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਸ਼ਹਿਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਈਏ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਕੌਸਲਰ ਮਹੇਸ਼ ਖੰਨਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਅਰੁਣ ਪੱਪਲ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਗੁਰਦੇਵ ਸਿੰਘ ਦਾਰਾ, ਪਰਮਜੀਤ ਸਿੰਘ ਚੋਪੜਾ, ਸੁਨੀਲ ਕਾਉਂਟੀ, ਸੰਜੈ ਖੰਨਾ, ਇੰਦਰ ਖੰਨਾ, ਸੰਜੈ ਸ਼ਰਮਾ, ਵਿੱਕੀ ਦੱਤਾ, ਡਾ. ਯੋਗੇਸ਼ ਕੁਮਾਰ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply