Friday, April 19, 2024

ਗ੍ਰਾਮ ਪੰਚਾਇਤ ਵਲੋ ਪਿੰਡ ਦੇ ਚੋਗਿਰਦੇ ਦੇ ਸੁੰਦਰੀਕਰਨ ਤੇ ਪ੍ਰਦੂਸ਼ਣ ਮੁਕਤੀ ਦਾ ਅਹਿਦ

ਭੀਖੀ, 28 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਵਲੋ ਪਿੰਡ ਦੇ ਚੋਗਿਰਦੇ ਦਾ ਸੁੰਦਰੀਕਰਨ ਅਤੇ PPNJ2802202002ਪ੍ਰਦੂਸ਼ਣ ਮੁਕਤੀ ਦਾ ਤਹੱਈਆ ਕੀਤਾ ਹੈ।ਪੰਚਾਇਤ ਵਲੋਂ ਸੀਚੇਵਾਲਾ ਮਾਡਲ ਤਹਿਤ ਗੰਦੇ ਪਾਣੀ ਦੇ ਸ਼ੁੱਧੀਕਰਨ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਬੀਤੇ ਸਮੇਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਵਲ ਮੁਹਿੰਮ ਤਹਿਤ ਇੱਕ ਹਜ਼ਾਰ ਦੇ ਕਰੀਬ ਰੁੱਖ ਲਗਾਏ ਗਏ ਸਨ।
ਹੁਣ ਇਸੇ ਮੁਹਿੰਮ ਨੂੰ ਅੱਗੇ ਵਧਾਉਦਿਆਂ ਸਰਪੰਚ ਗੁਰਮੇਲ ਕੌਰ ਦੀ ਅਗਵਾਈ ਵਿੱਚ ਪਿੰਡ ਦੇ ਸੁੰਦਰੀਕਰਨ ਅਤੇ ਹਵਾ ਦੀ ਸ਼ੁੱਧਤਾ ਲਈ ਮਹਿੰਗੇ ਭਾਅ ਦੇ 600 ਤੋਂ ਵੱਧ ਰੁੱਖ ਪਿੰਡ ਦੇ ਆਲੇ-ਦੁਆਲੇ ਅਤੇ ਸਾਂਝੀਆ ਥਾਵਾਂ ‘ਤੇ ਲਗਾਏ ਜਾ ਰਹੇ ਹਨ।ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਸਮੇਂ ਆਸ਼ਾ ਜਸਵੀਰ ਕੌਰ, ਕਲੱਬ ਪ੍ਰਧਾਨ ਗੁਰਇਕਬਾਲ ਸਿੰਘ, ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਂ, ਜਸਪਾਲ ਗਰਗ, ਦਰਸ਼ਨ ਸਿੰਘ ਕੂੰਨਰ, ਧਰਮਿੰਦਰ ਲਾਡੀ, ਸੰਤ ਸਿੰਘ, ਰਾਜ ਸਿੰਘ, ਰਣਜੀਤ ਸਿੰਘ ਫੌਜੀ, ਪੰਚ ਸੁਖਵਿੰਦਰ ਸਿੰਘ, ਪੰਚ ਹਾਕਮ ਸਿੰਘ, ਪੰਚ ਹਰਬੰਸ ਸਿੰਘ, ਭੋਲਾ ਸਿੰਘ, ਸਾਬਕਾ ਪੰਚ ਬੌਰੀਆ ਖਾਂ, ਸੁਖਵੀਰ ਸਿੰਘ, ਬੰਤ ਸਿੰਘ ਧਾਲੀਵਾਲ ਆਦਿ ਪਿੰਡ ਵਾਸੀ ਮੋਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …