Tuesday, April 16, 2024

ਕਰਮਜੀਤ ਅਨਮੋਲ ਨੂੰ ਯੂਥ ਆਈਕੋਨ ਐਵਾਰਡ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ

ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਹਸਤੀ ਗਾਇਕ ਅਤੇ ਇੰਟਰਨੈਸ਼ਨਲ ਅਦਾਕਾਰ ਕਰਮਜੀਤ PPNJ0302202005ਅਨਮੋਲ ਨੂੰ ਪੰਜਾਬ ਸਰਕਾਰ ਵਲੋਂ ਯੂਥ ਆਈਕੋਨ ਐਵਾਰਡ ਮਿਲਣ ‘ਤੇ ਸੰਗੀਤ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਸ਼ੁਭ ਅਵਸਰ ‘ਤੇ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਦੇ ਜ਼ੰਮਪਲ ਕਰਮਜੀਤ ਅਨਮੋਲ ਨੇ ਇਲਾਕੇ ਦਾ ਨਾਮ ਫਿਲਮਾਂ ਅਤੇ ਗਾਇਕੀ ਰਾਹੀਂ ਇੰਟਰਨੈਸ਼ਨਲ ਪੱਧਰ ‘ਤੇ ਰੋਸ਼ਨ ਕੀਤਾ ਹੈ।ਉਹ ਪਿਛਲੇ 30 ਸਾਲਾਂ ਤੋਂ ਸੰਗੀਤ ਦੀ ਸੇਵਾ ਕਰਦੇ ਆ ਰਹੇ ਹਨ।ਅਦਾਕਾਰ ਕਰਮਜੀਤ ਅਨਮੋਲ ਨੂੰ ਯੂਥ ਆਈਕੋਨ ਐਵਾਰਡ ਮਿਲਣ ਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ, ਕਿਰਨਪਾਲ ਗਾਗਾ, ਨਿਰਮਲ ਮਾਹਲਾ, ਅਰਸ਼ਦੀਪ ਚੋਟੀਆਂ, ਗੀਤਕਾਰ ਕਾਲਾ ਅਲੀਸ਼ੇਰ, ਧਰਮਾਂ ਹਰਿਆਓ, ਰਾਮਫਲ ਰਾਜਲਹੇੜੀ, ਰਮੇਸ਼ ਬਰੇਟਾ. ਕੌਸਲਰ ਸਤਪਾਲ ਸਿੰਘ ਪਾਲੀ, ਅਦਾਕਰ ਟੀਟਾ ਵੈਲੀ ਸੰਗੂਰਰ, ਗੁਰਦੀਪ ਬੰਟੀ, ਰਣਜੀਤ ਸਿੰਘ ਆਦਿ ਗਾਇਕਾ ਅਤੇ ਗੀਤਕਾਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply