Wednesday, April 24, 2024

ਚੀਫ ਖਾਲਸਾ ਦੀਵਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਸ਼ਲਾਘਾ

PPN070707
ਨਵੀਂ ਦਿੱਲੀ, 7  ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਤੇ ਹੋਰਨਾਂ ਜਰਨੈਲਾਂ ਵਲੋਂ ਲਾਲ ਕਿਲੇ ਤੇ ਕੀਤੀ ਗਈ ਫਤਿਹ ਨੂੰ ਸਮਰਪਿਤ ਦਿੱਲੀ ਫਤਿਹ ਦਿਵਸ ਮਨਾਉਣ ਨੂੰ ਚੀਫ ਖਾਲਸਾ ਦੀਵਾਨ ਨੇ ਕੌਮ ਵਾਸਤੇ ਉਸਾਰੂ ਕਦਮ ਕਰਾਰ ਦਿੱਤਾ ਹੈ। ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਮੈਂਬਰ ਭੁਪਿੰਦਰ ਸਿੰਘ ਆਨੰਦ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਦਿੱਲੀ ਫਤਿਹ ਦਿਵਸ ਨੂੰ ਕੌਮ ਦੇ ਜਰਨੈਲਾਂ ਦੀ ਵੱਡੀ ਫਤਿਹ ਦੱਸਣ ਦੇ ਨਾਲ ਹੀ ਫਤਿਹ ਤੋਂ ਬਾਅਦ ਵੀ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦੇ ਗੁਰਧਾਮਾਂ ਦੀ ਨਿਸ਼ਾਨਦੇਹੀ ਤੇ ਉਸਾਰਨ ਵਾਸਤੇ ਰਾਜ ਕੁਰਬਾਨ ਕਰਣ ਨੂੰ ਵੀ ਇਤਿਹਾਸ ਦਾ ਨਿਵੇਕਲਾ ਕਾਰਜ ਦੱਸਿਆ ਹੈ।ਖਾਲਸਾਹੀ ਜਾਹੋ-ਲਾਲ ਨਾਲ ਕੱਢੇ ਜਾ ਰਹੇ ਜਰਨੈਲੀ ਫਤਿਹ ਮਾਰਚ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿਲੀ ਗੁਦੁਆਰਾ ਕਮੇਟੀ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਦੇ ਇਸ ਉਪਰਾਲੇ ਸਦਕਾ ਅੱਜ ਕੌਮ ਨੂੰ ਆਪਣੇ ਭੁੱਲੇ-ਵਿਸਰੇ ਇਤਿਹਾਸ ਤੋਂ ਜਾਨੂੰ ਹੋਣ ਦਾ ਸੁਚੱਜਾ ਮੌਕਾ ਨਸੀਬ ਹੋਇਆ ਹੈ। ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕਰਦੇ ਹੋਏ ਉਨ੍ਹਾਂ ਨੇ ਸੰਗਤਾਂ ਨੂੰ ਦਿੱਲੀ ਫਤਿਹ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply